ਪਾਤੜਾਂ, 23 ਨਵੰਬਰ (ਜਗਦੀਸ਼ ਸਿੰਘ ਕੰਬੋਜ)-ਨਾਨਕਸਰ ਅਕੈਡਮੀ ਸੇਲਵਾਲਾ ਪਾਤੜਾਂ ਦਾ ਸਾਲਾਨਾ ਸਮਾਗਮ ਪਿ੍ੰਸੀਪਲ ਹਰਵਿੰਦਰ ਕੌਰ ਦੀ ਅਗਵਾਈ 'ਚ ਕਰਵਾਇਆ ਗਿਆ | ਅਕੈਡਮੀ ਦੇ ਵਿਹੜੇ 'ਚ ਕਰਵਾਏ ਗਏ ਇਸ ਸਮਾਗਮ 'ਚ ਸੰਤ ਬਾਬਾ ਗੁਰਚਰਨ ਸਿੰਘ, ਸੰਤ ਬਾਬਾ ਸੇਵਾ ਸਿੰਘ ਤੇ ਸੰਤ ਬਾਬਾ ਬਲਜੀਤ ਸਿੰਘ ਵਲੋਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਗਈ ਅਤੇ ਵੱਖ ਖੇਤਰਾਂ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸੰਤ ਬਾਬਾ ਬਲਜੀਤ ਸਿੰਘ ਵਲੋਂ ਜੋਤ ਪ੍ਰਚੰਡ ਕਰਕੇ ਕੀਤੀ ਗਈ ਸਮਾਗਮ ਦੀ ਸ਼ੁਰੂਆਤ ਮਗਰੋਂ ਵਿਦਿਆਰਥੀਆਂ ਵਲੋਂ 5 ਪੌੜੀਆਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਸੁਰੀਲੀਆਂ ਆਵਾਜ਼ਾਂ 'ਚ ਸ਼ਬਦ ਕੀਰਤਨ ਗਾਇਨ ਕੀਤਾ ਗਿਆ | ਇਸ ਤੋਂ ਇਲਾਵਾ ਧਾਰਮਿਕ ਗੀਤ ਅਤੇ ਜਿੱਥੇ ਵਿਦਿਆਰਥੀਆਂ ਵਲੋਂ ਗਾਇਨ ਕੀਤੇ ਗਏ ਉੱਥੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੋਰਿਓਗਰਾਫੀਆਂ ਦੀ ਪੇਸ਼ਕਾਰੀ ਕਰਕੇ ਸਮਾਜ 'ਚ ਫੈਲੀਆਂ ਬੁਰਾਈਆਂ 'ਤੇ ਚੋਟ ਕਰਦਿਆਂ ਇਨ੍ਹਾਂ ਨੂੰ ਤਿਆਗਣ ਦਾ ਸੁਨੇਹਾ ਦਿੱਤਾ ਗਿਆ | ਇਸ ਸਮਾਗਮ ਵਿਚ ਵਿਦਿਆਰਥਣਾਂ ਵਲੋਂ ਸਭਿਆਚਾਰਕ ਬੋਲੀਆਂ ਪਾ ਕੇ ਗਿੱਧੇ ਦੀ ਪੇਸ਼ਕਾਰੀ ਨੇ ਜਿੱਥੇ ਰੰਗ ਬੰਨਿਆਂ ਉੱਥੇ ਹੀ ਲੜਕੀਆਂ ਅਤੇ ਲੜਕਿਆਂ ਵਲੋਂ ਭੰਗੜੇ ਦੀ ਇਕੱਠਿਆਂ ਪੇਸ਼ਕਾਰੀ ਕੀਤੀ ਗਈ | ਮੁੱਖ ਮਹਿਮਾਨ ਬਾਬਾ ਸੰਤ ਬਾਬਾ ਗੁਰਚਰਨ ਸਿੰਘ ਨੇ ਕਿਹਾ ਕਿ ਨਾਨਕਸਰ ਅਕੈਡਮੀ ਵਲੋਂ ਜਿੱਥੇ ਵਿਦਿਆਰਥੀਆਂ ਨੂੰ ਉੱਚ ਮਿਆਰੀ ਵਿੱਦਿਆ ਦਿੱਤੀ ਜਾਂਦੀ ਹੈ ਉੱਥੇ ਹੀ ਧਾਰਮਿਕ ਵਿੱਦਿਆ ਹਾਸਿਲ ਕਰਨ ਲਈ ਵੀ ਪ੍ਰੇਰਿਆ ਜਾਂਦਾ ਹੈ | ਪਿ੍ੰਸੀਪਲ ਹਰਵਿੰਦਰ ਕੌਰ ਨੇ ਵਿਦਿਆਰਥੀਆਂ ਵਲੋਂ ਆਪਣੀ ਮਿਹਨਤ ਨਾਲ ਸਫਲ ਕੀਤੇ ਗਏ ਸਮਾਗਮ ਲਈ ਉਨ੍ਹਾਂ ਦੀ ਪ੍ਰਸੰਸਾ ਜਿੱਥੇ ਕੀਤੀ ਗਈ ਉੱਥੇ ਆਏ ਮਹਿਮਾਨਾਂ ਦਾ ਧੰਨਵਾਦ ਕਰਨ ਉਪਰੰਤ ਕਿਹਾ ਕਿ ਵਿਦਿਆਰਥੀਆਂ ਲਈ ਜਿੱਥੇ ਵਿੱਦਿਆ ਦੇ ਨਾਲ ਹਰ ਖੇਤਰ ਵਿਚ ਅੱਗੇ ਆਉਣਾ ਸਮੇਂ ਦੀ ਲੋੜ ਹੈ | ਇਸ ਸਮਾਗਮ ਵਿਚ ਮਹਿੰਗਾ ਸਿੰਘ ਬਰਾੜ ਚੇਅਰਮੈਨ ਮਾਰਕੀਟ ਕਮੇਟੀ ਪਾਤੜਾਂ, ਰਵੇਲ ਸਿੰਘ ਤੂਰ, ਦਰਸ਼ਨ ਸਿੰਘ ਟ੍ਰੈਫਿਕ ਇੰਚਾਰਜ ਪਾਤੜਾਂ, ਜਤਿੰਦਰ ਕੁਮਾਰ ਪਿ੍ੰਸੀਪਲ ਸਰਕਾਰੀ ਸੀਨੀ. ਸੰਕੈਡਰੀ ਸਕੂਲ ਪਾਤੜਾਂ, ਗੁਰਤੇਜ ਸਿੰਘ ਪਿ੍ੰਸੀਪਲ ਸਰਕਾਰੀ ਸਕੂਲ ਹਾਮਝੇੜ੍ਹੀ, ਬੀ.ਪੀ.ਓ. ਪਾਤੜਾਂ ਅਤੇ ਇਲਾਕੇ ਦੇ ਹੋਰ ਬਹੁਤ ਸਾਰੇ ਆਗੂਆਂ ਵਲੋਂ ਸ਼ਮੂਲੀਅਤ ਕੀਤੀ ਗਈ |