ਪਟਿਆਲਾ, 20 ਦਸੰਬਰ (ਅ. ਸ. ਆਹਲੂਵਾਲੀਆ)-ਭਾਜਪਾ ਦੇ ਸੀਨੀਅਰ ਯੁਵਾ ਆਗੂ ਡਾ. ਗੁਰਵਿੰਦਰ ਕਾਂਸਲ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੌਰਾਨ ਭਾਜਪਾ ਦੀਆਂ ਨੀਤੀਆਂ ਦੇ ਭਰੋਸਾ ਦਿਖਾਉਣ ਵਾਲੇ ਵੋਟਰਾਂ ਦਾ ਅਤੇ ਭਾਜਪਾ ਦਾ ਝੰਡਾ ਪੰਜਾਬ ਦੇ ਹਰ ਸ਼ਹਿਰ, ਹਰ ਪਿੰਡ ਤੋਂ ਲੈ ਕੇ ਗਲੀ ਗਲੀ ਤੱਕ ਪਹੁੰਚਾਉਣ ਵਾਲੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਦੌਰਾਨ ਡਾ. ਕਾਂਸਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਭਾਜਪਾ ਨੇ ਪੰਜਾਬ ਦੇ ਪਿੰਡਾਂ ਤੱਕ ਆਪਣੀ ਮਜ਼ਬੂਤ ਪਕੜ ਬਣਾ ਲਈ ਹੈ ਜਿਸ ਨਾਲ ਵਿਰੋਧੀ ਪਾਰਟੀਆਂ ਦੇ ਹੋਸ਼ ਉੱਡ ਚੁੱਕੇ ਹਨ | ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਨਤੀਜੇ ਸਾਫ਼ ਦੱਸਦੇ ਹਨ ਕਿ ਅੱਜ ਭਾਜਪਾ ਸਿਰਫ਼ ਸ਼ਹਿਰਾਂ ਤੱਕ ਸੀਮਤ ਨਹੀਂ ਰਹੀ, ਬਲਕਿ ਹਰ ਪਿੰਡ ਅਤੇ ਹਰ ਘਰ ਤੱਕ ਪਹੁੰਚ ਗਈ ਹੈ | ਡਾ. ਕਾਂਸਲ ਨੇ ਇਹ ਵੀ ਕਿਹਾ ਪਿੰਡ ਵਾਸੀਆਂ ਨੇ ਮੋਦੀ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ 'ਤੇ ਭਰੋਸਾ ਜਤਾਇਆ ਅਤੇ ਵਿਕਾਸ ਲਈ ਭਾਜਪਾ ਨੂੰ ਖੁੱਲ੍ਹੇ ਦਿਲ ਨਾਲ ਸਹਿਯੋਗ ਦਿੱਤਾ | ਹਰ ਪਿੰਡ, ਹਰ ਗਲੀ ਤੋਂ ਮਿਲਿਆ ਇਹ ਸਮਰਥਨ ਭਾਜਪਾ ਦੀ ਵਧਦੀ ਲੋਕਪਿ੍ਯਤਾ ਤੇ ਮਜ਼ਬੂਤ ਆਧਾਰ ਦਾ ਸਪਸ਼ਟ ਸਬੂਤ ਹੈ |