09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਰੇਹੜੀ ਫੜ੍ਹੀ ਵਾਲੇ ਆਪਣੀਆਂ ਮੰਗਾਂ ਨੂੰ ਲੈ ਕੇ ਦੇਣਗੇ ਰੋਸ ਧਰਨਾ- ਪ੍ਰਧਾਨ ਬਬਲਾ

Ad Position 21
No active advertisement
ਰਾਜਪੁਰਾ ਵਿਖੇ ਰੇਹੜੀ ਫੜ੍ਹੀ ਯੂਨੀਅਨ ਦੇ ਪ੍ਰਧਾਨ ਰਾਮੇਸ਼ ਕੁਮਾਰ ਬਬਲਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 08-12-2025
ਰਾਜਪੁਰਾ, 7 ਦਸੰਬਰ (ਰਣਜੀਤ ਸਿੰਘ)-ਇੱਥੋਂ ਦੇ ਰੇਹੜੀ ਫੜੀ ਵਾਲੇ ਆਪਣੀਆਂ ਮੰਗਾਂ ਨੂੰ ਲੈ ਕੇ ਟਾਹਲੀ ਵਾਲੇ ਚੌਕ ਵਿਚ ਆਪਣੇ ਪਰਿਵਾਰਾਂ ਸਮੇਤ ਰੋਸ ਧਰਨਾ ਦੇਣਗੇ ਅਤੇ ਮੰਗਾਂ ਦੀ ਪੂਰਤੀ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰੇਹੜੀ ਫੜੀ ਯੂਨੀਅਨ ਦੇ ਪ੍ਰਧਾਨ ਰਾਮੇਸ਼ ਕੁਮਾਰ ਬਬਲਾ ਨੇ ਪੱਤਰਕਾਰਾਂ ਨੂੰ ਸੰਬੰਧੋਨ ਕਰਦਿਆਂ ਕੀਤਾ | ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਨਗਰ ਕੌਂਸਲ ਨੇ ਬਹੁਤ ਵੱਡਾ ਸਮਾਗਮ ਕੀਤਾ ਸੀ, ਜਿਸ ਵਿਚ 133 ਦੇ ਕਰੀਬ ਰੇਹੜੀ ਵਾਲਿਆਂ ਦੇ ਡਰਾਅ ਕੱਢ ਕੇ ਥਾਂ ਦੀ ਅਲਾਟਮੈਂਟ ਕੀਤੀ ਸੀ | ਉਨ੍ਹਾਂ ਨੇ ਅੱਗੇ ਦੱਸਿਆ ਕਿ ਨਗਰ ਕੌਂਸਲ ਕਥਿਤ ਤੌਰ 'ਤੇ ਰੇਹੜੀ ਫੜੀ ਵਾਲਿਆਂ ਨਾਲ ਧੱਕੇਸ਼ਾਹੀ ਕਰਨ ਜਾ ਰਿਹਾ ਹੈ ਜਦ ਕਿ ਸ਼ਹਿਰ ਵਿਚ ਇਕ ਹਜ਼ਾਰ ਦੇ ਕਰੀਬ ਰੇਹੜੀ ਵਾਲੇ ਹਨ ਅਤੇ ਡਰਾਅ ਸਿਰਫ ਤੇ ਸਿਰਫ 133 ਦੇ ਕੱਢੇ ਹਨ | ਰਾਮੇਸ਼ ਬਬਲੇ ਨੇ ਇਹ ਵੀ ਦੋਸ਼ ਲਾਇਆ ਕਿ ਜਿਹੜੇ ਲੋਕਾਂ ਦੇ ਡਰਾਅ ਕੱਢੇ ਗਏ ਹਨ ਉਨ੍ਹਾਂ ਵਿਚੋਂ ਵੀ ਪੂਰੀ ਤਰ੍ਹਾਂ ਨਾਲ ਰੇਹੜੀ ਵਾਲੇ ਨਹੀਂ ਹਨ, ਇੱਥੇ ਵੀ ਪੱਖਪਾਤ ਕੀਤਾ ਗਿਆ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਸ ਥਾਂ 'ਤੇ ਜਗ੍ਹਾ ਅਲਾਟ ਕੀਤੀ ਗਈ ਹੈ ਉੱਥੇ ਬਿਜਲੀ ਪਾਣੀ ਦੀ ਸੁਵਿਧਾ ਵੀ ਨਹੀਂ ਹੈ ਅਤੇ ਸਾਫ਼-ਸਫ਼ਾਈ ਦੀ ਵੀ ਵਿਵਸਥਾ ਨਹੀਂ ਹੈ | ਉਨ੍ਹਾਂ ਨੇ ਦੱਸਿਆ ਕਿ ਜਿੱਥੇ ਰੇਹੜੀ ਵਾਲਿਆਂ ਨੂੰ ਥਾਂ ਦੀ ਅਲਾਟਮੈਂਟ ਕੀਤੀ ਹੈ ਉੱਥੇ ਕਿਸੇ ਵੀ ਗਾਹਕ ਨੇ ਨਹੀਂ ਜਾਣਾ ਅਤੇ ਜੇਕਰ ਰੇਹੜੀ ਵਾਲਿਆਂ ਦੀ ਸੇਲ ਹੀ ਨਾ ਹੋਈ ਤਾਂ ਉਹ ਪਰਿਵਾਰ ਨੂੰ ਕਿਸ ਤਰ੍ਹਾਂ ਪਾਲਨਗੇ | ਉਨ੍ਹਾਂ ਨੇ ਕਿਹਾ ਕਿ ਜੇਕਰ ਰੇਹੜੀ ਵਾਲਿਆਂ ਦੀ ਸਮੱਸਿਆ ਦਾ ਕੋਈ ਸਹੀ ਹੱਲ ਨਾ ਨਿਕਲਿਆ ਤਾਂ ਉਹ ਬੁੱਧਵਾਰ ਨੂੰ ਪਰਿਵਾਰਾਂ ਸਮੇਤ ਟਾਹਲੀ ਵਾਲੇ ਚੌਂਕ 'ਤੇ ਰੋਸ ਧਰਨਾ ਦੇਣਗੇ ਅਤੇ ਧਰਨਾ ਲੰਮਾ ਵੀ ਚੱਲ ਸਕਦਾ ਹੈ | ਇਸ ਮੌਕੇ ਸਮੂਹ ਰੇਹੜੀ ਵਾਲਿਆਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸ 'ਚ ਟਿਕਟਾਂ ਤੇ ਕੁਰਸੀਆਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਲਾ ਸੱਚ ਆਇਆ ਬਾਹਰ- ਰਾਜੇਸ਼ ਗਹਿਰੀਵਾਲਾ ਅਗਲੀ ਖ਼ਬਰ ਸਮਾਜ ਬੇਲਗ਼ਾਮ ਤੇ ਗੁਲਾਮੀ ਵੱਲ ਵਧ ਰਿਹੈ- ਗੁਰਦੀਪ ਸਿੰਘ
Ad Position 24