21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਚੇਅਰਮੈਨ ਦਾ ਮੋਬਾਈਲ ਝਪਟਣ ਵਾਲਾ ਝਪਟਮਾਰ ਕਾਬੂ

Ad Position 21
No active advertisement
ਅਜੀਤ ਡੈਸਕ 07-12-2025
ਰਾਜਪੁਰਾ, 6 ਦਸੰਬਰ (ਰਣਜੀਤ ਸਿੰਘ)-ਸਿਟੀ ਪੁਲਿਸ ਨੇ ਚੇਅਰਮੈਨ ਦਾ ਮੋਬਾਈਲ ਝਪਟਣ ਵਾਲਾ ਝਪਟਮਾਰ ਕਾਬੂ ਕਰ ਲਿਆ ਹੈ | ਪੁਲਿਸ ਨੇ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਮੁਤਾਬਿਕ ਪੁਲਿਸ ਨੂੰ ਚੇਅਰਮੈਨ ਦੀਪਕ ਸੂਦ ਵਾਸੀ ਟੀਚਰ ਕਾਲੋਨੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਘਰ ਬਾਹਰ ਹੀ ਸੜਕ 'ਤੇ ਮੋਬਾਇਲ ਸੁਣ ਰਿਹਾ ਸੀ | ਇੰਨੇ ਚਿਰ 'ਚ ਦੋ ਮੋਟਰਸਾਈਕਲ ਸਵਾਰ ਝਪਟਮਾਰ ਆਏ ਅਤੇ ਚੇਅਰਮੈਨ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਜਦੋਂ ਪੁਲਿਸ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਪੁਲਿਸ ਨੇ ਇਕ ਝਪਟਮਾਰ ਕਾਬੂ ਕਰ ਲਿਆ ਹੈ ਤੇ ਦੂਜੇ ਦੀ ਭਾਲ ਜਾਰੀ ਹੈ | ਪੁਲਿਸ ਨੇ ਦੀਪਕ ਸੂਦ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ ਹੈ | ਇਸ ਸੰਬੰਧੀ ਥਾਣਾ ਮੁਖੀ ਗੁਰਸੇਵਕ ਸਿੰਘ ਸਿੱਧੂ ਨੇ ਦੱਸਿਆ ਕਿ ਝਪਟਮਾਰ ਕਾਬੂ ਕਰ ਲਿਆ ਹੈ ਤੇ ਦੂਜੇ ਦੀ ਭਾਲ ਜਾਰੀ ਹੈ | ਉਨ੍ਹਾਂ ਨੇ ਕਿਹਾ ਕਿ ਝਪਟਮਾਰ ਕੋਲੋਂ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਕਈ ਗੁੱਝੇ ਭੇਦ ਖੁੱਲਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਮੌਤ, ਇਕ ਜ਼ਖਮੀ ਅਗਲੀ ਖ਼ਬਰ -ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ-2025- ਨਾਮਜ਼ਦਗੀਆਂ ਦੇ ਵਾਪਸ ਲੈਣ ਵਾਲੇ ਦਿਨ ਪਟਿਆਲਾ ਜ਼ਿਲ੍ਹੇ ਵਿਖੇ ਕੁ...
Ad Position 24