21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਟਿਵਾਣਾ ਵਲੋਂ ਚੋਣ ਮੁਹਿੰਮ ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 07-12-2025
ਸਮਾਣਾ, 6 ਦਸੰਬਰ (ਸਾਹਿਬ ਸਿੰਘ)-ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਹਲਕਾ ਬੰਮਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਵਿਧਾਇਕ ਚੇਤਨ ਸਿੰਘ ਜੌੜਾਮਜਾਰਾ ਦੇ ਨਿੱਜੀ ਸਹਾਇਕ ਗੁਰਦੇਵ ਸਿੰਘ ਟਿਵਾਣਾ ਆਪਣੇ ਹਲਕੇ ਦੇ ਪਿੰਡਾਂ ਵਿਚ ਧੂੰਆਂ-ਧਾਰ ਚੋਣ ਪ੍ਰਚਾਰ ਕਰਕੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕੀਤਾ | ਉਨ੍ਹਾਂ ਚੋਣ ਪ੍ਰਚਾਰ ਦੇ ਪਹਿਲੇ ਦਿਨ ਕਰੀਬ ਅੱਧੀ ਦਰਜਨ ਪਿੰਡਾਂ ਵਿਚ ਚੋਣ ਰੈਲੀਆਂ ਕੀਤੀਆਂ |
ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ. ਟਿਵਾਣਾ ਨੇ ਆਖਿਆ ਕਿ ਉਹ ਲੋਕਾਂ ਵਿਚ ਆਪਣੇ ਕੰਮਾਂ ਨੂੰ ਲੈ ਕੇ ਆਏ ਹਨ | ਉਨ੍ਹਾਂ ਹਲਕੇ ਦੇ ਸਧਾਰਨ ਲੋਕਾਂ ਦੇ ਮਸਲੇ ਵੀ ਹੱਲ ਕੀਤੇ ਹਨ | ਉਨ੍ਹਾਂ ਆਖਿਆ ਕਿ ਸਮਾਣਾ ਹਲਕੇ ਨੂੰ ਪਹਿਲੀ ਵਾਰ ਅਜਿਹੇ ਵਿਧਾਇਕ ਮਿਲੇ ਹਨ ਜਿਨ੍ਹਾਂ ਨੂੰ ਮਿਲਣ ਲਈ ਕਿਸੇ ਵਿਚੋਲੇ ਦੀ ਲੋੜ ਨਹੀਂ ਸਗੋਂ ਸਿੱਧੇ ਆ ਕੇ ਆਪਣੀਆਂ ਸਮੱਸਿਆਵਾਂ ਦੂਰ ਕਰ ਸਕਦੇ ਹਨ | ਪਹਿਲਾਂ ਵਾਂਗ ਵਿਧਾਇਕ ਨੂੰ ਮਿਲਣ ਲਈ ਹਲਕੇ ਲੋਕਾਂ ਨੂੰ ਪਟਿਆਲਾ ਨਹੀਂ ਜਾਣਾ ਪੈ ਰਿਹਾ ਸਗੋਂ ਸ. ਜੌੜਾਮਾਜਰਾ ਉਨ੍ਹਾਂ ਨੂੰ ਖੁਦ ਆ ਕੇ ਮਿਲਦੇ ਹਨ | ਪਿੰਡਾਂ ਦੇ ਚੋਣ ਪ੍ਰਚਾਰ ਵਿਚ ਟਿਵਾਣਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਹਰ ਪਿੰਡ ਵਿਚ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਨੌਰ ਹਲਕੇ 'ਚ 'ਅਕਾਲੀ ਦਲ ਪੁਨਰ ਸੁਰਜੀਤ' ਦੇ 19 'ਚੋਂ 9 ਸੀਟਾਂ 'ਤੇ ਉਮੀਦਵਾਰ ਮੈਦਾਨ 'ਚ ਅਗਲੀ ਖ਼ਬਰ ਬਾਬਾ ਬੰਦਾ ਸਿੰਘ ਬਹਾਦਰ ਪਬਲਿਕ ਸਕੂਲ 'ਚ ਕਰਵਾਈ ਅਥਲੀਟ ਮੀਟ
Ad Position 24