ਦੇਵੀਗੜ੍ਹ, 6 ਦਸੰਬਰ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਅਧੀਨ ਆਉਂਦੇ ਬਲਾਕ ਸੰਮਤੀ ਭੁਨਰਹੇੜੀ ਦੀਆਂ ਚੋਣਾਂ ਲਈ ਨਾਮਜ਼ਦਗੀ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਅੱਜ ਮੁਕੰਮਲ ਹੋ ਗਈ | ਇਸ ਦੌਰਾਨ 6 ਉਮੀਦਵਾਰਾਂ ਦੇ ਕਾਗਜ਼ ਵੱਖ-ਵੱਖ ਕਾਰਨਾਂ ਕਰਕੇ ਰੱਦ ਕਰ ਦਿੱਤੇ ਗਏ, ਜਿਸ ਤੋਂ ਬਾਅਦ ਹੁਣ ਕੁੱਲ 36 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾਉਣਗੇ | ਬਲਾਕ ਭੁਨਰਹੇੜੀ ਦੀਆਂ 19 ਸੀਟਾਂ ਲਈ ਵੋਟਾਂ 14 ਦਸੰਬਰ ਨੂੰ ਪੈਣਗੀਆਂ | ਪ੍ਰਾਪਤ ਜਾਣਕਾਰੀ ਅਨੁਸਾਰ, ਨਾਮਜ਼ਦਗੀਆਂ ਦੀ ਪੜਤਾਲ ਅਤੇ ਵਾਪਸੀ ਦੀ ਮਿਆਦ ਖ਼ਤਮ ਹੋਣ ਉਪਰੰਤ ਚੋਣ ਅਧਿਕਾਰੀ ਵੱਲੋਂ ਮੈਦਾਨ ਵਿੱਚ ਰਹਿ ਗਏ 36 ਉਮੀਦਵਾਰਾਂ ਨੂੰ ਉਨ੍ਹਾਂ ਦੇ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ | ਉਮੀਦਵਾਰਾਂ ਨੇ ਚੋਣ ਨਿਸ਼ਾਨ ਮਿਲਣ ਤੋਂ ਬਾਅਦ ਹੁਣ ਆਪਣੀ ਚੋਣ ਪ੍ਰਚਾਰ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ | ਮੈਦਾਨ ਵਿਚ ਰਹਿ ਗਏ ਜੋਨ-ਵਾਈਜ਼ ਉਮੀਦਵਾਰਾਂ ਦਾ ਵੇਰਵਾ ਇਸ ਪ੍ਰਕਾਰ ਹੈ | ਜੋਨ ਮਾੜੂ ਤੋਂ ਸੁਖਵਿੰਦਰ ਕੌਰ, ਪਰਮਜੀਤ ਕੌਰ, ਭਗਵਿੰਦਰ ਕੌਰ, ਗੁਰਪ੍ਰੀਤ ਕੌਰ, ਹਡਾਣਾ ਤੋਂ ਸਿਮਰਜੀਤ ਸਿੰਘ, ਭਾਂਖਰ ਤੋਂ ਤੇਜਿੰਦਰ ਸਿੰਘ, ਬੈਹਿਰੂ ਤੋਂ ਰਾਜਿੰਦਰ ਕੌਰ, ਮਸੀਂਗਣ ਤੋਂ ਸਿਮਰਜੀਤ ਕੌਰ ਅਤੇ ਜਸਵੀਰ ਕੌਰ, ਤਾਜਲਪੁਰ ਤੋਂ ਰਾਮ ਸਿੰਘ, ਈਸਰਹੇੜੀ ਤੋਂ ਜਸਵਿੰਦਰ ਸਿੰਘ, ਜਸਮੇਰ ਸਿੰਘ, ਅਦਾਲਤੀਵਾਲਾ ਤੋਂ ਹਰਬੰਸ ਸਿੰਘ, ਗੁਰਿੰਦਰਪਾਲ ਸਿੰਘ, ਬਿੰਜਲ ਤੋਂ ਲਖਵਿੰਦਰ ਸਿੰਘ, ਸੋਨੂੰ, ਤਰਸੇਮ ਕੁਮਾਰ, ਸੰਦੀਪ ਸਿੰਘ, ਰੋਸ਼ਨਪੁਰ ਤੋਂ ਮਨਜੀਤ ਕੌਰ, ਬੁਧਮੋਰ ਤੋਂ ਕਰਮਜੀਤ ਕੌਰ, ਲਾਭ ਕੌਰ, ਗੁਰਪ੍ਰੀਤ ਕੌਰ, ਲੇਹਿਲਾਂ ਜਗੀਰ ਤੋਂ ਜਸਵਿੰਦਰ ਕੌਰ, ਮਨਜੀਤ ਕੌਰ, ਘੜਾਮ ਤੋਂ ਸੰਦੀਪ ਕੌਰ, ਲਖਵਿੰਦਰ ਕੌਰ, ਰਣਜੀਤ ਕੌਰ, ਬਰਕਤਪੁਰ ਤੋਂ ਸਿਮਰਜੀਤ ਸਿੰਘ, ਬਹਾਦਰਪੁਰ ਮੀਰਾਂਵਾਲਾ ਤੋਂ ਗੁਰਮੀਤ ਕੌਰ, ਪਰਮਜੀਤ ਕੌਰ, ਸ਼ਾਦੀਪੁਰ ਤੋਂ ਗੁਰਜੀਤ ਸਿੰਘ, ਮੇਜਰ ਸਿੰਘ, ਭੁੱਨਰਹੇੜੀ ਤੋਂ ਅਮਨਦੀਪ ਕੌਰ, ਬਹਿਲ ਤੋਂ ਮਲਕੀਤ ਸਿੰਘ, ਗੁਰਸ਼ਰਨ ਸਿੰਘ ਅਤੇ ਚਰਨਜੀਤ ਸਿੰਘ ਚੋਣ ਮੈਦਾਨ ਵਿਚ ਹਨ | ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਮਿਲਣ ਉਪਰੰਤ ਹੁਣ ਇਨ੍ਹਾਂ 36 ਉਮੀਦਵਾਰਾਂ ਵਿਚਕਾਰ ਜਿੱਤ ਲਈ ਸਖ਼ਤ ਟੱਕਰ ਦੇਖਣ ਨੂੰ ਮਿਲੇਗੀ | 14 ਦਸੰਬਰ ਨੂੰ ਹੋਣ ਵਾਲੀਆਂ ਵੋਟਾਂ ਲਈ ਚੋਣ ਅਮਲੇ ਵਲੋਂ ਤਿਆਰੀਆਂ ਜ਼ੋਰਾਂ 'ਤੇ ਹਨ¢