ਰਾਜਪੁਰਾ, 20 ਦਸੰਬਰ (ਜੀ.ਪੀ. ਸਿੰਘ)-ਕਾਂਗਰਸ ਦੇ ਅਣਥੱਕ ਵਰਕਰ ਅਤੇ ਪੇਂਡੂ ਇਲਾਕੇ 'ਚ ਆਪਣੀ ਪਛਾਣ ਰੱਖਣ ਵਾਲੇ ਨਵਦੀਪ ਸਿੰਘ ਨਵੀ ਨਲਾਸ ਨੂੰ ਰਾਜਪੁਰਾ ਯੂਥ ਕਾਂਗਰਸ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਜ਼ਿਲ੍ਹਾ ਪਟਿਆਲਾ ਯੂਥ ਕਾਂਗਰਸ ਦੇ ਆਗੂ ਨਿਰਭੈ ਸਿੰਘ ਮਿਲਟੀ ਨੇ ਦੱਸਿਆ ਕਿ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਪ੍ਰਣਵ ਗੋਇਲ ਨੇ ਨਵਦੀਪ ਸਿੰਘ ਨਵੀ ਨੂੰ ਲੰਘੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਵਿਚ ਅਣਥੱਕ ਮਹਿਨਤ ਕਰਕੇ ਹਲਕੇ ਦੇ ਉਮੀਦਵਾਰਾਂ ਨੂੰ ਜਿਤਾਉਣ ਵਿਚ ਭਰਪੂਰ ਸਹਿਯੋਗ ਦੇਣ 'ਤੇ ਇਹ ਨਿਯੁਕਤੀ ਕੀਤੀ ਹੈ | ਇਸ ਮੌਕੇ ਨਵਦੀਪ ਸਿੰਘ ਨਵੀਂ ਨੇ ਜ਼ਿਲ੍ਹਾ ਪ੍ਰਧਾਨ ਪ੍ਰਣਵ ਗੋਇਲ ਅਤੇ ਖਾਸ ਕਰਕੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਨਿਰਭੈ ਸਿੰਘ ਮਿਲਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਉਸ 'ਤੇ ਭਰੋਸਾ ਕਰਕੇ ਸੇਵਾਵਾਂ ਦਿੱਤੀਆਂ ਗਈਆਂ ਹਨ, ਉਹ ਉਨ੍ਹਾਂ ਨੂੰ ਤਨਦੇਹੀ ਨਾਲ ਨਿਭਾਉਂਦੇ ਹੋਏ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣਗੇ |