ਪਟਿਆਲਾ, 20 ਦਸੰਬਰ (ਮਨਦੀਪ ਸਿੰਘ ਖਰੌੜ)-ਡੈਮੋਕ੍ਰੇਟਿਕ ਤੇ ਫਰੈਂਡਸ਼ਿਪ ਗਰੁੱਪ ਦੇ ਮੀਤ ਪ੍ਰਧਾਨਗੀ ਲਈ ਖੜ੍ਹੇ ਹੋਏ ਸਾਂਝੇ ਉਮੀਦਵਾਰ ਸਾਬਕਾ ਪੁਲਿਸ ਅਧਿਕਾਰੀ ਕੇ. ਕੇ. ਪੈਂਥੇ ਇਸ ਮੌਕੇ ਸਾਰੇ ਧੜਿਆਂ ਦੀ ਪਸੰਦ ਬਣ ਕੇ ਸਾਹਮਣੇ ਆਏ ਹਨ | ਵਿਰੋਧੀ ਵੀ ਕੇ. ਕੇ. ਪੈਂਥੇ ਨੂੰ ਡਟਕੇ ਸਹਿਯੋਗ ਕਰ ਰਹੇ ਹਨ, ਜਿਸ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਕੇ. ਕੇ. ਪੈਂਥੇ ਹੰੁਝਾ ਫੇਰ ਜਿੱਤ ਪ੍ਰਾਪਤ ਕਰਨਗੇ, ਜਿਸਦਾ ਫ਼ਾਇਦਾ ਸਿਧੇ ਤੌਰ 'ਤੇ ਡੈਮੋਕ੍ਰੇਟਿਕ ਅਤੇ ਫਰੈਂਡਸ਼ਿਪ ਗਰੁੱਪ ਦੇ ਸਮੁੱਚੇ ਉਮੀਦਵਾਰਾਂ ਨੂੰ ਹੋਵੇਗਾ | ਕੇ. ਕੇ. ਪੈਂਥੇ ਜਿਨ੍ਹਾਂ ਨੇ 35 ਸਾਲ ਦੇ ਕਰੀਬ ਬਤੌਰ ਪੰਜਾਬ ਪੁਲਿਸ ਵਿਚ ਬੇਬਾਕ ਅਤੇ ਇਮਾਨਦਾਰ ਅਫ਼ਸਰ ਵਜੋਂ ਸੇਵਾ ਕੀਤੀ | ਕੇ. ਕੇ. ਪੈਂਥੇ 1990 ਵਿਚ ਬਤੌਰ ਥਾਣੇਦਾਰ ਪੰਜਾਬ ਪੁਲਿਸ ਵਿਚ ਭਰਤੀ ਹੋਏ | ਕੇ. ਕੇ. ਪੈਂਥੇ ਦੇ ਪੁਲਿਸ ਅਫ਼ਸਰ ਹੁੰਦਿਆਂ ਇਹ ਗੱਲ ਮਸ਼ਹੂਰ ਸੀ ਕਿ ਸਭ ਤੋਂ ਵਧ ਦਫਤਰ ਵਿਚ ਆਮ ਲੋਕਾਂ ਦਾ ਭੀੜ ਪੈਂਥੇ ਦੇ ਦਫਤਰ ਵਿਚ ਹੁੰਦੀ ਹੈ | ਇਸ ਤੋਂ ਬਾਅਦ ਉਹ ਐਸ.ਪੀ. ਬਣੇ, ਐਸ.ਪੀ. ਵਿਜੀਲੈਂਸ, ਟ੍ਰੈਫਿਕ ਸਕਿਉਰਿਟੀ ਰਹੇ | ਰਾਸ਼ਟਰੀ ਪੱਧਰ ਦੇ ਖਿਡਾਰੀ ਕੇ.ਕੇ. ਪੈਥੇ ਰਹੇ ਹਨ ਅਤੇ ਇੰਗਲਿਸ਼ ਵਿਚ ਮਾਸਟਰ ਡਿਗਰੀ ਹਨ | ਹੁਣ ਜਦੋਂ ਪਿਛਲੇ ਸਮੇਂ ਪੰਜਾਬ ਪੁਲਿਸ ਦੇ ਸੇਵਾਮੁਕਤ ਅਧਿਕਾਰੀਆਂ, ਹੋਰ ਵੱਖ-ਵੱਖ ਵਿਭਾਗਾਂ ਦੇ ਸੇਵਾਮੁਕਤ ਅਫਸਰਾਂ ਨੇ ਡੈਮੋਕ੍ਰੇਟਿਕ ਗਰੁਪ ਬਣਾਇਆ ਤਾਂ ਇਸ ਗਰੁਪ ਵਲੋਂ ਕੇ.ਕੇ. ਪੈਂਥੇ ਨੂੰ ਮੀਤ ਪ੍ਰਧਾਨ ਦਾ ਉਮੀਦਵਾਰ ਬਣਾਇਆ ਗਿਆ | ਹਾਲਾਂਕਿ ਕੇ.ਕੇ. ਪੈਂਥੇ ਆਪਣੇ ਸਮੁਚੇ ਗਰੁਪ ਦੇ ਅਹੁਦੇਦਾਰਾਂ ਲਈ ਡਟਕੇ ਪ੍ਰਚਾਰ ਕਰ ਰਹੇ ਹਨ ਪਰ ਵਿਰੋਧੀ ਖੇਮਿਆਂ ਵਿਚ ਵੀ ਇਸ ਗਲ ਨੂੰ ਲੈ ਕੇ ਵੱਡੀ ਚਰਚਾ ਹੈ ਕਿ ਕੇ. ਕੇ. ਪੈਂਥੇ ਨੂੰ ਲੋਕ ਵੱਡੀਆਂ ਵੋਟਾਂ ਨਾਲ ਜਿਤਾਉਣਗੇ | ਇਸ ਮੌਕੇ ਗੱਲਬਾਤ ਕਰਦਿਆਂ ਕੇ. ਕੇ. ਪੈਂਥੇ ਨੇ ਆਖਿਆ ਕਿ ਕਲਬ ਵਿਚ ਸਿਰਫ ਸੁਧਾਰ ਦੀ ਮਨਸ਼ਾ ਨਾਲ ਉਹ ਆਏ ਹਨ, ਜੋ ਪਿਛੇ ਨਹੀਂ ਹੋ ਸਕਿਆ, ਉਹ ਅਸੀਂ ਕਰਕੇ ਦਿਖਾਵਾਂਗੇ | ਉਨ੍ਹਾਂ ਆਖਿਆ ਕਿ ਡੈਮੋਕ੍ਰੇਟਿਕ ਤੇ ਫਰੈਂਡਸ਼ਿਪ ਗਰੁਪ ਦੇੇ ਪ੍ਰਧਾਨ ਦੇ ਉਮੀਦਵਾਰ ਡਾ. ਤੁਲੀ, ਸਕੱਤਰ ਦੇ ਉਮੀਦਵਾਰ ਹਰਪ੍ਰੀਤ ਸੰਧੂ ਤੇ ਹੋਰ ਬਾਕੀ ਸਾਰੇ ਅਹੁਦੇਦਾਰਾਂ ਦੀ ਟੀਮ ਬਹੁਤ ਹੀ ਛਾਂਟ ਕੇੇ ਨਿਰਪੱਖ ਤੌਰ 'ਤੇ ਮੈਦਾਨ ਵਿਚ ਆਈ ਹੈ | ਇਸ ਲਈ ਉਨ੍ਹਾਂ ਸਮੁੱਚੇ ਵੋਟਰਾਂ ਨੂੰ ਅਪੀਲ ਕਰਦੇ ਹਨ ਕਿ ਸਮੁਚੀ ਟੀਮ ਨੂੰ ਵੱਡੇ ਫਰਕ ਨਾਲ ਜਿਤਾਉਣ ਤਾਂ ਜੋ ਆਉਣ ਵਾਲੇ ਸਾਲ ਵਿਚ ਕਲੱਬ ਨੂੰ ਦੇਸ਼ ਦਾ ਸਰਵਉੱਚ ਕਲੱਬ ਬਣਾਇਆ ਜਾ ਸਕੇ |