08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਵਿਧਾਨ ਸਭਾ ਹਲਕਾ ਨਾਭਾ 'ਚ ਨੂੰ ਹ-ਸੱਸ ਨੇ ਰਚਿਆ ਇਤਿਹਾਸ ਨੂੰ ਹ ਨੇ ਬਲਾਕ ਸੰਮਤੀ ਤੇ ਸੱਸ ਨੇ ਜ਼ਿਲ੍ਹਾ ਪ੍ਰੀਸ਼ਦ ਦੀ ਜਿੱਤੀ ਚੋਣ

Ad Position 21
No active advertisement
ਅਜੀਤ ਡੈਸਕ 21-12-2025
ਨਾਭਾ, 20 ਦਸੰਬਰ (ਜਗਨਾਰ ਸਿੰਘ ਦੁਲੱਦੀ)- ਵਿਧਾਨ ਸਭਾ ਹਲਕਾ ਨਾਭਾ ਨੇ ਇਕ ਇਤਿਹਾਸਕ ਮੀਲ ਪੱਥਰ ਕਾਇਮ ਕੀਤਾ ਹੈ | ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਹੀ ਨਹੀਂ, ਸਗੋਂ ਭਾਰਤ ਦੇ ਇਤਿਹਾਸ ਵਿੱਚ ਕਿਸੇ ਇੱਕ ਸਿਆਸੀ ਪਾਰਟੀ ਵਲੋਂ ਪੇਂਡੂ ਖੇਤਰ ਦੀਆਂ ਦੋ ਵੱਡੀਆਂ ਚੋਣਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਲਈ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹੋਣ ਤੇ ਦੋਵੇਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਈਆਂ ਗਈਆਂ ਹੋਣ | ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲੇਵਾਲ ਤੋਂ ਮਾਤਾ ਜਸਵਿੰਦਰ ਕੌਰ ਤੇ ਬਲਾਕ ਸੰਮਤੀ ਜ਼ੋਨ ਗੁਰਦਿੱਤਪੁਰਾ ਤੋਂ ਬੀਬੀ ਚੰਨਪ੍ਰੀਤ ਕੌਰ ਸੱਸ ਤੇ ਨੂੰ ਹ ਨੇ ਇਕੱਠੇ ਹੀ ਇਹ ਇਤਿਹਾਸਕ ਕਾਰਨਾਮਾ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ | ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬਲਾਕ ਸੰਮਤੀ ਚੋਣ ਜਿੱਤੇ ਬੀਬੀ ਚਨਪ੍ਰੀਤ ਕੌਰ ਵੱਲੋਂ ਐਮ.ਟੈਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਉਨ੍ਹਾਂ ਦੇ ਪਤੀ ਵੱਲੋਂ ਧਰਮਿੰਦਰ ਸਿੰਘ ਸੁੱਖੇਵਾਲ ਵੀ ਐਮ.ਟੈਕ ਦੀ ਪੜ੍ਹਾਈ ਕੀਤੀ ਹੋਈ ਹੈ | ਵਿਧਾਨ ਸਭਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵਲੋਂ ਆਮ ਆਦਮੀ ਪਾਰਟੀ ਦੇ ਮਿਹਨਤੀ ਤੇ ਜੁਝਾਰੂ ਵਰਕਰ ਧਰਮਿੰਦਰ ਸਿੰਘ ਸੁੱਖੇਵਾਲ ਉੱਤੇ ਜਤਾਇਆ ਗਿਆ ਭਰੋਸਾ ਸਹੀ ਸਾਬਤ ਹੋਇਆ ਹੈ | ਉਨ੍ਹਾਂ ਦਾ ਇਹ ਵਿਸ਼ਵਾਸ ਸੀ ਕਿ ਧਰਮਿੰਦਰ ਸਿੰਘ ਸੁੱਖੇਵਾਲ ਪੇਂਡੂ ਖੇਤਰ ਦੀਆਂ ਪ੍ਰਮੁੱਖ ਚੋਣਾਂ ਜਿੱਤ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤੀ ਦੇਣਗੇ | ਇਸ ਭਰੋਸੇ 'ਤੇ ਖਰੇ ਉਤਰਦਿਆਂ ਧਰਮਿੰਦਰ ਸਿੰਘ ਸੁੱਖੇਵਾਲ ਦੀ ਮਾਤਾ ਜਸਵਿੰਦਰ ਕੌਰ ਤੇ ਪਤਨੀ ਚੰਨਪ੍ਰੀਤ ਕੌਰ ਨੇ ਦੋਵੇਂ ਸੀਟਾਂ ਜਿੱਤ ਕੇ ਪਾਰਟੀ ਅਤੇ ਵਿਧਾਇਕ ਦੇ ਵਿਸ਼ਵਾਸ ਨੂੰ ਬਰਕਰਾਰ ਰੱਖਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀਆਂ ਦੋ ਮੁੱਖ ਸੜਕਾਂ 'ਤੇ ਕਰਾਸਿੰਗ 22 ਦਸੰਬਰ ਤੋਂ ਆਰਜ਼ੀ ਤੌਰ 'ਤੇ ਹੋਵੇਗੀ ਬੰਦ ਅਗਲੀ ਖ਼ਬਰ ਬਿਜਲੀ ਨਿਗਮ ਨੂੰ ਬਚਾਉਣ ਲਈ ਚੱਲ ਰਹੇ ਸੰਘਰਸ਼ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਦੀ ਨਿੰਦਾ
Ad Position 24