ਪਟਿਆਲਾ, 27 ਸਤੰਬਰ (ਗੁਰਵਿੰਦਰ ਸਿੰਘ ਔਲਖ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ (ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ) ਪਟਿਆਲਾ ਨੇ 'ਸੇਵਾ ਪਰਵ' ਆਰਟਿਸਟ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕਲਾਕਾਰਾਂ ਨੇ ਰੰਗਾਂ ਨਾਲ ਵੱਖ ਵੱਖ ਕਲਾਕੀਰਤੀਆ ਬਣਾਈਆਂ | ਇਸ ਸੇਵਾ ਪਰਵ ਵਿਚ 710 ਦੇ ਕਰੀਬ ਕਾਲਜ ਅਤੇ ਸਕੂਲੀ ਵਿਦਿਆਰਥੀਆਂ ਨੇ ਆਪਣੇ ਆਪਣੇ ਸ਼੍ਰੇਣੀ ਵਿਚ ਸ਼ਾਮਿਲ ਹੁੰਦੇ ਹੋਏ ਵਿਕਸਿਤ ਭਾਰਤ ਦੀ ਕਲਪਨਾ ਨੂੰ ਵੱਖ-ਵੱਖ ਰੰਗਾਂ ਨਾਲ ਸਜਾਇਆ | ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਅਤੇ ਸੁਨੀਤਾ ਧੀਰ ਪੰਜਾਬੀ ਫਿਲਮਾਂ ਦੀ ਐਕਟ੍ਰੈਸ ਵਿਸ਼ੇਸ਼ ਰੂਪ ਵਿੱਚ ਸ਼ਾਮਿਲ | ਉਨ੍ਹਾਂ ਨੇ ਬਣਾਈਆਂ ਗਈਆਂ ਪੇਂਟਿੰਗਾਂ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਇਸ ਕਾਰਜ ਲਈ ਉਨ੍ਹਾਂ ਨੇ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਐਮ ਫੁਰਕਾਨ ਖਾਨ ਅਤੇ ਸੱਭਿਆਚਾਰਕ ਮੰਤਰਾਲਾ, ਭਾਰਤ ਸਰਕਾਰ ਨੂੰ ਵਧਾਈ ਦਿੱਤੀ ਤੇ ਧੰਨਵਾਦ ਕੀਤਾ | ਇਸ ਸੇਵਾ ਪਰਵ ਆਰਟਿਸਟ ਕੈਂਪ ਦੀ ਸਫਲਤਾ ਲਈ ਕੇਂਦਰ ਦੇ ਨਿਰਦੇਸ਼ਕ ਐਮ ਫੁਰਕਾਨ ਖਾਨ ਨੇ ਭਾਗ ਲੈਣ ਵਾਲੇ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ ਉਥੇ ਨਾਲ ਹੀ ਉਨ੍ਹਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਆਰਟਿਸਟ ਕੈਂਪ ਵਿਚ ਜੇਤੂ ਕਲਾਕਾਰਾਂ ਨੂੰ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਕਲਾਕਾਰ ਆਪਣੀ ਪੇਟਿੰਗ ਨੂੰ 'ਸੇਵਾ ਪਰਵ' ਦੇ ਨਾਲ ਸੋਸ਼ਲ ਮੀਡੀਆ ਤੇ ਅਪਲੋਡ ਕਰਕੇ ਸਭਿਆਚਾਰਕ ਮੰਤਰਾਲਿਆ ਦੇ ਪੇਜ ਤੋਂ ਪਾ ਸਕਣਗੇ | ਉਨ੍ਹਾਂ ਕਿਹਾ ਕਿ 17 ਸਤੰਬਰ ਤੋਂ ਦੋ ਅਕਤੂਬਰ ਤੱਕ ਦੇਸ਼ ਭਰ ਦੇ 75 ਸਥਾਨਾਂ ਉੱਤੇ ਭਾਰਤ ਸਰਕਾਰ ਦੇ ਸੰਸਕਿ੍ਤ ਮੰਤਰਾਲਿਆ ਨੇ ਦੇਸ਼ ਵਿਆਪੀ ਇਸ ਅਭਿਆਨ ਵਿਚ ਇਨ੍ਹਾਂ ਕੈਂਪਾਂ ਵਿਚ ਸ਼ਾਮਿਲ ਹੋਣ ਲਈ ਸਾਰੇ ਕਲਾਕਾਰਾਂ ਨੂੰ ਵਿਸ਼ੇਸ਼ ਰੂਪ ਵਿਚ ਸੱਦਾ ਦਿੱਤਾ ਹੈ |