ਪਟਿਆਲਾ, 6 ਦਸੰਬਰ (ਮਨਦੀਪ ਸਿੰਘ ਖਰੌੜ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਵਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ 157ਵੇਂ ਪ੍ਰੀ ਨਿਰਮਾਣ ਦਿਵਸ ਮੌਕੇ ਸ਼ਰਧਾਂਜਲੀ ਸਮਾਰੋਹ ਰੱਖਿਆ | ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਕੁੰਦਨ ਗੋਗੀਆ ਮੇਅਰ ਨਗਰ ਨਿਗਮ ਪਟਿਆਲਾ ਨੇ ਸ਼ਿਰਕਤ ਕੀਤੀ | ਬਾਬਾ ਸਾਹਿਬ ਨੂੰ ਆਪਣੇ ਸ਼ਰਧਾ ਦੇ ਫੁਲ ਅਰਪਿਤ ਕੀਤੇ | ਇਸ ਮੌਕੇ ਅਜੀਤਪਾਲ ਸਿੰਘ ਕੋਹਲੀ ਨੇ ਬਾਬਾ ਸਾਹਿਬ ਅੰਬੇਡਕਰ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ ਕਿ ਕਿਵੇਂ ਇਕ ਮਹਾਂਪੁਰਸ਼ ਨੇ ਆਪ ਕਹਿਰ ਦੇ ਦੁੱਖ ਸਹਿਣ ਦੇ ਬਾਵਜੂਦ ਕਰੋੜਾਂ ਦਲਿਤਾਂ ਦੀ ਜ਼ਿੰਦਗੀ ਵਿਚ ਰੌਸ਼ਨੀ ਕੀਤੀ ਅਤੇ ਭਾਰਤ ਦੇਸ਼ ਨੂੰ ਇਕ ਮਾਨਵਤਾਵਾਦੀ ਸੰਵਿਧਾਨ ਲਿਖ ਕੇ ਦਿੱਤਾ | ਇਸ ਸੰਵਿਧਾਨ ਦੀ ਬਦੌਲਤ ਹੀ ਭਾਰਤ ਪੂਰੀ ਦੁਨੀਆਂ ਵਿਚ ਗੌਰਵਮਈ ਦੇਸ਼ ਕਹਿਲਾਉਂਦਾ ਹੈ | ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ, ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ, ਆਪਣਾ ਸਾਰਾ ਜੀਵਨ, ਸੰਘਰਸ਼ ਕਰਕੇ ਸਦੀਆਂ ਤੋਂ ਕਰੋੜਾਂ ਦੱਬੇ ਕੁਚਲੇ ਲੋਕਾਂ ਨੂੰ ਇੱਜ਼ਤ ਨਾਲ ਜ਼ਿੰਦਗੀ ਜਿਊਣ ਲਈ ਬਰਾਬਰਤਾ ਦੇ ਮੌਕੇ ਦਿਵਾਉਣ ਵਾਲੇ ਉਨ੍ਹਾਂ ਦੇ ਮਸੀਹਾ, ਮਹਾਨ ਵਿਦਵਾਨ ਸਨ | ਇਸ ਮੌਕੇ ਕੌਂਸਲਰ ਜਗਮੋਹਨ ਸਿੰਘ ਚੌਹਾਨ, ਨੇਹਾ ਸਿੱਧੂ, ਸੋਨੀਆ ਦਾਸ, ਸਾਗਰ ਧਾਲੀਵਾਲ ਅਤੇ ਸੰਜੀਵ ਕੁਮਾਰ, ਸੁਸਾਇਟੀ ਦੇ ਪ੍ਰਧਾਨ ਨਰੇਸ਼ ਬੌਬੀ, ਸਰਪ੍ਰਸਤ ਸੋਨੂੰ ਸੰਗਰ, ਸਕੱਤਰ ਰਜੇਸ਼ ਘਾਰੂ, ਵਿਨੇ ਪਰੋਚੇ ਪ੍ਰਧਾਨ ਵਾਲਮੀਕੀ ਧਰਮ ਸਭਾ ਲਹੌਰੀ ਗੇਟ ਪਟਿਆਲਾ, ਜਤਿੰਦਰ ਕੁਮਾਰ, ਪਿ੍ੰਸ ਗੋਲਡੀ ਕਲਿਆਣ, ਚੰਦਰ ਕਲਿਆਣ, ਪੰਕਜ ਅਦੀਵਾਲ, ਪ੍ਰੇਮ ਲਤਾ, ਈਸ ਪੁੰਬਕ, ਵਿਜੇ ਸ਼ਾਹ, ਕਮਲ ਨਾਹਰ, ਹੈਪੀ ਲੋਹਟ ਅਤੇ ਹੋਰ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਇਸ ਮੌਕੇ ਸ਼ਮੂਲੀਅਤ ਕੀਤੀ | ਇਸ ਮੌਕੇ ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਰੇਸ਼ ਬੌਬੀ ਅਤੇ ਉਨ੍ਹਾਂ ਦੀ ਟੀਮ ਨੇ ਵਿਧਾਇਕ ਦਾ ਧੰਨਵਾਦ ਕੀਤਾ ਕਿਉਂ ਜੋ ਵਿਧਾਇਕ ਨੇ ਪੰਜਾਬ ਸਰਕਾਰ ਵਲੋਂ ਆਏ ਰੰਗਲੇ ਪੰਜਾਬ ਦੇ ਫੰਡਸ 'ਚੋਂ 5 ਲੱਖ ਰੁਪਿਆ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੀ ਬਣ ਰਹੀ ਇਸ ਪ੍ਰਤਿਮਾ ਲਈ ਦਿੱਤਾ |