ਸਾਬਕਾ ਚੇਅਰਮੈਨ ਲਾਲਵਾ ਤੇ ਬਾਬੂ ਕਬੀਰ ਦਾਸ ਵਲੋਂ ਹਲਕਾ ਸ਼ੁਤਰਾਣਾ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ
ਅਜੀਤ ਡੈਸਕ
08-12-2025
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੂੰ ਦੁਬਾਰਾ ਫਿਰ ਤਰੱਕੀ ਦੀਆਂ ਲੀਹਾਂ 'ਤੇ ਤੋਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣਾ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ, ਇਸ ਲਈ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਅਕਾਲੀ ਉਮੀਦਵਾਰਾਂ ਨੂੰ ਜਿਤਾ ਕੇ ਭੇਜੋ ਤਾਂ ਜੋ ਪੰਜਾਬ ਦੇ ਪਿੰਡਾਂ ਨੂੰ ਦੁਬਾਰਾ ਫਿਰ ਤਰੱਕੀ ਦੀਆਂ ਲੀਹਾਂ 'ਤੇ ਤੋਰਿਆ ਜਾ ਸਕੇ | ਇਸ ਮੌਕੇ ਇੱਥੇ ਉਮੀਦਵਾਰ ਸਰਦੀਪ ਗਾਗਟ, ਲਖਵਿੰਦਰ ਸਿੰਘ ਸਾਬਕਾ ਇੰਸਪੈਕਟਰ, ਜੀਤ ਸਿੰਘ ਕਲਵਾਣੂ ਸਰਕਲ ਪ੍ਰਧਾਨ, ਕੁਲਦੀਪ ਸਿੰਘ ਢਿੱਲੋਂ, ਮਾਸਟਰ ਜ਼ੋਰਾ ਸਿੰਘ, ਨਿਰਮਲ ਸਿੰਘ ਧੂਹੜ, ਨਰਿੰਦਰ ਸਿੰਘ ਸੰਧੂ, ਨਾਹਰ ਸਿੰਘ ਕਲਵਾਣੂ, ਸੁਖਜੀਤ ਸਿੰਘ ਬਕਰਾਹਾ, ਕਿ੍ਸ਼ਨ ਸਿੰਘ ਦੁਗਾਲ, ਸੁਰਜੀਤ ਸਿੰਘ ਮਾਹਲ, ਲੱਖਾ ਸਿੰਘ ਕਲਵਾਣੂ ਸਮੇਤ ਵੱਡੀ ਗਿਣਤੀ 'ਚ ਪਿੰਡਾਂ ਦੇ ਲੋਕ ਹਾਜ਼ਰ ਸਨ |