27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਪੰਚਾਇਤ ਸੰਮਤੀ ਭੁੱਨਰਹੇੜੀ 'ਚ 'ਆਪ' ਦੇ 15 ਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੁੱਧਨਸਾਧਾਂ ਤੋਂ ਉਮੀਦਵਾਰ ਚੋਣ ਜਿੱਤੇ

Ad Position 21
No active advertisement
ਅਜੀਤ ਡੈਸਕ 18-12-2025
ਭੁੱਨਰਹੇੜੀ, 17 ਦਸੰਬਰ (ਧਨਵੰਤ ਸਿੰਘ)-ਪੰਚਾਇਤ ਸੰਮਤੀ ਭੁੱਨਰਹੇੜੀ ਤੋਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਚੋਣ ਨਤੀਜੇ ਸਾਹਮਣੇ ਆਏ ਹਨ | ਕੁਲ 19 ਜ਼ੋਨਾਂ ਵਿਚੋਂ 'ਆਪ' ਦੇ 15, ਕਾਂਗਰਸ ਪਾਰਟੀ ਦੇ 2 ਅਤੇ ਸ਼੍ਰੋਮਣੀ ਅਕਾਲੀ ਦਲ 1 ਅਤੇ ਆਜ਼ਾਦ 1 ਉਮੀਦਵਾਰ ਚੋਣ ਜਿੱਤਣ ਵਾਲੇ ਸਫਲ ਰਹੇ | ਆਮ ਆਦਮੀ ਪਾਰਟੀ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੁੱਧਨਸਾਧਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਪੀ ਚੋਣ ਜਿੱਤ ਗਏ | ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿਕ ਰਣਜੀਤ ਸਿੰਘ ਗਰੇਵਾਲ ਨਾਲ ਮੁਕਾਬਲੇ ਹੋਇਆ | ਇਸ ਜ਼ੋਨ ਤੋਂ ਭਾਰਤੀ ਜਨਤਾ ਉਮੀਦਵਾਰ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਅਤੇ ਆਜ਼ਾਦ ਉਮੀਦਵਾਰ ਕੁਲਵਿੰਦਰ ਸਿੰਘ ਭੁੱਨਰਹੇੜੀ ਚੋਣ ਮੈਦਾਨ ਵਿਚ ਪਛੜ ਗਏ | 'ਆਪ' ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੋਪੀ ਵਲੋਂ ਚੋਣ ਜਿੱਤਣ ਉਪਰੰਤ ਆਮ ਆਦਮੀ ਪਾਰਟੀ ਹਲਕਾ ਸਨੌਰ ਇੰਚਾਰਜ ਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਵਰਕਰਾਂ ਨਾਲ ਖੁਸ਼ੀ ਸਾਂਝੀ ਕੀਤੀ | ਚੇਅਰਮੈਨ ਰਣਜੋਧ ਸਿੰਘ ਹਡਾਣਾ ਅਤੇ ਜੇਤੂ ਉਮੀਦਵਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਨਤਮਸਤਕ ਹੋਏ | ਇਸ ਮੌਕੇ ਮਾਰਕੀਟ ਕਮੇਟੀ ਦੁੱਧਨਸਾਧਾਂ ਦੇ ਚੇਅਰਮੈਨ ਬਲਦੇਵ ਸਿੰਘ ਦੇਵੀਗੜ੍ਹ, ਪ੍ਰਦੀਪ ਸਿੰਘ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਬੀਬੀ ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ, ਪੰਚਾਇਤ ਸੰਮਤੀ ਭੁੱਨਰਹੇੜੀ ਦੇ ਸਾਬਕਾ ਉਪ ਚੇਅਰਮੈਨ ਗੁਰਮੀਤ ਸਿੰਘ ਬਿੱਟੂ, ਗੁਰਵਿੰਦਰ ਸਿੰਘ ਲਾਲੀ ਪੀ. ਏ., ਬਾਬਾ ਜਸਪਾਲ ਸਿੰਘ ਭੁੱਨਰਹੇੜੀ, ਮਨਿੰਦਰ ਸਿੰਘ ਫਰਾਂਸਵਾਲਾ, ਜਸਵਿੰਦਰ ਸਿੰਘ ਪੰਜੇਟਾ, ਸਿਮਰਨਦੀਪ ਸਿੰਘ ਬਰਕਤਪੁਰ, ਰਾਜਾ ਧੰਜੂ, ਤੇਜਿੰਦਰ ਸਿੰਘ ਠਾਕੁਰਗੜ੍ਹ, ਗੁਰਜੀਤ ਸਿੰਘ ਕਟਕਹੇੜੀ, ਪਲਵਿੰਦਰ ਸਿੰਘ ਅਲੀਵਾਲ, ਗੁਰਵਿੰਦਰ ਸਿੰਘ ਤੇਜਾ ਤੋਂ ਇਲਾਵਾ ਹੋਰ ਸਮਰਥਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸਨੌਰ 'ਚ 'ਆਪ' ਦੀ ਵੱਡੀ ਜਿੱਤ, 14 ਸੀਟਾਂ 'ਤੇ ਕਬਜ਼ਾ, ਆਜ਼ਾਦ ਉਮੀਦਵਾਰਾਂ ਨੇ 4 ਤੇ ਕਾਂਗਰਸ ਨੇ 2 ਸੀਟਾਂ ਕੀਤੀਆ... ਅਗਲੀ ਖ਼ਬਰ ਪਾਕਿ 'ਚ ਵੰਡ ਦੇ ਬਾਅਦ ਬੰਦ ਪਏ ਗੁਰਦੁਆਰਾ ਖਾਰਾ ਸਾਹਿਬ ਦੀ ਸ਼ੁਰੂ ਕੀਤੀ ਗਈ ਉਸਾਰੀ <br/>
Ad Position 24