ਪਟਿਆਲਾ, 27 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਆਯੁਰਵੈਦਿਕ ਹਸਪਤਾਲ, ਪਟਿਆਲਾ ਵਿਖੇ ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਦਫਤਰ, ਪਟਿਆਲਾ ਅਤੇ ਸਰਕਾਰੀ ਆਯੂਰਵਦਿਕ ਹਸਪਤਾਲ, ਪਟਿਆਲਾ ਵਲੋਂ 10ਵਾਂ ਰਾਸ਼ਟਰੀ ਆਯੁਰਵੈਦਾਂ ਦਿਵਸ 'ਆਯੁਰਵੈਦ ਜਨ-ਜਨ ਲਈ ਅਤੇ ਧਰਤੀ ਦੇ ਕਲਿਆਣ ਲਈ ਥੀਮ' ਹੇਠ ਬੜੀ ਹੀ ਧੂਮਧਾਮ ਨਾਲ ਮਨਾਉਂਦੇ ਹੋਏ ਇਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਸਮੂਹ ਆਯੁਰਵੈਦਿਕ ਟਰੇਡਰ'ਜ਼ ਅਤੇ ਫਾਰਮੇਸੀ ਐਸੋਸੀਏਸ਼ਨ, ਆਯੁਰਵੈਦਿਕ ਡਾਕਟਰ, ਉਪਵੈਦ ਅਤੇ ਬਾਕੀ ਆਯੁਰਵੈਦਿਕ ਸਟਾਫ਼ ਨੇ ਵਧ ਚੜ੍ਹ ਕੇ ਹਿੱਸਾ ਲਿਆ | ਡਾ. ਮੋਹਨ ਲਾਲ ਡੀ.ਏ.ਯੂ.ਓ, ਪਟਿਆਲਾ ਨੇ ਇਸ ਮੌਕੇ ਆਪਣੀ ਅਗਵਾਈ ਹੇਠ ਪੌਦਿਆਂ ਦੀਆਂ ਸਟਾਲਾਂ, ਆਯੁਰਵੈਦਿਕ ਮੈਡੀਕਲ ਕੈਂਪ ਅਤੇ ਪ੍ਰਾਕਿ੍ਤੀ ਪਰਿਕਸ਼ਨ ਕੈਂਪ ਦਾ ਆਯੋਜਨ ਕਰਵਾਇਆ | ਇਸ ਦਿਹਾੜੇ ਮੌਕੇ ਡਾ. ਮੋਹਨ ਲਾਲ ਵਲੋਂ ਆਯੁਰਵੈਦਾਂ ਦੀ ਚਿਕਿਤਸਾ ਵਧਾਉਣ ਲਈ ਲਗਾਏ ਕੈਂਪਾਂ ਦਾ ਉਦਘਾਟਨ ਜਸਵੀਰ ਸਿੰਘ ਗਾਂਧੀ ਅਤੇ ਡਾ. ਅਨਿਲ ਗਰਗ ਰਿਟਾਇਰਡ ਡੀ.ਏ.ਯੂ.ਓ ਵਲੋਂ ਕੀਤਾ ਗਿਆ | ਇਸ ਮੌਕੇ ਪਿੰ੍ਰਸੀਪਲ ਡਾ. ਸਵਿੰਦਰ ਸਿੰਘ ਰੇਖੀ ਅਤੇ ਰਜਿੰਦਰ ਸਿੰਘ ਚਹਿਲ ਕਾਲਜ ਕਲਿਆਣ ਦੇ ਸਟਾਫ਼ ਨੇ ਵੀ ਯੋਗਦਾਨ ਪਾਇਆ | ਇਸ ਸਮਾਰੋਹ ਦੇ ਸੁਚੱਜੇ ਢੰਗ ਨਾਲ ਸਫਲ ਹੋਣ ਉਪਰੰਤ ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਮੋਹਨ ਲਾਲ ਵਲੋਂ ਮੈਡੀਕਲ ਸੁਪਰਡੰਟ ਡਾ. ਮੰਜੂ ਸੈਣੀ, ਸਮੁੱਚੀ ਆਯੁਰਵੈਦਿਕ ਟਰੇਡਰ'ਜ਼ ਐਸੋਸੀਏਸ਼ਨ ਅਤੇ ਫਾਰਮੇਸੀ ਐਸੋਸੀਏਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਸਮਾਗਮ ਵਿਚ ਡਾ. ਗੁਰਮੀਤ ਸਿੰਘ ਵਲੋਂ ਇਸ ਸਮਾਗਮ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਇਸ ਮੌਕੇ ਡਾ. ਅਨੁਸ਼ਾਰਦਾ ਸੀਨੀਅਰ ਆਯੁਰਵੈਦਿਕ ਫੀਜੀਸ਼ੀਅਨ, ਡਾ. ਰਜਨੀਸ਼ ਵਰਮਾ, ਡਾ. ਯੋਗੇਸ਼ ਭਾਟੀਆ, ਡਾ. ਮਨੀਸ਼ਾ ਸਿੰਗਲਾ ਏ.ਐਮ.ਓ, ਮੋਹਨ ਪ੍ਰਕਾਸ਼ ਸਿੰਘ ਸੁਪਰਡੰਟ-2, ਮੋਹਿਤ ਰਿਸ਼ੀ ਉਪਵੈਦ, ਸਚਿਨ ਉਪਵੈਦ ਅਤੇ ਸਮੂਹ ਸਟਾਫ ਵਲੋਂ ਆਪਣੀਆਂ ਡਿਊਟੀਆਂ ਉਚੇਚੇ ਤੌਰ 'ਤੇ ਅਤੇ ਜਿੰਮੇਵਾਰੀ ਨਾਲ ਨਿਭਾਈਆਂ ਗਈਆਂ | ਜ਼ਿਲ੍ਹਾ ਅਫਸਰ ਵਲੋਂ ਸਮੂਹ ਆਯੂਰਵੈਦਿਕ ਸਟਾਫ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਇਨ੍ਹਾਂ ਸਾਥੀਆਂ ਦੇ ਸਹਿ-ਸਾਥ ਨਾਲ ਹੀ ਇਸ ਵਿਭਾਗ ਵਲੋਂ ਇਸ ਜ਼ਿਲ੍ਹਾ ਪੱਧਰ ਦੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜਿ੍ਹਆ ਗਿਆ ਹੈ |