22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਵਿੰਟਰ ਕਾਰਨੀਵਲ ਮੇਲਾ ਪਟਿਆਲਵੀਆਂ ਲਈ ਬਣਿਆ ਖਿੱਚ ਦਾ ਕੇਂਦਰ

Ad Position 21
No active advertisement
ਅਜੀਤ ਡੈਸਕ 07-12-2025
ਪਟਿਆਲਾ, 7 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸ਼ਹਿਰ ਰਾਜਪੁਰਾ ਰੋਡ ਨਜ਼ਦੀਕ ਸਥਿਤ ਆਤਮਾ ਰਾਜਕੁਮਾਰ ਸਭਾ ਸਕੂਲ ਦੇ ਮੈਦਾਨ 'ਚ ਪਿਛਲੇ ਕੁਝ ਦਿਨਾਂ ਤੋਂ ਚਲ ਰਿਹਾ ਵਿੰਟਰ ਕਾਰਨੀਵਾਲ ਮੇਲਾ ਲੋਕਾਂ ਲਈ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਬਣਿਆ ਹੋਇਆ ਹੈ | ਬੱਚਿਆਂ ਤੋਂ ਬਜ਼ੁਰਗਾਂ ਤੱਕ, ਹਰ ਉਮਰ ਦੇ ਲੋਕ ਇਸੇ ਮੇਲੇ ਦੀਆਂ ਰੋਂਣਕਾਂ ਵਿਚ ਸ਼ਿਰਕਤ ਕਰ ਰਹੇ ਹਨ | ਰੋਜ਼ਾਨਾ ਸ਼ਾਮ ਨੂੰ ਲੱਗਣ ਵਾਲੀਆਂ ਰੌਸ਼ਨੀ ਦੀਆਂ ਸਜਾਵਟਾਂ, ਕਲਾ ਪ੍ਰਦਰਸ਼ਨੀਆਂ ਤੇ ਸੰਗੀਤਕ ਪ੍ਰੋਗਰਾਮਾਂ ਨੇ ਮੇਲੇ ਦੀ ਰੌਣਕ ਨੂੰ ਹੋਰ ਨਿਖਾਰ ਦਿੱਤਾ ਹੈ | ਵਿੰਟਰ ਕਾਰਨੀਵਾਲ ਵਿਚ ਖਾਣ-ਪੀਣ ਦੇ ਸਵਾਦੀ ਸਟਾਲਾਂ, ਹੈਂਡੀਕ੍ਰਾਫਟ ਤੇ ਵੱਖ ਵੱਖ ਰਾਜਾਂ ਦੇ ਉਤਪਾਦਾਂ ਦੀਆਂ ਨੁਮਾਇਸ਼ਾਂ ਲੋਕਾਂ ਨੂੰ ਖ਼ਾਸ ਤੌਰ 'ਤੇ ਖਿੱਚ ਰਹੀਆਂ ਹਨ | ਮੇਲੇ ਵਿਚ ਲੱਗੇ ਨਾਗਰਾ ਫਾਲ, ਜਲ ਪਰੀ ਸ਼ੋਅ ਤੇ ਨਾਟਕਾਂ ਨੇ ਪਰੰਪਰਾਵਾਂ ਅਤੇ ਕਲਾ ਨੂੰ ਨਵੀਂ ਪਛਾਣ ਦਿੱਤੀ ਹੈ | ਸੈਲਾਨੀ ਪਰਿਵਾਰਾਂ ਦਾ ਕਹਿਣਾ ਹੈ ਕਿ ਮੇਲਾ ਸਿਰਫ ਮਨੋਰੰਜਨ ਨਹੀਂ, ਸਗੋਂ ਵੱਖ-ਵੱਖ ਰਾਜਾਂ ਦੀਆਂ ਕਲਾਤਮਿਕ ਆਤਮਾ ਨਾਲ ਰੂਬਰੂ ਕਰਾਉਣ ਦਾ ਇਕ ਵਧੀਆ ਮੰਚ ਹੈ | ਮੇਲੇ ਦੌਰਾਨ ਬੱਚਿਆਂ ਲਈ ਖੇਡ, ਰੰਗੋਲੀ, ਪੇਂਟਿੰਗ ਤੇ ਕਵਿਤਾ ਮੁਕਾਬਲੇ ਹੋ ਰਹੇ ਹਨ ਜਦਕਿ ਸ਼ਾਮ ਨੂੰ ਸੰਗੀਤਕ ਪ੍ਰਦਰਸ਼ਨ ਰੁਚੀ ਦਾ ਕੇਂਦਰ ਬਣ ਰਹੇ ਹਨ | ਮੇਲੇ ਦੇ ਪ੍ਰਬੰਧਕ ਅਯੁੱਧਿਆ ਪ੍ਰਕਾਸ਼ ਵਲੋਂ ਸੁਰੱਖਿਆ, ਸਫ਼ਾਈ ਤੇ ਬਿਜਲੀ ਪ੍ਰਬੰਧਾਂ ਨੂੰ ਲੈ ਕੇ ਖ਼ਾਸ ਤਿਆਰੀ ਕੀਤੀ ਗਈ ਹੈ, ਜਿਸ ਦੀ ਲੋਕਾਂ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ | ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਵਿੰਟਰ ਕਾਰਨੀਵਾਲ ਦੀ ਸਮਾਪਤੀ 14 ਦਸੰਬਰ ਨੂੰ ਕੀਤੀ ਜਾਵੇਗੀ, ਜਿਸ ਦੌਰਾਨ ਸਮਾਪਨ ਸਮਾਰੋਹ, ਸਭਿਆਚਾਰੀ ਰੰਗਾਰੰਗ ਪ੍ਰਦਰਸ਼ਨ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਉਮੀਦਵਾਰਾਂ ਦੀਆਂ ਫਾਈਲਾਂ ਖੋਹ ਕੇ ਪਾੜਨਾ ਲੋਕਤੰਤਰ ਦਾ ਘਾਣ-ਭੁਪਿੰਦਰ ਸਿੰਘ ਮਸਿੰਗਣ ਅਗਲੀ ਖ਼ਬਰ ਡਾ. ਅੰਬੇਡਕਰ ਦੀਆਂ ਸਿੱਖਿਆਵਾਂ ਸਾਡੇ ਲਈ ਪ੍ਰੇਰਨਾਦਾਇਕ-ਅਜੀਤਪਾਲ ਕੋਹਲੀ, ਕੁੰਦਨ ਗੋਗੀਆ
Ad Position 24