ਪਟਿਆਲਾ, 23 ਨਵੰਬਰ (ਅ. ਸ. ਆਹਲੂਵਾਲੀਆ)-ਏ-ਟੈਂਕ ਅਦਾਲਤ ਬਾਜ਼ਾਰ ਸੁਨੀਲ ਕੁਮਾਰ ਬਿਡਲਾਨ ਪ੍ਰਧਾਨ ਜ਼ਿਲ੍ਹਾ ਪਟਿਆਲਾ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਮੂਹ ਕੰਟਰੈਕਟ ਟੈਕਨੀਕਲ ਸੀਵਰਮੈਨ ਯੂਨੀਅਨ ਨਗਰ ਨਿਗਮ ਪਟਿਆਲਾ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੀ ਇਕ ਮੀਟਿੰਗ ਹੋਈ, ਜਿਸ ਵਿਚ ਸਰਵਸੰਮਤੀ ਨਾਲ ਸਮੂਹ ਮੁਲਾਜ਼ਮਾਂ ਵਲੋਂ ਵਿੱਕੀ ਕੁਮਾਰ ਗਿੱਲ ਨੂੰ ਸੀਵਰ ਮੈਨ ਟੈਕਨੀਕਲ ਕੰਟਰੈਕਟ ਯੂਨੀਅਨ ਨਗਰ ਨਿਗਮ ਪਟਿਆਲਾ ਦਾ ਨਵਾਂ ਪ੍ਰਧਾਨ ਬਣਾਇਆ ਗਿਆ, ਜਿਸ ਵਿਚ ਵੱਖ-ਵੱਖ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਚੇਅਰਮੈਨ ਪ੍ਰਦੀਪ ਕੁਮਾਰ ਤੇ ਉਪ ਚੇਅਰਮੈਨ ਗੋਵਿੰਦਾ, ਉਪ ਪ੍ਰਧਾਨ ਕੁਲਦੀਪ ਕੁਮਾਰ, ਅਸ਼ੋਕ ਕੁਮਾਰ ਉਪ ਪ੍ਰਧਾਨ, ਸੁਰਿੰਦਰ ਕੁਮਾਰ ਖ਼ਜ਼ਾਨਚੀ, ਨਿਰਮਲ ਜੁਆਇੰਟ ਸੈਕਟਰੀ, ਜਰਨਲ ਸੈਕਟਰੀ ਕੁਲਵੰਤ ਸਿੰਘ, ਸਰਪ੍ਰਸਤ ਦੀਪਕ ਕੁਮਾਰ, ਉਪ ਸਰਸਪਤ ਅਮਰਨਾਥ, ਸਟੇਟ ਸੈਕਟਰੀ ਅਮਨਦੀਪ, ਪ੍ਰੈੱਸ ਸਕੱਤਰ ਸੈਕਟਰੀ ਵਿੱਕੀ ਦਰਵੇਸੀ ਤੇ ਸਲਾਹਕਾਰ ਟਿੰਕੂ, ਉਪ ਸਲਾਹਕਾਰ ਗੁਰਮੀਤ, ਮੀਤ ਪ੍ਰਧਾਨ ਸੰਦੀਪ ਹਾਜ਼ਰ ਸਨ | ਇਸ ਮੌਕੇ ਵਿਜੈ ਕਲਿਆਣ ਪ੍ਰਧਾਨ ਟੈਕਨੀਕਲ ਇੰਪਲਾਈਜ਼ ਯੂਨੀਅਨ ਪਟਿਆਲਾ, ਅਜੇ ਕੁਮਾਰ ਟੈਕਨੀਕਲ ਯੂਨੀਅਨ ਤੋਂ ਰਕੇਸ਼ ਕੁਮਾਰ ਲਾਡੀ ਉਪ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਮੁਕੇਸ਼ ਕੁਮਾਰ ਰਾਹੀਂ ਮੁੱਖ ਸਲਾਹਕਾਰ ਸਫ਼ਾਈ ਸੇਵਕ ਯੂਨੀਅਨ, ਰਿੰਕੂ ਵੈਦ ਮੀਤ ਪ੍ਰਧਾਨ ਸਫ਼ਾਈ ਸੇਵਕ ਯੂਨੀਅਨ, ਮੁਕੇਸ਼ ਕੁਮਾਰ ਦਰੋਗ਼ਾ ਤੇ ਹੋਰ ਹਾਜ਼ਰ ਸਨ |