08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ ਵਿਚ ਕਰਵਾਏ ਪ੍ਰਸ਼ਨੋਤਰੀ ਮੁਕਾਬਲੇ

Ad Position 21
No active advertisement
ਅਜੀਤ ਡੈਸਕ 21-12-2025
ਨਾਭਾ, 20 ਦਸੰਬਰ (ਕਰਮਜੀਤ ਸਿੰਘ)-ਚਿਰਨਜੀਵ ਮੈਮੋਰੀਅਲ ਪਬਲਿਕ ਸਕੂਲ 'ਚ ਅੰਗਰੇਜੀ ਭਾਸ਼ਾ ਵਿਚ ਸਪੈਲਿੰਗਜ਼ ਕਵਿਜ਼ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਤੀਜੀ ਜਮਾਤ ਤੋਂ ਲੈ ਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਸ਼ਬਦਾਂ ਦੇ ਸਪੈਲਿੰਗ਼ਜ਼ ਤੋਂ ਇਲਾਵਾ ਉਨ੍ਹਾਂ ਦੇ ਅੰਗਰੇਜ਼ੀ ਤੇ ਪੰਜਾਬੀ ਵਿਚ ਅਰਥ ਬੜੀ ਆਸਾਨੀ ਨਾਲ ਦੱਸੇ | ਮੈਡਮ ਸੰਤੋਸ਼ ਗੋਇਲ ਨੇ ਤੇ ਮੈਡਮ ਗੁਰਵਿੰਦਰ ਕੌਰ ਅਧਿਆਪਕਾਂ ਦੀ ਮਿਹਨਤ ਸਦਕਾ ਸਾਰੇ ਵਿਦਿਆਰਥੀਆਂ ਨੇ ਕਵਿਜ਼ ਪ੍ਰੋਗਰਾਮ ਵਿਚ ਬਹੁਤ ਵਧੀਆ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ | ਕਵਿਜ਼ ਮੁਕਾਬਲੇ ਦੀਆਂ ਜੇਤੂ ਟੀਮਾਂ ਨੂੰ ਸਕੂਲ ਦੇ ਚੇਅਰਮੈਨ ਹਰਵਿੰਦਰ ਸਿੰਘ ਭਸੀਨ ਨੇ ਵਧਾਈ ਦਿੱਤੀ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੰਪਿਊਟਰ ਦੇ ਲਾਭ-ਹਾਨੀਆ ਵਿਸ਼ੇ 'ਤੇ ਵਾਦ ਵਿਵਾਦ ਕੀਤਾ | ਮੈਡਮ ਮਨਮੀਤ ਕੌਰ ਨੇ ਕੰਪਿਊਟਰ ਦੀ ਵਰਤੋਂ ਦੇ ਫਾਇਦੇ ਤੇ ਨੁਕਸਾਨ ਬਾਰੇ ਚਾਨਣਾ ਪਾਇਆ | ਸਾਰਾ ਕੰਮ ਮੁੱਖ ਅਧਿਆਪਕਾ ਰੁਪਿੰਦਰਜੀਤ ਕੌਰ ਚੁੱਘ ਦੀ ਦੇਖ-ਰੇਖ ਹੇਠ ਹੋਇਆ | ਸਕੂਲ ਦੇ ਚੇਅਰਮੈਨ ਹਰਵਿੰਦਰ ਸਿੰਘ ਭਸੀਨ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਇਹੋ ਜਿਹੀਆਂ ਪ੍ਰਤੀਯੋਗਤਾਵਾਂ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੈਮੋਕ੍ਰੇਟਿਕ ਤੇ ਫਰੈਂਡਸ਼ਿਪ ਗਰੁੱਪ ਦੇ ਮੀਤ ਪ੍ਰਧਾਨਗੀ ਲਈ ਖੜ੍ਹੇ ਹੋਏ ਉਮੀਦਵਾਰ ਕੇ. ਕੇ. ਪੈਂਥੇ ਨੂੰ ਵਿਰੋਧੀ ਵੀ ਕਰ... ਅਗਲੀ ਖ਼ਬਰ ਲੋਕ ਹਿਤ ਸੰਸਥਾ ਦੁਆਰਾ 33ਵਾਂ ਸਾਲਾਨਾ ਜਰਸੀ ਵੰਡ ਸਮਾਰੋਹ
Ad Position 24