27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਬਲਾਕ ਸਨੌਰ 'ਚ 'ਆਪ' ਦੀ ਵੱਡੀ ਜਿੱਤ, 14 ਸੀਟਾਂ 'ਤੇ ਕਬਜ਼ਾ, ਆਜ਼ਾਦ ਉਮੀਦਵਾਰਾਂ ਨੇ 4 ਤੇ ਕਾਂਗਰਸ ਨੇ 2 ਸੀਟਾਂ ਕੀਤੀਆਂ ਹਾਸਿਲ

Ad Position 21
No active advertisement
ਅਜੀਤ ਡੈਸਕ 18-12-2025
ਸਨੌਰ/ਬਹਾਦਰਗੜ੍ਹ 17 ਦਸੰਬਰ (ਗੀਤਵਿੰਦਰ ਸਿੰਘ ਸੋਖਲ, ਕੁਲਵੀਰ ਸਿੰਘ ਧਾਲੀਵਾਲ)-ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਨੇ ਬਲਾਕ ਸਨੌਰ ਦੀ ਸਿਆਸਤ ਵਿਚ ਵੱਡਾ ਬਦਲਾਅ ਦਰਸਾਇਆ ਹੈ | ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ 'ਆਪ' ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 14 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ | ਇਸ ਤੋਂ ਇਲਾਵਾ 4 ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹੱਥ ਆਈਆਂ ਹਨ, ਜਦਕਿ ਕਾਂਗਰਸ ਪਾਰਟੀ ਨੇ 2 ਸੀਟਾਂ 'ਤੇ ਕਬਜ਼ਾ ਕੀਤਾ ਹੈ | ਨਤੀਜਿਆਂ ਨਾਲ ਸਾਫ਼ ਹੋ ਗਿਆ ਹੈ ਕਿ ਬਲਾਕ ਸਨੌਰ ਵਿਚ 'ਆਪ' ਦੀ ਪਕੜ ਮਜ਼ਬੂਤ ਹੋਈ ਹੈ ਅਤੇ ਲੋਕਾਂ ਨੇ ਵੱਡੀ ਗਿਣਤੀ ਵਿਚ 'ਆਪ' ਦੇ ਉਮੀਦਵਾਰਾਂ 'ਤੇ ਭਰੋਸਾ ਜਤਾਇਆ ਹੈ | ਆਮ ਆਦਮੀ ਪਾਰਟੀ ਵਲੋਂ ਜਿੱਤ ਹਾਸਿਲ ਕਰਨ ਵਾਲਿਆਂ ਵਿਚ ਰੁੜਕੀ ਕਸਬਾ ਤੋਂ ਗੁਰਮੀਤ ਸਿੰਘ ਨੇ 170 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ | ਪੰਨੋਦੀਆਂ ਤੋਂ ਗੁਰਜੰਟ ਸਿੰਘ ਨੇ 286 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਕਰਹੇੜੀ ਤੋਂ ਰੀਟਾ ਰਾਣੀ ਨੇ 99 ਵੋਟਾਂ ਨਾਲ, ਜਦਕਿ ਕੋਲੀ ਤੋਂ ਮਨਜਿੰਦਰ ਕੌਰ ਨੇ ਸਭ ਤੋਂ ਵੱਡੀ ਲੀਡ ਨਾਲ 406 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ | ਹੀਰਾ ਕਲੋਨੀ ਤੋਂ ਜੋਗਿੰਦਰ ਕੌਰ ਨੇ 159 ਵੋਟਾਂ ਨਾਲ ਅਤੇ ਮਲਕਪੁਰ ਜੱਟਾਂ ਤੋਂ ਉਮੀਦਵਾਰ ਨੇ 197 ਵੋਟਾਂ ਨਾਲ ਜਿੱਤ ਦਰਜ ਕੀਤੀ | ਇਸ ਤੋਂ ਇਲਾਵਾ ਫਤਿਹਪੁਰ ਰਾਜਪੂਤਾ ਤੋਂ ਰਾਜ ਕੁਮਾਰ ਨੇ 115 ਵੋਟਾਂ ਨਾਲ ਜਿੱਤ ਹਾਸਿਲ ਕੀਤੀ | ਘਲੋੜੀ ਤੋਂ ਸ਼ਸ਼ੀ ਅਤੇ ਅਲੀਪੁਰ ਜੱਟਾਂ ਤੋਂ ਪਿੰਕੀ ਰਾਣੀ ਆਪ ਵਲੋਂ ਸਰਬਸੰਮਤੀ ਨਾਲ ਚੁਣੀਆਂ ਗਈਆਂ | ਪੰਜੋਲਾ ਤੋਂ ਗੁਰਵਿੰਦਰ ਸਿੰਘ ਹੈਪੀ ਨੇ 190 ਵੋਟਾਂ ਨਾਲ, ਬਲਬੇੜਾ ਤੋਂ ਕਰਮਜੀਤ ਕੌਰ ਨੇ 293 ਵੋਟਾਂ ਨਾਲ, ਅਸਰਪੁਰ ਤੋਂ ਹਰਜੀਤ ਸਿੰਘ ਨੇ 201 ਵੋਟਾਂ ਨਾਲ ਅਤੇ ਸ਼ੇਖਪੁਰ ਕੰਬੋਆ ਤੋਂ ਕਿਰਨਜੀਤ ਕੌਰ ਘੁੰਮਣ ਨੇ 378 ਵੋਟਾਂ ਅਤੇ ਚਮਰਹੇੜੀ ਤੋਂ ਸਰਬਜੀਤ ਕੌਰ ਵੀ ਜੇਤੂ ਰਹੇ | ਇਨ੍ਹਾਂ ਸੀਟਾਂ 'ਤੇ ਆਪ ਨੇ ਆਪਣੀ ਮਜ਼ਬੂਤ ਹਾਜ਼ਰੀ ਦਰਸਾਈ | ਅਜਾਦ ਉਮੀਦਵਾਰਾਂ ਵਿੱਚ ਚੋਰਾਂ ਤੋਂ ਜਸਵਿੰਦਰ ਕੌਰ ਨੇ 150 ਵੋਟਾਂ ਨਾਲ ਅਤੇ ਮਹਾਦੀਪੂਰ ਤੋਂ ਹਰਵਿੰਦਰ ਸਿੰਘ ਨੇ 400 ਵੋਟਾਂ ਦੇ ਫਰਕ ਨਾਲ ਜਿੱਤ ਹਾਸਿਲ ਕੀਤੀ | ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ਜਲਾਲਪੁਰ ਤੋਂ ਤਰਮੇਸ਼ ਸਿੰਘ ਨੇ 131 ਵੋਟਾਂ ਨਾਲ ਅਤੇ ਦੋਂਣਕਲਾ ਤੋਂ ਕੁਲਜੀਤ ਸਿੰਘ ਨੇ 302 ਵੋਟਾਂ ਨਾਲ ਜਿੱਤ ਦਰਜ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਸਮਾਣਾ ਦੇ 10 ਜ਼ੋਨਾਂ ਵਿਚੋਂ 5 'ਤੇ ਆਪ, 2 'ਤੇ ਅਕਾਲੀ ਦਲ ਤੇ 1 'ਤੇ ਕਾਂਗਰਸ ਅਤੇ 2 ਆਜ਼ਾਦ ਜੇਤੂ ਅਗਲੀ ਖ਼ਬਰ ਪੰਚਾਇਤ ਸੰਮਤੀ ਭੁੱਨਰਹੇੜੀ 'ਚ 'ਆਪ' ਦੇ 15 ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੁੱਧਨਸਾਧਾਂ ਤੋਂ ਉਮੀਦਵਾਰ ਚੋਣ ਜਿੱਤੇ
Ad Position 24