21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਨੌਰ ਹਲਕੇ 'ਚ 'ਅਕਾਲੀ ਦਲ ਪੁਨਰ ਸੁਰਜੀਤ' ਦੇ 19 'ਚੋਂ 9 ਸੀਟਾਂ 'ਤੇ ਉਮੀਦਵਾਰ ਮੈਦਾਨ 'ਚ

Ad Position 21
No active advertisement
ਅਜੀਤ ਡੈਸਕ 07-12-2025
ਦੇਵੀਗੜ੍ਹ, 6 ਦਸੰਬਰ (ਰਾਜਿੰਦਰ ਸਿੰਘ ਮੌਜੀ)-ਬਲਾਕ ਸੰਮਤੀ ਚੋਣਾਂ 'ਚ ਹਲਕਾ ਸਨੌਰ ਦੀ ਸਥਿਤੀ ਅਹਿਮ ਬਣ ਗਈ ਹੈ, ਜਿਥੇ ਚੰਦੂਮਾਜਰਾ ਧੜਾ (ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ) ਦੇ ਉਮੀਦਵਾਰ ਵੱਡੀ ਗਿਣਤੀ 'ਚ ਨਾਮਜ਼ਦਗੀ ਪੱਤਰ ਭਰਨ ਤੇ ਬਚਾਉਣ 'ਚ ਸਫਲ ਰਹੇ ਹਨ | ਖ਼ਾਸਕਰ ਭੁਨਰਹੇੜੀ ਬਲਾਕ 'ਚ ਸਰਕਾਰ (ਆਮ ਆਦਮੀ ਪਾਰਟੀ) ਨਾਲ ਚੰਦੂਮਾਜਰਾ ਧੜੇ ਦੀ ਸਿੱਧੀ ਤੇ ਤਕੜੀ ਟੱਕਰ ਦੇਖਣ ਨੂੰ ਮਿਲ ਸਕਦੀ ਹੈ | ਭੁਨਰਹੇੜੀ ਬਲਾਕ ਸੰਮਤੀ ਦੀਆਂ ਕੁਲ 19 ਸੀਟਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ (ਚੰਦੂਮਾਜਰਾ ਧੜੇ) ਦੇ 9 ਉਮੀਦਵਾਰ ਮੈਦਾਨ 'ਚ ਡਟ ਗਏ ਹਨ | ਸਾ. ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਆਪਣੇ ਸਮਰਥਕਾਂ ਨਾਲ ਖੜ੍ਹੇ ਹੋ ਕੇ ਅਧਿਕਾਰੀਆਂ ਤੇ ਪੁਲਿਸ ਨਾਲ ਜੱਦੋ-ਜਹਿਦ ਕੀਤੀ, ਜਿਸ ਦੇ ਨਤੀਜੇ ਵਜੋਂ ਸਨੌਰ ਤੇ ਭੁਨਰਹੇੜੀ ਦੋਵਾਂ ਬਲਾਕਾਂ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਕਾਗ਼ਜ਼ ਭਰਵਾਏ ਗਏ | ਇਸ ਜੱਦੋ-ਜਹਿਦ ਦਾ ਸਿੱਧਾ ਅਸਰ ਇਹ ਹੋਇਆ ਕਿ ਭੁਨਰਹੇੜੀ ਬਲਾਕ 'ਚ ਚੰਦੂਮਾਜਰਾ ਧੜੇ ਤੇ ਸਰਕਾਰ ਵਿਚਾਲੇ ਮੁਕਾਬਲਾ ਕਿਹਾ ਜਾ ਸਕਦਾ ਹੈ | ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪਹਿਲਾਂ ਨਗਰ ਨਿਗਮ ਤੇ ਫਿਰ ਪੰਚਾਇਤੀ ਚੋਣਾਂ 'ਚ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਸਨ | ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਉਮੀਦਵਾਰਾਂ ਨੇ ਹਲਕਾ ਸਨੌਰ 'ਚ ਲੋਕਤੰਤਰ ਨੂੰ ਬਚਾਉਣ ਲਈ ਜੱਦੋ-ਜਹਿਦ ਕੀਤੀ ਅਤੇ ਸਫਲ ਰਹੇ | ਉਨ੍ਹਾਂ ਐਲਾਨ ਕੀਤਾ ਕਿ ਜਿਨ੍ਹਾਂ ਸੀਟਾਂ 'ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਮੈਦਾਨ 'ਚ ਹਨ, ਵੱਡੇ ਫ਼ਰਕ ਨਾਲ ਜਿੱਤਣਗੇ | ਚੰਦੂਮਾਜਰਾ ਨੇ ਅੱਗੇ ਕਿਹਾ ਕਿ ਹਲਕਾ ਸਨੌਰ ਦੇ ਲੋਕ ਇਹ ਜਾਣ ਚੁੱਕੇ ਹਨ ਕਿ ਕਿਹੜਾ ਆਗੂ ਉਨ੍ਹਾਂ ਦੇ ਹਿਤਾਂ ਦੀ ਰਾਖੀ ਕਰ ਸਕਦਾ ਹੈ |
Ad Position 22
No active advertisement
ਪਿਛਲੀ ਖ਼ਬਰ ਪਾਤੜਾਂ ਇਲਾਕੇ ਦੀਆਂ ਬਲਾਕ ਸੰਮਤੀ ਲਈ 100 ਉਮੀਦਵਾਰ ਰਹੇ ਚੋਣ ਮੈਦਾਨ 'ਚ ਅਗਲੀ ਖ਼ਬਰ ਟਿਵਾਣਾ ਵਲੋਂ ਚੋਣ ਮੁਹਿੰਮ ਦਾ ਆਗਾਜ਼
Ad Position 24