21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਅਕਾਲੀ ਦਲ ਦੇ ਦੋ ਤੇ ਕਾਂਗਰਸ ਦੇ ਇਕ ਉਮੀਦਵਾਰ ਦੇ ਕਾਗਜ਼ ਰੱਦ

Ad Position 21
No active advertisement
ਅਜੀਤ ਡੈਸਕ 07-12-2025
ਘਨੌਰ, 6 ਦਸੰਬਰ (ਸਰਦਾਰਾ ਸਿੰਘ ਲਾਛੜੂ)-ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਨਾਮਜ਼ਦਗੀ ਪੱਤਰਾਂ ਨੂੰ ਦਾਖਲ ਕਰਨ ਸਮੇਂ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ | ਪਰ ਨਾਮਜ਼ਦਗੀਆਂ ਪੱਤਰ ਦਾਖਲ ਕਰਨ ਦੇ ਆਖ਼ਰੀ ਦਿਨ ਜੇਕਰ ਗੱਲ ਕੀਤੀ ਜਾਵੇ ਤਾਂ ਲਗਪਗ ਵਿਰੋਧੀ ਪਾਰਟੀਆਂ ਦੇ ਜ਼ਿਆਦਾਤਰ ਉਮੀਦਵਾਰਾਂ ਵਲੋਂ ਆਪਣੀ ਫਾਈਲਾਂ ਬੜੀ ਮਸ਼ੱਕਤ ਦੇ ਨਾਲ ਦਾਖਲ ਕੀਤੀਆਂ ਗਈਆਂ ਪਰ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਨੂੰ ਆਪਣੀ ਫਾਈਲਾਂ ਰੱਦ ਹੋਣ ਦਾ ਖ਼ਦਸ਼ਾ ਸੀ ਅਤੇ ਇਸੇ ਤਹਿਤ ਅਕਾਲੀ ਦਲ ਦੀਆਂ ਦੋ ਨਾਮਜ਼ਦਗੀਆਂ ਤੇ ਕਾਂਗਰਸ ਦੇ ਇਕ ਉਮੀਦਵਾਰ ਦੀ ਨਾਮਜ਼ਦਗੀ ਫਾਈਲ ਰੱਦ ਕਰ ਦਿੱਤੀ ਗਈ ਹੈ | ਸ਼ੋ੍ਰਮਣੀ ਅਕਾਲੀ ਹਲਕਾ ਘਨੌਰ ਇੰਚਾਰਜ ਸਰਬਜੀਤ ਸਿੰਘ ਝਿੰਜਰ ਅਤੇ ਸੂਬਾ ਮੀਤ ਪ੍ਰਧਾਨ ਜਸਮੇਰ ਸਿੰਘ ਲਾਛੜੂ ਨੇ ਸੱਤਾਧਾਰੀ ਧਿਰ 'ਤੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਮੁਤਾਬਿਕ, ਪਹਿਲਾਂ ਪੁਲਿਸ ਦੇ ਦਬਾਅ ਨਾਲ ਅਕਾਲੀ ਉਮੀਦਵਾਰਾਂ ਨੂੰ ਨਾਮਜ਼ਦਗੀ ਭਰਨ ਤੋਂ ਰੋਕਿਆ ਗਿਆ | ਉਨ੍ਹਾਂ ਕਿਹਾ ਅਕਾਲੀ ਵਰਕਰ ਸੰਘਰਸ਼ ਕਰਦੇ ਹੋਏ ਆਪਣੇ 28 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ 'ਚ ਕਾਮਯਾਬ ਰਹੇ | ਜਿਨ੍ਹਾਂ 'ਚੋਂ 7 ਫਾਈਲਾਂ ਪਾੜੀਆਂ, 2 ਨਾਮਜ਼ਦਗੀਆਂ ਰੱਦ ਹੋਇਆ ਹਨ, ਜਿਨ੍ਹਾਂ ਵਿਚ ਬਲਾਕ ਘਨੌਰ ਦੇ ਉਂਟਸਰ ਅਤੇ ਬਲਾਕ ਸ਼ੰਭੂ ਦੇ ਭੇਡਵਾਲ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਰਿਟਰਨਿੰਗ ਅਫ਼ਸਰ ਵਲੋਂ ਰੱਦ ਕਰ ਦਿੱਤੀ ਗਈ | ਅਕਾਲੀ ਦਲ ਦੇ 5 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਚੋਣ ਮੈਦਾਨ ਉਤਾਰੇ ਸਨ | ਰਿਟਰਨਿੰਗ ਅਫ਼ਸਰ ਤੋਂ ਨਾਮਜ਼ਦਗੀਆਂ ਬਾਰੇ ਵਾਰ-ਵਾਰ ਪੁੱਛਣ 'ਤੇ ਵੀ ਕੋਈ ਜਾਣਕਾਰੀ ਨਾ ਮੌਖਿਕ ਤੇ ਨਾ ਹੀ ਮੋਬਾਈਲ ਰਾਹੀਂ ਦਿੱਤੀ ਗਈ | ਕਾਂਗਰਸ, ਭਾਜਪਾ ਤੇ ਬਸਪਾ ਦੇ ਉਮੀਦਵਾਰਾਂ ਦੀ ਵੀ ਸਥਿਤੀ ਸਾਫ਼ ਸਾਫ਼ ਹੋ ਗਈ ਹੈ | ਕਾਂਗਰਸ ਦੇ ਇਕ ਉਮੀਦਵਾਰ ਦੀ ਫਾਈਲ ਵੀ ਰੱਦ ਕੀਤੀ ਗਈ ਹੈ | ਕਾਂਗਰਸ ਦੇ ਬਲਾਕ ਘਨੌਰ ਦੇ ਜ਼ੋਨ ਉਂਟਸਰ ਦੇ ਇਕ ਉਮੀਦਵਾਰ ਦੀ ਨਾਮਜ਼ਦਗੀ ਰੱਦ ਹੋਣ ਦੀ ਪੁਸ਼ਟੀ ਹੋਈ ਹੈ | ਕਾਂਗਰਸ ਦੇ 5 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਮੈਦਾਨ 'ਚ ਹਨ | ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਦੱਸਿਆ ਕਿ ਭਾਜਪਾ ਵਲੋਂ 4 ਜ਼ਿਲ੍ਹਾ ਪ੍ਰੀਸ਼ਦ ਤੇ 12 ਬਲਾਕ ਸੰਮਤੀ ਦੀਆਂ ਸੀਟਾਂ 'ਤੇ ਚੋਣ ਲੜੀ ਜਾਵੇਗੀ | ਬਸਪਾ ਦੇ ਵੀ 8 ਉਮੀਦਵਾਰ ਚੋਣ ਮੈਦਾਨ 'ਚ ਹਨ | ਬਸਪਾ ਹਲਕਾ ਇੰਚਾਰਜ ਬਲਦੇਵ ਸਿੰਘ ਮਹਿਰਾ ਨੇ ਦੱਸਿਆ ਕਿ ਬਸਪਾ ਦੇ 3 ਜ਼ਿਲ੍ਹਾ ਪ੍ਰੀਸ਼ਦ ਅਤੇ 5 ਬਲਾਕ ਸਮਿਤੀ ਦੇ ਉਮੀਦਵਾਰ ਚੋਣ ਲੜ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਕਲੱਸਟਰ ਫਤਹਿਪੁਰ ਦੇ ਬੱਚਿਆਂ ਨੇ ਜਿੱਤੀ ਓਵਰਆਲ ਟਰਾਫ਼ੀ ਅਗਲੀ ਖ਼ਬਰ 5 ਪੰਜਾਬ ਬਟਾਲੀਅਨ ਐਨ.ਸੀ.ਸੀ. ਰੋਪੜ ਵਿਖੇ ਏਸ਼ੀਅਨ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੇ ਚਾਂਦੀ ਦੇ ਤਗਮੇ
Ad Position 24