31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਨਿਗਮ ਨੇ 22 ਵਿੱਘੇ 19 ਬਿਸਵੇ ਜਗ੍ਹਾ ਦਾ ਅਧਿਕਾਰਤ ਤੌਰ 'ਤੇ ਲਿਆ ਕਬਜ਼ਾ <br/>

Ad Position 21
No active advertisement
ਕਬਜ਼ਾ ਲੈਣ ਤੋਂ ਬਾਅਦ ਨਿਗਮ ਟੀਮ ਵਲੋਂ ਲਗਾਏ ਬੋਰਡ ਦਾ ਦਿ੍ਸ਼ | ਅਜੀਤ ਤਸਵੀਰਾਂ <br/> 01-11-2025
ਪਟਿਆਲਾ, 31 ਅਕਤੂਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਵਲੋਂ ਪਟਿਆਲਾ ਰਾਜਪੁਰਾ ਰੋਡ ਉੱਤੇ ਸਥਿਤ ਕੌਲਾਂ ਵਾਲਾ ਟੋਭਾ ਵਿਖੇ ਆਪਣੀ ਬੇਸ਼ਕੀਮਤੀ 22 ਵਿੱਘੇ 19 ਬਿਸਵੇ ਜਗ੍ਹਾ ਦਾ ਕਬਜਾ ਲੈ ਲਿਆ | ਕਾਰਵਾਈ ਦੌਰਾਨ ਕਮਿਸ਼ਨਰ ਨਗਰ ਨਿਗਮ ਪਰਮਜੀਤ ਸਿੰਘ ਖ਼ੁਦ ਮੌਜੂਦ ਰਹੇ | ਇਹ ਕਬਜਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਲਿਆ ਗਿਆ | ਕਾਰਵਾਈ ਦੌਰਾਨ ਕਿਸੇ ਵਲੋਂ ਬਹੁਤਾ ਵਿਰੋਧ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ | ਅੱਜ ਕੀਤੀ ਗਈ ਕਾਰਵਾਈ ਦੌਰਾਨ ਤਿੰਨ ਪਾਸੇ ਨਗਰ ਨਿਗਮ ਦੀ ਮਲਕੀਤੀ ਦੇ ਬੋਰਡ ਵੀ ਲਗਾਏ ਗਏ | ਦੱਸਣਯੋਗ ਹੈ ਕਿ ਅਗਲੇ ਕੁਝ ਦਿਨਾਂ ਵਿਚ ਇਸ ਜਗ੍ਹਾ ਉੱਤੇ ਚਾਰਦੀਵਾਰੀ ਕੀਤੀ ਜਾਵੇਗੀ ਤਾਂ ਕਿ ਫਿਰ ਤੋਂ ਕੋਈ ਸ਼ਰਾਰਤੀ ਅਨਸਰ ਇਸ ਜਗ੍ਹਾ ਉੱਤੇ ਦੁਬਾਰਾ ਤੋਂ ਕੋਈ ਕਬਜਾ ਨਾ ਸਕੇ | ਜ਼ਮੀਨ ਵਿਚ ਆਰਜ਼ੀ ਤੌਰ 'ਤੇ ਸਮਾਨ ਵੇਚਣ ਵਾਲੇ ਕੁਝ ਲੋਕਾਂ ਨੂੰ ਵੀ ਇਥੋਂ ਹਟਾ ਦਿੱਤਾ ਗਿਆ | ਇਸ ਦੌਰਾਨ ਲੈਂਡ ਸ਼ਾਖਾ ਦੇ ਮੁਖੀ ਦਰਪਣ, ਇੰਸ. ਗਗਨਦੀਪ ਸਿੰਘ, ਵਿਸ਼ਾਲ ਵਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ | ਇਸ ਤੋਂ ਇਲਾਵਾ ਕਿਲਾ ਚੌਕ, ਧਰਮਪੁਰਾ ਬਾਜਾਰ, ਅਦਾਲਤ ਬਾਜਾਰ ਵਿਖੇ ਵੀ ਵੱਡੀ ਪੱਧਰ 'ਤੇ ਸੜਕਾਂ ਉਤੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਗਏ | ਕਮਿਸ਼ਨਰ ਪਰਮਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਸੜਕਾਂ 'ਤੇ ਨਿਰਵਿਘਨ ਤੇ ਸੁਰੱਖਿਅਤ ਚੱਲਣ ਦੇ ਅਧਿਕਾਰ ਲਈ ਇਹ ਕਾਰਵਾਈ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਨਗਰ ਨਿਗਮ ਦੀਆਂ ਜਿਹੜੀਆਂ ਵੀ ਥਾਵਾਂ ਨਾਜਾਇਜ਼ ਕਬਜ਼ਿਆਂ ਹੇਠ ਹਨ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਕਰ ਕਬਜ਼ੇ ਵਿਚ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਭੇਦ ਭਰੇ ਹਾਲਾਤ 'ਚ ਲੜਕੀ ਲਾਪਤਾ <br/> ਅਗਲੀ ਖ਼ਬਰ ਘਰ ਅੱਗੇ ਪਟਾਕੇ ਚਲਾਉਣ ਤੇ ਚੀਕਾਂ ਮਾਰਨ ਤੋਂ ਰੋਕਣ 'ਤੇ ਕੀਤੀ ਕੁੱਟਮਾਰ <br/>
Ad Position 24