ਪਟਿਆਲਾ, 20 ਦਸੰਬਰ (ਗੁਰਵਿੰਦਰ ਸਿੰਘ ਅÏਲਖ)-ਪੀ.ਐਸ.ਈ.ਬੀ. ਇੰਜੀਨੀਅਰਜ਼ ਐਸੋਸੀਏਸ਼ਨ ਨੇ ਪੰਜਾਬ ਦੇ ਜਨਤਕ ਬਿਜਲੀ ਖੇਤਰ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਦੇ ਨਾਜ਼ੁਕ ਮੋੜ 'ਤੇ ਕੁਝ ਸਵੈ-ਘੋਸ਼ਿਤ ਅਤੇ ਇੰਜੀਨੀਅਰ ਅਫ਼ਸਰਾਂ ਦੀਆਂ ਗਤੀਵਿਧੀਆਂ ਦੀ ਸਖ਼ਤ ਨਿੰਦਾ ਕੀਤੀ ਹੈ¢ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਤੱਤ ਰਾਜਨੀਤਿਕ ਸਰਪ੍ਰਸਤੀ ਹੇਠ ਕੰਮ ਕਰਦੇ ਹੋਏ ਆਪਣੇ ਨਿੱਜੀ ਸਵਾਰਥਾਂ ਲਈ ਬਿਜਲੀ ਖੇਤਰ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ¢ ਐਸੋਸੀਏਸ਼ਨ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਕਿ ਉਚ ਅਧਿਕਾਰੀਆਂ ਮੀਟਿੰਗ 'ਚ ਕੁਝ ਇੰਜੀਨੀਅਰਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਬਹੁਤਾਤ ਇੰਜੀਨੀਅਰਾਂ ਨੇ ਇਸ ਮੀਟਿੰਗ ਤੋਂ ਦੂਰੀ ਬਣਾਈ ਰੱਖੀ¢ ਐਸੋਸੀਏਸ਼ਨ ਦਾ ਵਫ਼ਦ ਉਕਤ ਥਾਂ 'ਤੇ ਮÏਜੂਦ ਰਿਹਾ ਅਤੇ ਕੁਝ ਸਾਥੀਆਂ ਨਾਲ ਅਪੀਲ 'ਤੇ ਵਿਚਾਰ-ਵਟਾਂਦਰਾ ਕਰਦਿਆਂ ਉਨ੍ਹਾਂ ਨੂੰ ਨਿੱਜੀ ਮੁੱਦਿਆਂ ਲਈ ਸਹੀ ਰਸਤਾ ਅਪਣਾਉਣ ਅਤੇ ਐਸੋਸੀਏਸ਼ਨ ਹੋਮ, ਪਟਿਆਲਾ ਵਿਚ ਚਰਚਾ ਲਈ ਆਉਣ ਦੀ ਅਪੀਲ ਕੀਤੀ¢ ਐਸੋਸੀਏਸ਼ਨ ਅਨੁਸਾਰ ਬਿਜਲੀ ਖੇਤਰ ਦੀਆਂ ਜਾਇਦਾਦਾਂ ਦੀ ਵਿਕਰੀ, ਰੋਪੜ ਥਰਮਲ ਦੇ ਮੁੱਖ ਇੰਜੀਨੀਅਰ ਦੀ ਗੈਰ-ਕਾਨੂੰਨੀ ਮੁਅੱਤਲੀ, ਰਾਜ ਖੇਤਰ ਅਧੀਨ ਰੋਪੜ ਵਿਖੇ 2__1MP__800 ਮੈਗਾਵਾਟ ਸੁਪਰ ਕ੍ਰਿਟੀਕਲ ਯੂਨਿਟਾਂ ਦੀ ਸਥਾਪਨਾ ਵਿਚ ਰੁਕਾਵਟਾਂ ਅਤੇ ਬੇਲੋੜੀਂਦੀ ਰਾਜਨੀਤਿਕ ਦਖ਼ਲਅੰਦਾਜ਼ੀ ਅਜਿਹੇ ਫ਼ੈਸਲੇ ਹਨ ਜੋ ਬਿਜਲੀ ਖੇਤਰ ਦੇ ਭਵਿੱਖ ਨੂੰ ਖਤਰੇ ਵਿੱਚ ਪਾਉਂਦੇ ਹਨ¢ ਇਨ੍ਹਾਂ ਮਸਲਿਆਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਵੀ ਕੀਤਾ ਗਿਆ¢ ਐਸੋਸੀਏਸ਼ਨ ਨੇ ਸਾਰੇ ਇੰਜੀਨੀਅਰਾਂ ਨੂੰ ਅਪੀਲ ਕੀਤੀ ਹੈ ਕਿ ਜਨਤਕ ਬਿਜਲੀ ਖੇਤਰ ਦੀਆਂ ਜਾਇਦਾਦਾਂ ਵੇਚਣ ਜਾਂ ਬਿਜਲੀ ਖੇਤਰ ਦੇ ਹਿੱਤਾਂ ਨਾਲ ਸਮਝÏਤਾ ਕਰਨ ਦੀ ਕਿਸੇ ਵੀ ਕੋਸ਼ਿਸ਼ ਦਾ ਇਕਜੁੱਟ ਹੋ ਕੇ ਵਿਰੋਧ ਕੀਤਾ ਜਾਵੇ¢ ਨਾਲ ਹੀ ਮੈਨੇਜਮੈਂਟ ਨੂੰ ਅਪੀਲ ਕੀਤੀ ਗਈ ਕਿ ਗੈਰ-ਪ੍ਰਤੀਨਿਧੀ ਅਤੇ ਸਵਾਰਥੀ ਸਮੂਹਾਂ ਨਾਲ ਜੁੜਨ ਤੋਂ ਗੁਰੇਜ਼ ਕਰਕੇ ਇੰਜੀਨੀਅਰਾਂ ਦੇ ਜਾਇਜ਼ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਅਰਥਪੂਰਨ ਗੱਲਬਾਤ ਕੀਤੀ ਜਾਵੇ, ਤਾਂ ਜੋ ਉਦਯੋਗਿਕ ਸਦਭਾਵਨਾ ਕਾਇਮ ਰਹੇ¢