ਸਨੌਰ, 23 ਨਵੰਬਰ (ਮੋਹਣ ਸਿੰਘ ਭੱਟੀ)-ਜਾਗਦੇ ਰਹੋ ਯੂਥ ਕਲੱਬ ਪਿੰਡ ਬਿਸ਼ਨਗੜ੍ਹ, ਜੋ ਕਿ ਨਹਿਰੂ ਯੁਵਾ ਕੇਂਦਰ ਪਟਿਆਲਾ ਨਾਲ ਸੰਬੰਧਿਤ ਹੈ, ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਭਾਰਤ ਗੈਸ ਏਜੰਸੀ ਸਨੌਰ ਵਿਖੇ ਲਗਾਇਆ ਗਿਆ | ਕੈਂਪ ਦਾ ਰਸਮੀਂ ਉਦਘਾਟਨ ਰਣਜੀਤ ਸਿੰਘ ਬੋਸਰ ਤੇ ਮਨਜੀਤ ਸਿੰਘ ਸਨੌਰ ਨੇ ਖੂਨਦਾਨ ਕਰਕੇ ਕੀਤਾ | ਇਸ ਮੌਕੇ ਖੂਨਦਾਨ ਕੈਂਪ ਵਿਚ ਗੁਰਜੀਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਬਲਜੀਤ ਸਿੰਘ, ਬਲਬੀਰ ਸਿੰਘ, ਮੰਗਲ ਸਿੰਘ, ਦੇਵੀ ਦਿਆਲ, ਬਲਜਿੰਦਰ ਸਿੰਘ, ਅਵਤਾਰ ਸਿੰਘ, ਕਮਲਜੀਤ ਸਿੰਘ, ਸੰਦੀਪ ਵਰਮਾ, ਲਖਵਿੰਦਰ ਸਿੰਘ, ਸੁਖਜਿੰਦਰ ਸਿੰਘ ਦੇਵੀਗੜ, ਗੁਰਵਿੰਦਰ ਸਿੰਘ ਸਨੌਰ, ਸੁਖਵਿੰਦਰ ਸਿੰਘ ਸਨੌਰ, ਪਰਵਿੰਦਰ ਸਿੰਘ ਹਾਂਡਾ, ਗਗਨਦੀਪ ਸਿੰਘ, ਸੁਖਬੀਰ ਸਿੰਘ ਸਨੌਰ ਤੇ ਗੁਰਪ੍ਰੀਤ ਸਿੰਘ ਸਮੇਤ ਕੁੱਲ 25 ਖ਼ੂਨਦਾਨੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਮੌਜੂਦ ਦੀਦਾਰ ਸਿੰਘ ਬੋਸਰ ਨੇ ਕਿਹਾ ਕਿ ਹਰ ਤੰਦਰੁਸਤ ਇਨਸਾਨ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ | ਧੰਨਵਾਦ ਦੇ ਤੌਰ 'ਤੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ ਵੱਲੋਂ ਸਮੂਹ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ, ਦੀਦਾਰ ਸਿੰਘ ਬੋਸਰ, ਸੰਜੀਵ ਕੁਮਾਰ ਸਨੌਰ, ਬਿੰਦਰ ਸਿੰਘ ਭਾਰਤ ਗੈਸ, ਹਰਕਿ੍ਸ਼ਨ ਸਿੰਘ ਸੁੁਰਜੀਤ, ਕਰਮਵੀਰ ਸਿੰਘ ਤੇ ਸੰਜੂ ਭਾਰਤ ਗੈਸ ਆਦਿ ਹਾਜ਼ਰ ਸਨ |