ਭਾਦਸੋਂ, 27 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ/ਪ੍ਰਦੀਪ ਦੰਦਰਾਲਾ)-ਸਾ. ਮੰਤਰੀ ਹਰਮੇਲ ਸਿੰਘ ਟੌਹੜਾ ਦੇ ਅਕਾਲ ਚਲਾਣੇ 'ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਪਹੁੰਚ ਕੇ ਬੀਬੀ ਕੁਲਦੀਪ ਕੌਰ ਟੌਹੜਾ, ਹਰਿੰਦਰਪਾਲ ਸਿੰਘ ਟੌਹੜਾ, ਕੰਵਰਵੀਰ ਸਿੰਘ ਟੌਹੜਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ | ਉਹਨਾਂ ਕਿਹਾ ਸਵ. ਟੌਹੜਾ ਨੇ ਆਪਣੇ ਜੀਵਨ ਕਾਲ ਦੌਰਾਨ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ | ਇਸ ਮੌਕੇ ਅਰਵਿੰਦ ਖੰਨਾ ਸਾਬਕਾ ਐਮ.ਐਲ.ਏ., ਗੁਰਵਿੰਦਰ ਸਿੰਘ ਭੱਟੀ, ਸ਼ਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਡੀ.ਐਸ.ਪੀ. ਹਰਦੀਪ ਸਿੰਘ, ਸਾ. ਸਰਪੰਚ ਸਤਨਾਮ ਸਿੰਘ, ਸਾ. ਸਰਪੰਚ ਬਲਵੀਰ ਸਿੰਘ, ਕਰਮ ਸਿੰਘ ਮਟੋਰੜਾ, ਸਾ. ਚੇਅਰਮੈਨ ਦਰਸ਼ਨ ਸਿੰਘ ਸੌਂਟੀ, ਅਮਨਜੋਤ ਕੌਰ ਰਾਮੂਵਾਲੀਆ, ਲਖਵੀਰ ਸਿੰਘ ਲੌਟ ਸਾ. ਚੇਅਰਮੈਨ, ਹਰਫੂਲ ਸਿੰਘ ਭੰਗੂ, ਪਰਮਜੀਤ ਸਿੰਘ ਪ੍ਰਧਾਨ ਆੜ੍ਹਤੀਆ ਰਾਈਸ ਐਸੋਸੀਏਸ਼ਨ ਚਨਾਰਥਲ ਕਲਾਂ, ਬਲਜਿੰਦਰ ਸਿੰਘ ਅਤਾਪੁਰ, ਵਰਿੰਦਰ ਸਿੰਘ ਗੁਰੀ ਨਲੀਨਾ, ਮੋਹਨ ਲਾਲ ਗੋਇਲ, ਅਵਤਾਰ ਸਿੰਘ ਠੇਕੇਦਾਰ, ਐਡਵੋਕੇਟ ਕਰਨਵੀਰ ਸਿੰਘ, ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਦਵਿੰਦਰ ਸਿੰਘ, ਵਿਜੇਵੀਰ ਸਿੰਘ ਟੋਨੀ, ਸੁਖਜਿੰਦਰ ਸਿੰਘ ਸਰਪੰਚ ਟੌਹੜਾ, ਅਵਤਾਰ ਸਿੰਘ ਪੰਚ, ਸਨੀੰ ਟੌਹੜਾ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਨੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ |