30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸਨੌਰ 'ਚ ਬਣ ਰਹੀ ਸੜਕ ਦੀ ਗੁਣਵੱਤਾ 'ਤੇ ਲੋਕਾਂ ਨੇ ਚੁੱਕੇ ਗੰਭੀਰ ਸਵਾਲ, ਘਪਲੇ ਦੇ ਲਾਏ ਦੋਸ਼

Ad Position 21
No active advertisement
ਸਨੌਰ ਦੇ ਬੋਲਡ ਚੌਂਕ 'ਚ ਕਿ੍ਸ਼ਨ ਸਿੰਘ ਸਨੌਰ ਨਾਲ ਹਰਮਿੰਦਰ ਸਿੰਘ ਜੋਗੀਪੁਰ, ਹਰਵਿੰਦਰ ਸਿੰਘ ਤੇ ਹੋਰ ਸਥਾਨਕ ਲੋਕਾਂ ਨਾਲ ਨਵੀਂ ਬਣਾਈ ਜਾ ਰਹੀ ਸੜਕ ਬਾਰੇ ਗੱਲਬਾਤ ਕਰਦੇ ਹੋਏ | (ਸੱਜੇ) ਸਥਾਨਕ ਵਾਸੀ ਨਵੀਂ ਬਣਾਈ ਸੜਕ ਉੱਤੇ ਪਏ ਰੋੜੇ ਦਿਖਾਉਂਦੇ ਹੋਏ | ਤਸਵੀਰਾਂ : ਗੀਤਵਿੰਦਰ ਸੋਖਲ <br/> 01-11-2025
ਸਨੌਰ, 31 ਅਕਤੂਬਰ (ਗੀਤਵਿੰਦਰ ਸਿੰਘ ਸੋਖਲ/ਮੋਹਣ ਸਿੰਘ ਭੱਟੀ)-ਸਨੌਰ ਹਲਕੇ ਵਿਚ ਬੋਲੜ ਚੌਂਕ ਤੋਂ ਚੋਰਾ ਰੋਡ ਤੱਕ ਬਣ ਰਹੀ ਸੜਕ ਦੀ ਗੁਣਵੱਤਾ ਨੂੰ ਲੈ ਕੇ ਸਥਾਨਕ ਵਾਸੀਆਂ ਵਲੋਂ ਸਖ਼ਤ ਰੋਸ ਜਤਾਇਆ ਜਾ ਰਿਹਾ ਹੈ | ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਠੇਕੇਦਾਰ ਵਲੋਂ ਨਾ-ਮਾਤਰ ਮੈਟੀਰੀਅਲ ਪਾ ਕੇ ਸੜਕ ਬਣਾਉਣ ਦੇ ਕੰਮ 'ਚ ਘਪਲਾ ਕੀਤਾ ਜਾ ਰਿਹਾ ਹੈ, ਜਦਕਿ ਸਰਕਾਰ ਪਾਰਦਰਸ਼ਤਾ ਅਤੇ ਉੱਚ ਗੁਣਵੱਤਾ ਵਾਲੇ ਵਿਕਾਸ ਕਾਰਜਾਂ ਦੇ ਦਾਅਵੇ ਕਰ ਰਹੀ ਹੈ | ਇਲਾਕਾ ਵਾਸੀਆਂ ਨੇ ਮੌਕੇ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਸੜਕ ਦੇ ਉੱਪਰ ਅਜੇ ਵੀ ਮੋਟੇ-ਮੋਟੇ ਰੋੜੇ ਨਜ਼ਰ ਆ ਰਹੇ ਹਨ, ਜੋ ਇਸ ਦੀ ਘਟੀਆ ਕੁਆਲਿਟੀ ਨੂੰ ਬਿਆਨ ਕਰਦੇ ਹਨ | ਉਨ੍ਹਾਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਇਸ ਤਰ੍ਹਾਂ ਬਣਾਈ ਗਈ ਸੜਕ ਕੁਝ ਹੀ ਦਿਨਾਂ ਵਿਚ ਟੁੱਟਣ ਲੱਗ ਪਵੇਗੀ | ਸਥਾਨਕ ਲੋਕਾਂ ਨੇ ਕਿਹਾ ਕਿ ਇਹ ਰੋਡ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਦੇ ਵਿਚਕਾਰ ਅਨਾਜ ਮੰਡੀ ਸਨੌਰ ਪੈਂਦੀ ਹੈ, ਜਿੱਥੋਂ ਫ਼ਸਲ ਦੀ ਲਿਫ਼ਟਿੰਗ ਕਰਕੇ ਭਾਰੀ ਟਰੱਕ ਗੁਦਾਮਾਂ ਵੱਲ ਜਾਂਦੇ ਹਨ | ਅਜਿਹੇ ਭਾਰੀ ਟਰੈਫ਼ਿਕ ਵਾਲੇ ਰੂਟ 'ਤੇ ਜੇਕਰ ਸੜਕ ਮਜ਼ਬੂਤ ਨਾ ਬਣਾਈ ਗਈ ਤਾਂ ਇਹ ਜਲਦੀ ਹੀ ਖ਼ਰਾਬ ਹੋ ਸਕਦੀ ਹੈ, ਜਿਸ ਨਾਲ ਲੋਕਾਂ ਅਤੇ ਵਪਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ | ਦੂਜੇ ਪਾਸੇ, ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਦੇ ਮੈਟੀਰੀਅਲ ਦੀ ਜਾਂਚ ਕਰਵਾਈ ਜਾਵੇ ਅਤੇ ਕੰਮ ਤਕਨੀਕੀ ਮਾਪਦੰਡਾਂ ਅਨੁਸਾਰ ਦੁਬਾਰਾ ਕਰਵਾਇਆ ਜਾਵੇ ਤਾਂ ਜੋ ਸਰਕਾਰੀ ਪੈਸੇ ਦੀ ਬਰਬਾਦੀ ਨਾ ਹੋਵੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਕਿ੍ਸ਼ਨ ਸਿੰਘ ਸਨੌਰ ਮੌਕੇ 'ਤੇ ਪਹੁੰਚੇ ਸੜਕ ਦੇ ਕੰਮ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਹਰਮਿੰਦਰ ਸਿੰਘ ਜੋਗੀਪੁਰ ਸਾਬਕਾ ਮੈਂਬਰ ਜ਼ਿਲ੍ਹਾ ਪਰਿਸ਼ਦ, ਹਰਵਿੰਦਰ ਸਿੰਘ ਗਗਰੌਲੀ ਸਾਬਕਾ ਸਰਪੰਚ, ਲਖਵਿੰਦਰ ਸਿੰਘ ਪ੍ਰਧਾਨ ਆਲ ਸਕੂਲ ਟਰਾਂਸਪੋਰਟ ਯੂਨੀਅਨ ਜ਼ਿਲ੍ਹਾ ਪਟਿਆਲਾ, ਸੰਜੀਵ ਕੁਮਾਰ ਅਹਿਰੂਕਲਾਂ, ਪ੍ਰੀਤਮ ਸਿੰਘ ਢੋਟ, ਅੰਕੁਰ ਸਿੰਗਲਾ, ਭੁਪਿੰਦਰ ਸਿੰਘ ਚਾਚੂ, ਨਰੇਸ਼ ਕੁਮਾਰ ਸਾਬਕਾ ਪ੍ਰਧਾਨ ਨਗਰ ਕੌਂਸਲ ਸਨੌਰ, ਸੁਖਵਿੰਦਰ ਸਿੰਘ ਕਾਲਾ, ਗੁਰਪ੍ਰੀਤ ਸਿੰਘ ਢੋਟ, ਭੋਲਾ ਸਿੰਘ ਸਨੌਰ, ਜਿੰਦਰ ਸਿੰਘ, ਮਨਜੀਤ ਸਿੰਘ ਰੋਮੀ, ਰਾਮ ਕੁਮਾਰ ਚੱਕੀ ਵਾਲਾਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਂਸਲਰ ਦੀ ਭੇਦਭਰੇ ਹਾਲਾਤ 'ਚ ਗੋਲੀ ਲੱਗਣ ਕਾਰਨ ਮੌਤ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਘਨੁੰੜਕੀ ਤੇ ਬੌੜਾਂ ਵਿਖੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨਾਲ ਕੀਤੀ ਮੁਲਾਕਾਤ
Ad Position 24