ਨਾਭਾ, 6 ਦਸੰਬਰ (ਜਗਨਾਰ ਸਿੰਘ ਦੁਲੱਦੀ)- ਰਿਆਸਤੀ ਨਾਭਾ ਸਥਿਤ ਨਿਊ ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਚੱਲ ਰਹੀਆਂ ਸਨ, ਸਮਾਪਤ ਹੋਈਆਂ | ਸਕੂਲ ਪਿ੍ੰਸੀਪਲ ਮੈਡਮ ਖੁਸ਼ਪਿੰਦਰ ਕੌਰ ਖਹਿਰਾ ਨੇ ਇਸ ਖੇਡ ਸਮਾਗਮ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਡਾ ਸਕੂਲ ਨਾਭੇ ਦੇ ਪੁਰਾਣੇ ਤਜਰਬੇਕਾਰ ਸਕੂਲਾਂ 'ਚੋਂ ਇਕ ਹੈ, ਇਸ 'ਚ ਪੜ੍ਹਾਈ ਦੇ ਨਾਲ-ਨਾਲ ਸਰਕਾਰੀ ਜਾਂ ਗੈਰ-ਸਰਕਾਰੀ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਅਤੇ ਨਸ਼ਿਆਂ ਵਰਗੀ ਅਲਾਮਤ ਤੋਂ ਦੂਰ ਕਰਨ ਲਈ ਸਕੂਲ ਮੈਨੇਜਮੈਂਟ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਥਲੈਟਿਕ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਨਾਭਾ ਰਿਆਸਤ ਦੀ ਵੱਡੀ ਮਹਾਰਾਣੀ ਰਾਣੀ ਓਮਾ ਸਿੰਘ ਵਲੋਂ ਕੀਤਾ ਗਿਆ | ਸਮਾਰੋਹ ਦੀ ਸ਼ੁਰੂਆਤ ਸਮੇਂ ਇਲਾਕੇ ਦੀਆਂ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਵਲੋਂ ਬਹੁਤ ਸ਼ਾਨਦਾਰ ਪਰੇਡ ਦਾ ਪ੍ਰਦਰਸ਼ਨ ਕੀਤਾ ਗਿਆ ਤੇ ਵਿਦਿਆਰਥੀਆਂ ਵਲੋਂ ਪੀ.ਟੀ. ਸ਼ੋਅ ਵੀ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ | ਸਾਰੇ ਵਿਦਿਆਰਥੀਆਂ ਨੇ ਤਿੰਨ ਹਾਊਸਾਂ (ਰੋਜ ਹਾਊਸ, ਜੈਸਮੀਨ ਹਾਊਸ ਤੇ ਲੌਟਸ ਹਾਊਸ) 'ਚ ਰਹਿ ਕੇ ਖੇਡਾਂ 'ਚ ਭਾਗ ਲਿਆ | ਜਿਸ 'ਚ 50 ਮੀ. 100 ਮੀ. 200 ਮੀ. 400 ਮੀ. 600 ਮੀ. 800 ਮੀ. 1500 ਮੀ. ਅਤੇ ਰਿਲੇਅ ਦੌੜ, ਲੌਂਗ ਜੰਪ, ਸ਼ਾਟਪੁੱਟ, ਵਾਲੀਬਾਲ, ਖੋ-ਖੋ, ਰੱਸਾਕਸ਼ੀ, ਥਰੀ ਲੈਗ ਦੌੜ, ਲੈਮਨ ਦੌੜ, ਮਕੜੀ ਦੌੜ, ਸਲੋਅ ਸਾਈਕਲ ਦੌੜ ਆਦਿ ਕਰਵਾਈ ਗਈ | ਇਸ ਇਲਾਵਾ ਵਿਦਿਆਰਥੀਆਂ ਨੇ ਪੰਜਾਬੀ ਕਲਚਰ ਨੂੰ ਦਰਸਾਉਂਦਾ ਭੰਗੜਾ ਪੇਸ਼ ਕੀਤਾ | ਉਨ੍ਹਾਂ ਦੱਸਿਆ ਕਿ ਪ੍ਰੀ ਵਿੰਗ, ਜੂਨੀਅਰ ਵਿੰਗ ਤੇ ਸੀਨੀਅਰ ਵਿੰਗ ਦੇ ਸਾਰੇ ਵਿਦਿਆਰਥੀਆਂ ਬਹੁਤ ਉਤਸ਼ਾਹ ਨਾਲ ਇਸ ਐਥਲੈਟਿਕ ਮੀਟ 'ਚ ਭਾਗ ਲਿਆ | ਜੇਤੂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ 'ਤੇ ਤਗਮੇ ਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਸਨਮਾਨ ਸਮਾਰੋਹ ਮੌਕੇ ਸਕੂਲ ਦੇ ਐਮ.ਡੀ. ਕਾਹਨ ਸਿੰਘ ਖਹਿਰਾ ਤੇ ਅਮਰਜੀਤ ਸਿੰਘ ਮਾਨ, ਸਵਰਨ ਸਿੰਘ ਖਹਿਰਾ, ਸੁਖਜੀਤ ਸਿੰਘ ਮਾਨ ਐਮ.ਡੀ. ਐਮ.ਕੇ. ਇੰਡਸਟਰੀ, ਜਗਜੀਤ ਸਿੰਘ, ਬਲਜੀਤ ਸਿੰਘ ਚੀਮਾ, ਪਰਮਜੀਤ ਸਿੰਘ ਖਹਿਰਾ, ਯੁਵਰਾਜ ਸਿੰਘ ਮਾਨ, ਪਿ੍ੰਸੀਪਲ ਖੁਸ਼ਪਿੰਦਰ ਕੌਰ ਖਹਿਰਾ, ਗੁਰਪ੍ਰੀਤ ਕੌਰ ਮਾਨ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਇਸ ਸਾਲ ਓਵਰ ਆਲ ਟਰਾਫ਼ੀ ਲੌਟਸ ਹਾਊਸ ਦੇ ਹਿੱਸੇ ਆਈ | ਸਕੂਲ ਪਿ੍ੰਸੀਪਲ ਨੇ ਕਿਹਾ ਕਿ ਨਿਊ ਇੰਡੀਅਨ ਪਬਲਿਕ ਸਕੂਲ ਨਾਭਾ ਦਾ ਸਾਲਾਨਾ ਖੇਡ ਸਮਾਰੋਹ ਯਾਦਗਾਰੀ ਹੋ ਨਿੱਬੜਿਆ |