09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਅਸ਼ੋਕਾ ਨਰਸਿੰਗ ਕਾਲਜ ਵਲੋਂ ਸਾਲਾਨਾ ਸਮਾਗਮ

Ad Position 21
No active advertisement
ਅਜੀਤ ਡੈਸਕ 08-12-2025
ਪਟਿਆਲਾ, 7 ਦਸੰਬਰ (ਗੁਰਵਿੰਦਰ ਸਿੰਘ ਔਲਖ)-ਅਸ਼ੋਕਾ ਨਰਸਿੰਗ ਕਾਲਜ ਵਲੋਂ ਕਰਵਾਇਆ ਸਾਲਾਨਾ ਸਮਾਗਮ ਵਿਦਿਆਰਥੀਆਂ ਦੀ ਕਲਾਤਮਕ ਅਤੇ ਸਭਿਆਚਾਰਕ ਪ੍ਰਤਿਭਾ ਦਾ ਮਹੱਤਵਪੂਰਨ ਮੰਚ ਸਾਬਤ ਹੋਇਆ | ਇਸ ਸਮਾਗਮ 'ਚ ਜਿੱਥੇ ਵਿਦਿਆਰਥੀਆਂ ਨੇ ਸਾਲ ਭਰ ਕੀਤੀ ਮਿਹਨਤ ਦਾ ਸਫਲ ਪ੍ਰਦਰਸ਼ਨ ਕੀਤਾ, ਉੱਥੇ ਹੀ ਰੰਗਾਰੰਗ ਪ੍ਰੋਗਰਾਮਾਂ ਰਾਹੀਂ ਆਪਣੀ ਖ਼ੁਸ਼ੀ ਅਤੇ ਉਤਸ਼ਾਹ ਦਾ ਪ੍ਰਗਟਾਵਾ ਵੀ ਕੀਤਾ | ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਨਾਟਕ ਅਤੇ ਗੀਤ-ਸੰਗੀਤ ਵਰਗੇ ਸਭਿਆਚਾਰਕ ਪ੍ਰਸਤਾਵਾਂ ਰਾਹੀਂ ਪੰਜਾਬੀ ਰਵਾਇਤ ਨੂੰ ਮੁੜ ਜੀਵਤ ਕੀਤਾ | ਇਸ ਮੌਕੇ ਕਾਲਜ ਦੇ ਚੇਅਰਮੈਨ ਬੀ.ਕੇ. ਮਿੱਤਲ ਅਤੇ ਮਹਿਮਾਨ ਕੁਲਦੀਪ ਸਿੰਘ ਸ਼ੇਰਗਿੱਲ ਨੇ ਸਮਾਰੋਹ 'ਚ ਹਾਜ਼ਰੀ ਲਗਾ ਕੇ ਕਾਲਜ ਦੀ ਮਾਣ-ਮਰਿਆਦਾ ਵਧਾਈ | ਸਮਾਗਮ 'ਚ ਡਾਇਰੈਕਟਰ ਰਮਿੰਦਰ ਮਿੱਤਲ, ਜੋਇੰਟ ਡਾਇਰੈਕਟਰ ਉਪਾਸਨਾ ਮਿੱਤਲ ਅਤੇ ਪਿ੍ੰਸੀਪਲ ਮੈਡਮ ਰੋਜੀ ਤਪਰਿਆਲ ਸਮੇਤ ਸਟਾਫ਼ ਮੈਂਬਰ ਮੌਜੂਦ ਰਹੇ | ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਦੀਪ ਪ੍ਰਜÉਲਿਤ ਕਰਕੇ ਕੀਤੀ ਗਈ | ਸਭਿਆਚਾਰਕ ਪ੍ਰਸਤਾਵਾਂ ਤੋਂ ਬਾਅਦ, ਵਿਦਿਆਰਥੀਆਂ ਨੂੰ ਅਕਾਦਮਿਕ, ਖੇਡ ਅਤੇ ਹੋਰ ਗਤੀਵਿਧੀਆਂ 'ਚ ਉਤਸ਼ਾਹਿਤ ਲਈ ਪ੍ਰਸ਼ੰਸਾ ਪੱਤਰ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ | ਡਾਇਰੈਕਟਰ ਰਮਿੰਦਰ ਮਿੱਤਲ ਨੇ ਆਪਣੇ ਸੰਬੋਧਨ ਵਿਚ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ 'ਚ ਵੀ ਇਸੇ ਸਮਰਪਣ ਅਤੇ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ | ਪਿ੍ੰਸੀਪਲ ਰੋਜੀ ਤਪਰਿਆਲ ਨੇ ਸਾਰੇ ਮਹਿਮਾਨਾਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਰਾਸ਼ਟਰੀ ਗੀਤ ਨਾਲ ਸਮਾਰੋਹ ਦਾ ਸਮਾਪਨ ਕੀਤਾ ਗਿਆ | ਇਸ ਸੰਸਥਾ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਵ. ਜਤਿੰਦਰ ਕੌਰ ਨਮਿਤ ਅੰਤਿਮ ਅਰਦਾਸ ਹੋਈ ਅਗਲੀ ਖ਼ਬਰ ਅਕਾਲੀ ਦਲ ਦੀ ਹਲਕਾ ਨਾਭਾ ਦੀ ਬੈਠਕ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਸਰਗਰਮੀਆਂ ਕੀਤੀਆਂ ਤੇਜ਼
Ad Position 24