31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਤਲਾਕਸੁਦਾ ਪਤੀ ਤੇ ਉਸ ਦੀ ਮਾਂ ਦੀ ਕੀਤੀ ਕੁੱਟਮਾਰ, 15 ਨਾਮਜ਼ਦ <br/>

Ad Position 21
No active advertisement
ਅਜੀਤ ਡੈਸਕ 01-11-2025
ਰਾਜਪੁਰਾ, 31 ਅਕਤੂਬਰ (ਜੀ.ਪੀ. ਸਿੰਘ)-ਘਰ ਮਿਲਣ ਗਏ ਤਲਾਕਸੁਦਾ ਪਤੀ ਅਤੇ ਉਸ ਦੀ ਮਾਂ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਥਾਣਾ ਸਦਰ ਦੀ ਪੁਲਿਸ ਨੇ 15 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸੰਤੋਸ਼ ਰਾਣੀ ਵਾਸੀ ਸੈਕਟਰ 7 ਕੁਰੂਕਸ਼ੇਤਰ ਹਰਿਆਣਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਲੜਕੇ ਦਾ ਵਿਆਹ 2011 'ਚ ਸੀਮਾ ਰਾਣੀ ਵਾਸੀ ਪਿੰਡ ਦਮਨਹੇੜੀ ਨਾਲ ਹੋਇਆ ਸੀ | ਇਸ ਤੋਂ ਬਾਅਦ 2015 'ਚ ਦੋਵਾਂ ਦਾ ਤਲਾਕ ਹੋ ਗਿਆ ਸੀ | ਬਾਅਦ ਵਿਚ ਦੋਵੇਂ ਪਰਿਵਾਰ ਇਕ ਦੂਜੇ ਦੇ ਫੇਰ ਘਰ ਆਉਣ ਜਾਣ ਲੱਗ ਪਏ ਸਨ | ਇਸ ਉਪਰੰਤ ਲੰਘੀ 25 ਅਗਸਤ ਨੂੰ ਸੰਤੋਸ਼ ਰਾਣੀ ਆਪਣੇ ਲੜਕੇ ਸਮੇਤ ਸੀਮਾ ਰਾਣੀ, ਕੁਸਮ ਰਾਣੀ ਦੇ ਘਰ ਗਈ ਸੀ ਤਾਂ ਕੁਸਮ ਰਾਣੀ, ਸੀਮਾ ਰਾਣੀ ਵਾਸੀ ਪਿੰਡ ਦਮਨਹੇੜੀ, ਉਸ ਦਾ ਮਾਮਾ, ਮਾਮੀ, ਅਨਿਲ ਕੁਮਾਰ ਵਾਸੀ ਪਿੰਡ ਨੀਲਪੁਰ ਅਤੇ 10 ਵਿਅਕਤੀ ਹੋਰ ਨੇ ਮਾਂ ਪੁੱਤਰ ਦੀ ਕੁੱਟਮਾਰ ਕੀਤੀ ਅਤੇ ਬੰਦੀ ਬਣਾ ਕੇ ਉਸ ਨਾਲ ਛੇੜਛਾੜ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ | ਥਾਣਾ ਸਦਰ ਦੀ ਪੁਲਿਸ ਨੇ ਪੜਤਾਲ ਕਰਨ ਤੋਂ ਬਾਅਦ ਕੁਸਮ ਰਾਣੀ, ਸੀਮਾ ਰਾਣੀ ਉਸ ਦੇ ਮਾਮਾ, ਮਾਮੀ ਅਤੇ ਹੋਰ 10 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਘਰ ਅੱਗੇ ਪਟਾਕੇ ਚਲਾਉਣ ਤੇ ਚੀਕਾਂ ਮਾਰਨ ਤੋਂ ਰੋਕਣ 'ਤੇ ਕੀਤੀ ਕੁੱਟਮਾਰ <br/> ਅਗਲੀ ਖ਼ਬਰ ਵਿਕਾਸ ਕਾਰਜਾਂ ਦੀ ਮਨਜ਼ੂਰੀ ਸੂਬਾ ਸਰਕਾਰ ਦਾ ਸ਼ਲਾਘਾਯੋਗ ਕਦਮ-ਮੇਅਰ ਕੁੰਦਨ ਗੋਗੀਆ
Ad Position 24