27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾ: ਭਾਜਪਾ ਰੱਖ ਗਈ ਪੈਰ, ਅਕਾਲੀਆਂ ਨੂੰ ਬੱਝੀ ਆਸ

Ad Position 21
No active advertisement
ਅਜੀਤ ਡੈਸਕ 18-12-2025
ਪਟਿਆਲਾ, 17 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਸੂਬੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾ ਹਰ ਪਾਰਟੀ ਵਲੋਂ ਅੱਡੀ ਚੋਟੀ ਦਾ ਜ਼ੋਰ ਲਗਾ ਕੇ ਲੜੀ ਗਈ | ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸੂਬੇ ਅੰਦਰ ਬਿਲਕੁਲ ਹਾਸ਼ੀਏ 'ਤੇ ਪਹੁੰਚ ਚੁੱਕੀ ਭਾਜਪਾ ਘੱਟੋ-ਘੱਟ ਇਨ੍ਹਾਂ ਚੋਣਾਂ ਰਾਹੀ ਪਿੰਡਾਂ ਵਿਚ ਪੈਰ ਰੱਖਣ 'ਚ ਕਾਮਯਾਬ ਰਹੀ | ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣਿਆ ਤੇ ਬਾਹਰੀ ਚੁਨੌਤੀਆਂ ਤੋਂ ਬਾਅਦ ਵੀ ਆਪਣੇ ਵਰਕਰਾਂ ਅੰਦਰ ਦੁਬਾਰਾ ਹੌਸਲੇ ਨਾਲ ਮੈਦਾਨ ਵਿਚ ਟਿਕ ਜਾਣ ਦਾ ਸੁਨੇਹਾ ਦੇਣ ਵਿਚ ਕਾਮਯਾਬ ਰਹੇ | ਕਾਂਗਰਸ ਹੁਕਮਰਾਨ ਧਿਰ ਲਈ ਚੁਨੌਤੀ ਬਣ ਸਾਹਮਣੇ ਆਈ | ਇਸ ਸਭ ਦੇ ਬਾਵਜੂਦ ਹੁਕਮਰਾਨ ਧਿਰ ਆਮ ਆਦਮੀ ਪਾਰਟੀ ਅਤੇ ਉਸ ਦੇ ਸਿਪੇਸਲਾਰ ਹੁੰਝਾ ਫੇਰ ਜਿੱਤ ਦਾ ਢੋਲ ਇਸ ਵਾਰ ਵੀ ਵਜਾ ਗਏ | ਹਾਰ ਜਿੱਤ ਨੂੰ ਲੈ ਕੇ ਹਰ ਪਾਰਟੀ ਦੇ ਆਗੂਆਂ ਦਾ ਆਪਣਾ-ਆਪਣਾ ਤਰਕ ਰਿਹਾ, ਪਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਉਣ ਵਾਲੇ ਉਨ੍ਹਾਂ ਦੇ ਸਮੇਂ ਵਿਚਲੀ ਚੋਣ ਪ੍ਰਕਿਰਿਆ ਪੁੱਛਣ 'ਤੇ ਖ਼ਾਮੋਸ਼ ਰਹੇ | ਗੱਲ ਕਰੀਏ ਜ਼ਿਲ੍ਹਾ ਪਟਿਆਲਾ ਦੀ ਤਾਂ ਇੱਥੇ ਹਰ ਪਾਰਟੀ ਦੀ ਕਮਾਨ ਨੌਜਵਾਨ ਆਗੂਆਂ ਵਲੋਂ ਆਪਣੇ ਹੱਥਾਂ 'ਚ ਲਿੱਤੀ ਹੋਈ ਸੀ | ਇੱਥੇ ਹੁਕਮਰਾਨ ਧਿਰ ਵਲੋਂ ਤਕਰੀਬਨ ਸਾਰੇ ਹੀ ਬਲਾਕਾਂ ਵਿਚ ਹੁੰਝਾ ਫੇਰ ਜਿੱਤ ਹਾਸਲ ਕੀਤੀ | ਪਾਰਟੀ ਆਗੂ ਰਣਜੋਧ ਸਿੰਘ ਹਡਾਣਾ ਇਸ ਨੂੰ ਸੂਬਾ ਸਰਕਾਰ ਦੀਆਂ ਗ਼ਰੀਬਾਂ, ਕਿਸਾਨਾਂ ਲਈ ਲਿਆਂਦੀਆਂ ਗਈਆਂ ਸਕੀਮਾਂ ਦਾ ਨਤੀਜਾ ਕਹਿ ਰਹੇ ਹਨ | ਭਾਜਪਾਈ ਆਗੂ ਗੁਰਜੀਤ ਸਿੰਘ ਕੋਹਲੀ ਦੀ ਸੁਣੀਏ ਤਾਂ ਉਨ੍ਹਾਂ ਨੇ ਜਿੱਥੇ ਸਰਕਾਰੀ ਜਬਰ ਦੀ ਗਲ ਕਰੀਏ ਉੱਥੇ ਇਸ ਗਲ ਦੀ ਸੰਤੁਸ਼ਟੀ ਜਤਾਈ ਕਿ ਲਗਾਈਆਂ ਜਾ ਰਹੀਆਂ ਕਿਆਸ ਅਰਾਈਆਂ ਦੇ ਉਲਟ ਭਾਜਪਾ ਉਮੀਦਵਾਰਾਂ ਨੇ ਪਿੰਡਾਂ 'ਚ ਵੀ ਚੰਗੀ ਕਾਰਗੁਜ਼ਾਰੀ ਦਿਖਾਉਂਦਿਆਂ ਪੈਰ ਰੱਖ ਲਏ ਹਨ ਜੋ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਹਾਂਪੱਖੀ ਨਤੀਜੇ ਵੱਲ ਪਹਿਲਾ ਕਦਮ ਹੈ | ਕਾਂਗਰਸ ਪਾਰਟੀ ਦੇ ਮੋਹਿਤ ਮਹਿੰਦਰਾ ਨੇ ਵੀ ਸਰਕਾਰੀ ਧੱਕੇ ਦੀ ਗੱਲ ਕਰਦਿਆਂ ਇਹ ਕਹਿਣ ਵਿਚ ਸੰਕੋਚ ਨਹੀਂ ਕੀਤਾ ਕਿ ਵੋਟ ਫ਼ੀਸਦੀ ਦੱਸਦੀ ਹੈ ਕਿ 2027 ਵਿਚ ਕਾਂਗਰਸ ਸੱਤਾ ਦੀਆਂ ਪੌੜੀਆਂ ਚੜ੍ਹੇਗੀ | ਅਕਾਲੀ ਆਗੂ ਅਮਰਿੰਦਰ ਸਿੰਘ ਬਜਾਜ ਕਹਿੰਦੇ ਹਨ ਕਿ ਜਿੱਥੇ ਅਕਾਲੀ ਦਲ ਨੂੰ ਆਪਣਿਆਂ ਵਲੋਂ ਚੁਨੌਤੀ ਦਿੱਤੀ ਗਈ ਸੀ ਅਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਨਿਸ਼ਾਨਾ ਬਣਾਇਆ ਗਿਆ ਉਸ ਦੇ ਉਲਟ ਵੋਟਰ ਵੀ ਘਰ ਵਾਪਸੀ ਕਹੀ ਜਾਵੇ ਤਾਂ ਗ਼ਲਤ ਨਹੀਂ ਹੋਵੇਗਾ | ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਹੁਕਮਰਾਨ ਧਿਰ ਲੋਕਾਂ ਨੂੰ ਆਪਣੇ ਪੱਖ ਵਿਚ ਜਿਊਾ ਦਾ ਤਿਊਾ ਰੱਖਣ ਲਈ ਕਿਨ੍ਹਾਂ ਲੋਕਪੱਖੀ ਸਕੀਮਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰੇਗੀ | ਦੂਜੇ ਪਾਸੇ ਹੌਸਲੇ 'ਚ ਆਏ ਵਿਰੋਧੀਆਂ ਵਲੋਂ ਕਿਸ ਤਰ੍ਹਾਂ ਦੀ ਵਿਊਾਤਬੰਦੀ ਕੀਤੀ ਜਾਵੇਗੀ ਤਾਕਿ ਸੱਤਾ ਧਾਰੀਆਂ ਦੇ ਕਿਲੇ ਨੂੰ ਢੇਰੀ ਕੀਤਾ ਜਾਵੇਗਾ ਵਕਤ ਦੱਸੇਗਾ |
Ad Position 22
No active advertisement
ਪਿਛਲੀ ਖ਼ਬਰ ਚੋਣ ਆਬਜ਼ਰਵਰ ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ ਵਲੋਂ ਵੀ ਗਿਣਤੀ ਕੇਂਦਰਾਂ ਦਾ ਜਾਇਜ਼ਾ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਖਿੜੀ 80 ਕਿਸਮਾਂ ਦੀ ਗੁਲਦਾਊਦੀ
Ad Position 24