ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਬਲਾਕ ਸਮਾਣਾ ਦੀਆਂ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਖੇਡਾਂ 'ਚ ਕਲੱਸਟਰ ਫਤਿਹਪੁਰ ਦੇ ਬੱਚਿਆਂ ਨੇ ਓਵਰਆਲ ਟਰਾਫ਼ੀ ਜਿੱਤੀ ਹੈ | ਬਲਾਕ ਸਮਾਣਾ-2 ਦੀਆਂ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀਆਂ ਖੇਡਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਕਰਵਾਈਆਂ ਗਈਆਂ | ਇਹ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਧਨੌਰੀ ਦੇ ਖੇਡ ਮੈਦਾਨ 'ਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਮਾਣਾ-2 ਗੋਪਾਲ ਕਿ੍ਸ਼ਨ ਦੀ ਅਗਵਾਈ 'ਚ ਕਰਵਾਈਆਂ ਗਈਆਂ | ਪ੍ਰਾਇਮਰੀ ਜਮਾਤਾਂ 'ਚ ਪੜ੍ਹਨ ਵਾਲੇ ਬੱਚਿਆਂ ਨੇ ਆਪਣੇ ਅਧਿਆਪਕਾਂ ਦੀ ਅਗਵਾਈ 'ਚ ਵੱਖ-ਵੱਖ ਖੇਡਾਂ ਵਿਚ ਉਤਸ਼ਾਹ ਨਾਲ ਭਾਗ ਲਿਆ | ਟਰਾਫ਼ੀ ਦਾ ਸਿਹਰਾ ਸਕੂਲ ਮੁਖੀ ਗਗਨਪ੍ਰੀਤ ਕੌਰ ਦੀ ਯੋਗ ਅਗਵਾਈ ਨੂੰ ਜਾਂਦਾ ਹੈ | ਲੋਕਾਂ ਵਲੋਂ ਕਲੱਸਟਰ ਫਤਹਿਪੁਰ ਦੇ ਖਿਡਾਰੀ ਅਤੇ ਯੋਗ ਅਧਿਆਪਕ ਦੀ ਸ਼ਲਾਘਾ ਕੀਤੀ ਹੈ |