ਭੁੱਨਰਹੇੜੀ, 17 ਦਸੰਬਰ (ਧਨਵੰਤ ਸਿੰਘ)-ਪੰਚਾਇਤ ਸੰਮਤੀ ਭੁੱਨਰਹੇੜੀ ਜ਼ੋਨ ਸ਼ਾਦੀਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਸਿੰਘ ਦੁੜਦ ਚੋਣ ਜਿੱਤਣ 'ਚ ਕਾਮਯਾਬ ਹੋ ਗਏ | ਉਨ੍ਹਾਂ ਦਾ ਮੁਕਾਬਲਾ ਆਜ਼ਾਦ ਉਮੀਦਵਾਰ ਨਾਲ ਹੋਇਆ | ਇਸ ਜ਼ੋਨ 'ਚ ਕੁਲ 2215 ਵੋਟਾਂ ਪੋਲ ਹੋਈਆਂ ਸਨ ਜਿਨ੍ਹਾਂ 'ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਸਿੰਘ ਦੁੜਦ ਦੀਆਂ ਕੁਲ ਵੋਟਾਂ 1205 ਅਤੇ ਆਜ਼ਾਦ ਉਮੀਦਵਾਰ ਗੁਰਜੀਤ ਸਿੰਘ ਉਪਲੀ ਦੀਆਂ ਵੋਟਾਂ 1010 ਮਿਲੀਆਂ | ਇੱਥੇ ਦੱਸਣਯੋਗ ਹੈ ਕਿ 'ਆਪ' ਦੇ ਉਮੀਦਵਾਰ ਮੇਜਰ ਸਿੰਘ ਉਲਟਪੁਰ, ਸ਼ਾਦੀਪੁਰ, ਦੁੜਦ, ਅਲੀਵਾਲ, ਹੁਸੈਨਪੁਰ, ਠਾਕੁਰਗੜ੍ਹ ਅਤੇ ਦੌਲਤਪੁਰ ਤੋਂ ਵੱਧ ਵੋਟਾਂ ਲੈਣ 'ਚ ਸਫਲ ਹੋ ਗਏ | ਆਜ਼ਾਦ ਉਮੀਦਵਾਰ ਗੁਰਜੀਤ ਸਿੰਘ ਉਪਲੀ, ਪਰੌੜ ਅਤੇ ਮਹਿਮੂਦਪੁਰ ਤੋਂ ਵੱਧ ਵੋਟਾਂ ਲੈਣ 'ਚ ਸਫਲ ਹੋ ਗਿਆ ਸੀ ਪਰ ਹੋਰਨਾਂ ਪਿੰਡਾਂ ਤੋਂ ਵੋਟਾਂ ਘੱਟ ਨਿਕਲਣ ਕਾਰਨ ਪਛੜ ਗਿਆ | ਜੇਤੂ ਉਮੀਦਵਾਰ ਮੇਜਰ ਸਿੰਘ ਦੁੜਦ ਵਲੋਂ ਹਲਕਾ ਸਨੌਰ ਤੋਂ 'ਆਪ' ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨਾਲ ਖੁਸ਼ੀ ਸਾਂਝੀ ਕੀਤੀ |