ਨਾਭਾ, 6 ਦਸੰਬਰ (ਜਗਨਾਰ ਸਿੰਘ ਦੁਲੱਦੀ)-ਦਿਨੋ ਦਿਨ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦੇ ਨਾਭਾ ਸ਼ਹਿਰ ਦੀ ਨਗਰ ਕੌਂਸਲ ਵਲੋਂ 50 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਰਹੇ ਹਨ | ਸਥਾਨਕ ਪਟਿਆਲਾ ਗੇਟ ਵਿਖੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਸੀ. ਸੀ. ਟੀ. ਵੀ. ਕੈਮਰੇ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਈ ਗਈ | ਉਪਰੰਤ ਗੱਲਬਾਤ ਕਰਦੇ ਹੋਏ ਵਿਧਾਇਕ ਦੇਵ ਮਾਨ ਨੇ ਕਿਹਾ ਕਿ ਜੋ ਦਿਨੋ ਦਿਨ ਅਪਰਾਧਿਕ ਮਾਮਲੇ ਵੱਧ ਰਹੇ ਹਨ, ਉਸ ਨੂੰ ਵੇਖਦੇ ਹੋਏ ਅਸੀਂ 50 ਲੱਖ ਦੀ ਲਾਗਤਾਂ ਨਾਲ ਸਾਰੇ ਸ਼ਹਿਰ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਵਾ ਰਹੇ ਹਾਂ, ਜੋ ਕਿ ਸ਼ਹਿਰ ਦੇ ਹਰ ਚੌਕ ਅਤੇ ਨਾਭਾ ਦੇ ਹਰ ਆਉਣ ਜਾਣ ਵਾਲੇ ਰਸਤੇ ਤੋਂ ਇਲਾਵਾ ਪੂਰੇ ਨਾਭਾ ਸ਼ਹਿਰ ਨੂੰ ਸੀ. ਸੀ. ਟੀ. ਵੀ. ਕੈਮਰਿਆਂ ਦੇ ਨਾਲ ਲੈਸ ਕੀਤਾ ਜਾ ਰਿਹਾ ਹੈ | ਨਾਭਾ ਕੋਤਵਾਲੀ ਦੇ ਐਸ. ਐਚ. ਓ. ਇੰਸਪੈਕਟਰ ਸਰਬਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼ਹਿਰ ਅੰਦਰ ਜੋ ਸੀ. ਸੀ. ਟੀ. ਵੀ. ਕੈਮਰੇ ਲੱਗ ਰਹੇ ਹਨ | ਇਸ ਦੇ ਨਾਲ ਅਪਰਾਧਿਕ ਮਾਮਲਿਆਂ ਨੂੰ ਹੱਲ ਕਰਨਾ ਬਹੁਤ ਹੀ ਸੌਖਾ ਹੋ ਜਾਵੇਗਾ ਅਤੇ ਇਸ ਦਾ ਕੰਟਰੋਲ ਵੀ ਕੌਤਵਾਲੀ ਨਾਭਾ ਵਿਖੇ ਰੱਖਿਆ ਗਿਆ ਹੈ | ਇਸ ਮੌਕੇ 'ਆਪ' ਆਗੂ ਤੇਜਿੰਦਰ ਸਿੰਘ ਖਹਿਰਾ ਡਾਇਰੈਕਟਰ ਪੰਜਾਬ ਯੂਥ ਡਿਵੈਲਪਮੈਂਟ ਬੋਰਡ, ਮਨਪ੍ਰੀਤ ਸਿੰਘ ਧਾਰੋਕੀ ਪ੍ਰਧਾਨ ਟਰੱਕ ਯੂਨੀਅਨ, ਕਾਰਜਕਾਰੀ ਪ੍ਰਧਾਨ ਜਸਦੀਪ ਸਿੰਘ, ਰਮੇਸ਼ ਤਲਵਾੜ, ਕਮਲ ਕੁਮਾਰ ਰਾਜੂ, ਧਰਮਿੰਦਰ ਸਿੰਘ ਸੁੱਖੇਵਾਲ, ਮਨਜੋਤ ਸਿੰਘ ਲੱਧਾਹੇੜੀ, ਕਰਮਾ ਟੋਪਰ, ਗੁਰਲਾਲ ਸਿੰਘ ਮੱਲੀ ਚੇਅਰਮੈਨ, ਅਮਨਦੀਪ ਸਿੰਘ ਸਰਪੰਚ ਕੋਟ ਕਲਾਂ, ਮੇਜਰ ਸਿੰਘ ਤੁੰਗਾਂ, ਸੁਖ ਖਹਿਰਾ ਆਦਿ ਸ਼ਹਿਰ ਵਾਸੀ ਮੋਜੂਦ ਸਨ |