21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਰਾਜਪੁਰਾ ਬਲਾਕ ਦੀਆਂ ਪੰਚਾਇਤੀ ਚੋਣਾਂ ਦੇ ਮੈਦਾਨ 'ਚ 58 ਉਮੀਦਵਾਰ ਹੋਣਗੇ ਆਹਮਣੇ-ਸਾਹਮਣੇ

Ad Position 21
No active advertisement
ਅਜੀਤ ਡੈਸਕ 07-12-2025
ਰਾਜਪੁਰਾ, 6 ਦਸਬੰਰ (ਜੀ. ਪੀ. ਸਿੰਘ)-14 ਦਸੰਬਰ ਨੂੰ ਪੰਜਾਬ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ 'ਚ ਬਲਾਕ ਰਾਜਪੁਰਾ ਦੇ 16 ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਵਾਪਸ ਲੈਣ ਉਪਰੰਤ ਹੁਣ ਬਲਾਕ ਦੇ 15 ਜੋਨਾਂ 'ਚ ਕੁਲ 58 ਉਮੀਦਵਾਰਾਂ ਮੈਦਾਨ 'ਚ ਰਹਿ ਗਏ ਹਨ | ਐੱਸ. ਡੀ. ਐੱਮ. ਕਮ ਚੋਣ ਅਧਿਕਾਰੀ ਨਮਨ ਮਾਰਕਨ ਨੇ ਦੱਸਿਆ ਕਿ ਬਲਾਕ ਰਾਜਪੁਰਾ ਦੀਆਂ 15 ਸੀਟਾਂ ਲਈ ਕੁਲ 74 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ | ਜਾਂਚ ਪੜਤਾਲ ਦੌਰਾਨ ਕੋਈ ਵੀ ਨਾਮਜ਼ਦਗੀ ਪੱਤਰ ਰੱਦ ਨਹੀਂ ਕੀਤਾ ਗਿਆ ਸੀ | ਅੱਜ ਵੱਖ-ਵੱਖ ਪਾਰਟੀਆਂ ਤੇ ਆਜ਼ਾਦ 16 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਗਏ ਹਨ, ਜਿਸ ਕਾਰਨ ਹੁਣ ਸਾਰੇ 15 ਜ਼ੋਨਾਂ 'ਚ ਕੁਲ 58 ਉਮੀਦਵਾਰ ਮੈਦਾਨ 'ਚ ਰਹਿ ਗਏ ਹਨ | ਉਨ੍ਹਾਂ ਦੱਸਿਆ ਕਿ ਹੁਣ ਆਮ ਆਦਮੀ ਪਾਰਟੀ ਦੇ 15, ਕਾਂਗਰਸ ਦੇ 14, ਭਾਰਤੀ ਜਨਤਾ ਪਾਰਟੀ ਦੇ 15, ਅਕਾਲੀ ਦਲ ਦੇ 11, ਬਹੁਜਨ ਸਮਾਜ ਪਾਰਟੀ ਦੇ 2 ਤੇ ਇਕ ਉਮੀਦਵਾਰ ਆਜ਼ਾਦ ਚੋਣ ਅਖਾੜੇ 'ਚ ਰਹਿ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ 69ਵਾਂ ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਬੂਟਾ ਸਿੰਘ ਮੌਲਵੀਵਾਲਾ ਵਲੋਂ ਚੋਣ ਪ੍ਰਚਾਰ ਸ਼ੁਰੂ
Ad Position 24