21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾ. ਭੀਮ ਰਾਓ ਅੰਬੇਡਕਰ ਦਾ 69ਵਾਂ ਮਹਾਂ ਪ੍ਰੀਨਿਰਵਾਣ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 07-12-2025
ਨਾਭਾ, 6 ਦਸੰਬਰ (ਕਰਮਜੀਤ ਸਿੰਘ)-ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨਾਭਾ ਦੀ ਅਗਵਾਈ 'ਚ ਭਰਾਤਰੀ ਜਥੇਬੰਦੀਆਂ ਜਬਰ ਜੁਲਮ ਵਿਰੋਧੀ ਫ਼ਰੰਟ ਪੰਜਾਬ ਤੇ ਮੋਟਰਸਾਈਕਲ ਰੇਹੜੀ ਯੂਨੀਅਨ ਨਾਭਾ ਦੇ ਸਹਿਯੋਗ ਨਾਲ ਡੇਰਾ ਸ੍ਰੀ ਗੁਰੂ ਰਵਿਦਾਸ ਬੌੜਾਂ ਗੇਟ ਨਾਭਾ ਵਿਖੇ ਬਣੇ ਡਾ. ਅੰਬੇਡਕਰ ਕਮਿਊਨਿਟੀ ਹਾਲ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਮਹਾ ਪ੍ਰੀਨਿਰਵਾਨ ਦਿਵਸ ਮਨਾਇਆ | ਇਸ ਮੌਕੇ ਅਮਰ ਸਿੰਘ ਟੋਡਰਵਾਲ ਜਨ ਸਕੱਤਰ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਤੇ ਦਲਬੀਰ ਸਿੰਘ ਛੀਟਾਂਵਾਲਾ ਸਕੱਤਰ, ਜਬਰ ਜੁਲਮ ਵਿਰੋਧੀ ਫ਼ਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ, ਮੋਟਰਸਾਈਕਲ ਰੇਹੜੀ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ ਜੰਟਾ ਮਹਿਮੀ, ਹੇਮਰਾਜ, ਨਿਸ਼ਾਨ ਸਿੰਘ ਕਕਰਾਲਾ ਨੇ ਬਾਬਾ ਸਾਹਿਬ ਦੇ ਮਿਸ਼ਨ ਅਤੇ ਜੀਵਨ 'ਤੇ ਵਿਸਥਾਰ ਨਾਲ ਚਾਨਣਾ ਪਾਇਆ ਅਤੇ ਬਹੁਜਨ ਸਮਾਜ ਨੂੰ ਇਕ ਮੰਚ 'ਤੇ ਇਕੱਠੇ ਹੋਣ ਦਾ ਸੱਦਾ ਦਿੱਤਾ | ਡਾ. ਅੰਬੇਡਕਰ ਕਮਿਊਨਿਟੀ ਹਾਲ ਨਾਭਾ ਤੋਂ ਵੱਡੇ ਕਾਫ਼ਲੇ ਦੇ ਰੂਪ 'ਚ ਬਾਜ਼ਾਰਾਂ 'ਚੋਂ ਹੁੰਦੇ ਹੋਏ ਪਟਿਆਲਾ ਗੇਟ ਨਾਭਾ ਵਿਖੇ ਡਾ. ਅੰਬੇਡਕਰ ਦੇ ਬੁੱਤ 'ਤੇ ਫੁੱਲਾਂ ਦੀ ਮਾਲਾ ਅਰਪਿਤ ਕੀਤੀ | ਇਸ ਮੌਕੇ ਲੈਕਚਰਾਰ ਰਵਿੰਦਰ ਸਿੰਘ, ਗੁਰਮੁਖ ਸਿੰਘ ਤੂੰਗਾਂ, ਰਾਮਧਨ ਸਿੰਘ ਰਾਮਗੜ੍ਹ, ਹੰਸ ਰਾਜ ਮਹਿਮੀ ਅਤੇ ਕੇਸਰ ਸਿੰਘ ਜਸਪਾਲ ਕਾਲੋਨੀ, ਕਰਮ ਸਿੰਘ ਪੁੱਡਾ ਕਾਲੋਨੀ, ਕੁਲਦੀਪ ਸਿੰਘ ਜੌਲੀਆਂ, ਬੇਅੰਤ ਸਿੰਘ ਮੂਲਾਬੱਧਾ, ਬਲਵਿੰਦਰ ਸਿੰਘ ਗਲਵੱਟੀ, ਸਤਪਾਲ ਸਿੰਘ ਬਿੱਲਾ, ਸੁਰਜੀਤ ਸਿੰਘ ਮੀਤਾ, ਹਰਦੀਪ ਸਿੰਘ, ਸੇਰ ਸਿੰਘ, ਜੋਗਿੰਦਰ ਸਿੰਘ, ਰਮਜ਼ਾਨ ਖਾਨ, ਮਨੋਜ ਕੁਮਾਰ ਮੌਜੀ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਭੁਨਰਹੇੜੀ ਬਲਾਕ ਸੰਮਤੀ ਚੋਣਾਂ ਲਈ 6 ਦੇ ਕਾਗਜ਼ ਰੱਦ, 36 ਉਮੀਦਵਾਰ ਮੈਦਾਨ 'ਚ, ਚੋਣ ਨਿਸ਼ਾਨ ਕੀਤੇ ਅਲਾਟ ਅਗਲੀ ਖ਼ਬਰ ਰਾਜਪੁਰਾ ਬਲਾਕ ਦੀਆਂ ਪੰਚਾਇਤੀ ਚੋਣਾਂ ਦੇ ਮੈਦਾਨ 'ਚ 58 ਉਮੀਦਵਾਰ ਹੋਣਗੇ ਆਹਮਣੇ-ਸਾਹਮਣੇ
Ad Position 24