27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸੰਮਤੀ ਸਮਾਣਾ ਦੇ 10 ਜ਼ੋਨਾਂ ਵਿਚੋਂ 5 'ਤੇ ਆਪ, 2 'ਤੇ ਅਕਾਲੀ ਦਲ ਤੇ 1 'ਤੇ ਕਾਂਗਰਸ ਅਤੇ 2 ਆਜ਼ਾਦ ਜੇਤੂ

Ad Position 21
No active advertisement
ਅਜੀਤ ਡੈਸਕ 18-12-2025
ਸਮਾਣਾ, 17 ਦਸੰਬਰ (ਸਾਹਿਬ ਸਿੰਘ, ਹਰਵਿੰਦਰ ਸਿੰਘ ਟੋਨੀ)-ਬਲਾਕ ਸੰਮਤੀ ਸਮਾਣਾ ਦੇ ਸ਼ਾਮ ਤੱਕ 15 ਜ਼ੋਨਾਂ ਵਿਚੋਂ 10 ਦੇ ਨਤੀਜੇ ਐਲਾਨ ਕੀਤੇ ਗਏ ਹਨ | ਇਨ੍ਹਾਂ ਵਿਚੋਂ 5 'ਤੇ 'ਆਪ' ਅਤੇ 2 'ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ), 1 'ਤੇ ਕਾਂਗਰਸ ਤੇ ਦੋ 'ਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ ਹੈ | ਰਾਮਨਗਰ ਬਖ਼ਸ਼ੀਵਾਲਾ ਤੋਂ ਆਮ ਆਦਮੀ ਪਾਰਟੀ ਦੇ ਮੇਵਾ ਰਾਮ 928 ਵੋਟਾਂ ਲੈ ਕੇ 183 ਵੋਟਾਂ ਤੇ ਜੇਤੂ ਰਹੇ ਹਨ | ਸ਼੍ਰੋਮਣੀ ਅਕਾਲੀ ਦਲ ਦੇ ਕਸ਼ਮੀਰ ਸਿੰਘ 745, ਭਾਜਪਾ ਦੇ ਹਾਕਮ ਸਿੰਘ 270 ਅਤੇ ਕਾਂਗਰਸ ਪਾਰਟੀ ਦੇ ਜਸਕਰਨ ਸਿੰਘ 258 ਵੋਟ ਪ੍ਰਾਪਤ ਕੀਤੇ | ਘਿਉਰਾ ਜੋਨ ਤੋਂ 'ਆਪ' ਦੇ ਨਰਿੰਦਰ ਸਿੰਘ 719 ਵੋਟਾਂ ਲੈ ਕੇ 83 ਵੋਟਾਂ ਤੇ ਜੇਤੂ ਰਹੇ ਹਨ | ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਰਸ਼ਨ ਸਿੰਘ ਨੂੰ 636 ਅਤੇ ਭਾਜਪਾ ਦੇ ਸਾਹਿਬ ਸਿੰਘ ਨੂੰ 303 ਵੋਟਾਂ ਪਈਆਂ ਹਨ | ਚੌਂਹਠ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਪ੍ਰਦੀਪ ਕੌਰ ਨੂੰ 910 ਵੋਟਾਂ ਪਈਆਂ ਤੇ ਉਹ 16 ਵੋਟਾਂ 'ਤੇ ਜੇਤੂ ਰਹੀ ਹੈ | ਆਮ ਆਦਮੀ ਪਾਰਟੀ ਦੀ ਗੁਰਵਿੰਦਰ ਕੌਰ 894 ਵੋਟਾਂ, ਕਾਂਗਰਸ ਦੀ ਗੀਤਾਂਜਲੀ 465 ਵੋਟਾਂ ਅਤੇ ਆਜ਼ਾਦ ਉਮੀਦਵਾਰ ਮਨਜੀਤ ਕੌਰ ਨੇ 215 ਵੋਟਾਂ ਪ੍ਰਾਪਤ ਕੀਤੀਆਂ | ਬਿਜਲਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਣਜੀਤ ਸਿੰਘ 639 ਵੋਟਾਂ ਨਾਲ 172 ਵੋਟਾਂ ਤੇ ਜੇਤੂ ਰਹੇ | ਆਜ਼ਾਦ ਉਮੀਦਵਾਰ ਨਾਜ਼ਰ ਸਿੰਘ 467 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਜੋਗਾ ਸਿੰਘ 393 ਵੋਟਾਂ ਅਤੇ ਕਾਂਗਰਸ ਦੀ ਸੁਖਜੀਤ ਕੌਰ ਨੇ 319 ਅਤੇ ਭਾਜਪਾ ਉਮੀਦਵਾਰ ਕਰਮਦੀਪ ਕੌਰ 245 ਵੋਟਾਂ ਪ੍ਰਾਪਤ ਕੀਤੀਆਂ | ਜਮਾਲਪੁਰ ਅਰਾਈਾਮਾਜਰਾ ਜ਼ੋਨ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਉਮੀਦਵਾਰ ਹਰਪ੍ਰੀਤ ਕੌਰ ਨੂੰ 784 ਵੋਟਾਂ ਪਈਆਂ ਤੇ ਉਹ 25 ਵੋਟਾਂ ਤੇ ਜੇਤੂ ਰਹੀ | ਆਮ ਆਦਮੀ ਪਾਰਟੀ ਦੀ ਰਾਜਪ੍ਰੀਤ ਕੌਰ ਨੇ 759 ਵੋਟਾਂ ਅਤੇ ਕਾਂਗਰਸ ਦੀ ਮਨਜੀਤ ਕੌਰ ਨੇ 506 ਵੋਟਾਂ ਪ੍ਰਾਪਤ ਕੀਤੀਆਂ | ਆਜ਼ਾਦ ਉਮੀਦਵਾਰ ਰਮਨਦੀਪ ਕੌਰ 323 ਵੋਟਾਂ ਲੈ ਕੇ ਚੌਥੇ ਨੰਬਰ 'ਤੇ ਰਹੇ |
ਹਰੀਨਗਰ ਖੇੜਕੀ ਜ਼ੋਨ ਤੋਂ ਆਜ਼ਾਦ ਉਮੀਦਵਾਰ ਕਰਮਜੀਤ ਕੌਰ ਜਿਸ ਨੂੰ ਅਕਾਲੀ ਦਲ ਪੁਨਰ ਸੁਰਜੀਤੀ ਅਤੇ ਹੋਰ ਪਾਰਟੀਆਂ ਦੀ ਹਮਾਇਤ ਸੀ, ਨੇ 625 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ | ਬੰਮਣਾਂ ਜ਼ੋਨ ਤੋਂ ਆਜ਼ਾਦ ਉਮੀਦਵਾਰ ਗੁਰਮੀਤ ਕੌਰ 489 ਵੋਟਾਂ ਲੈ ਕੇ ਜੇਤੂ ਰਹੀ | ਗਾਜ਼ੀਪੁਰ ਜ਼ੋਨ ਤੋਂ ਜਸਵੀਰ ਸਿੰਘ (ਆਪ) 1182 ਵੋਟਾਂ ਲੈ ਕੇ 242 ਵੋਟਾਂ 'ਤੇ ਜੇਤੂ ਰਹੇ | ਕਾਂਗਰਸ ਦੇ ਜਗਵਿੰਦਰ ਸਿੰਘ ਨੂੰ 940 ਵੋਟਾਂ ਮਿਲੀਆਂ | ਨਮਾਦਾਂ ਜ਼ੋਨ ਤੋਂ ਕਾਂਗਰਸ ਦੇ ਬਖ਼ਸ਼ੀਸ਼ ਸਿੰਘ ਨੇ 643 ਵੋਟਾਂ ਲੈ ਕੇ 'ਆਪ' ਦੇ ਹਰਮੇਲ ਸਿੰਘ ਨੂੰ ਹਰਾਇਆ | ਹਰਮੇਲ ਸਿੰਘ ਨੂੰ 424 ਵੋਟਾਂ ਮਿਲੀਆਂ | ਕਰਹਾਲੀ ਜ਼ੋਨ ਤੋਂ 'ਆਪ' ਦੀ ਉਮੀਦਵਾਰ ਹਰਪ੍ਰੀਤ ਕੌਰ 828 ਵੋਟਾਂ ਲੈ ਕੇ ਜੇਤੂ ਰਹੀ |
Ad Position 22
No active advertisement
ਪਿਛਲੀ ਖ਼ਬਰ ਬੀਬੀ ਪਰਮਜੀਤ ਕੌਰ ਦੀ ਹੋਈ ਸ਼ਾਨਦਾਰ ਜਿੱਤ ਅਗਲੀ ਖ਼ਬਰ ਬਲਾਕ ਸਨੌਰ 'ਚ 'ਆਪ' ਦੀ ਵੱਡੀ ਜਿੱਤ, 14 ਸੀਟਾਂ 'ਤੇ ਕਬਜ਼ਾ, ਆਜ਼ਾਦ ਉਮੀਦਵਾਰਾਂ ਨੇ 4 ਤੇ ਕਾਂਗਰਸ ਨੇ 2 ਸੀਟਾਂ ਕੀਤੀਆ...
Ad Position 24