08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਲੋਕਾਂ ਪੁਲਿਸ ਦੀ ਦੁਰਵਰਤੋਂ ਕਰ ਕੇ 'ਆਪ' ਦਾ ਜਿੱਤਣ ਦਾ ਭੁਲੇਖਾ ਦੂਰ ਕੀਤਾ- ਸਾਬਕਾ ਵਿਧਾਇਕ ਕੰਬੋਜ

Ad Position 21
No active advertisement
ਅਜੀਤ ਡੈਸਕ 21-12-2025
ਰਾਜਪੁਰਾ, 20 ਦਸੰਬਰ (ਜੀ.ਪੀ. ਸਿੰਘ)-ਨਾਮਜ਼ਦਗੀਆਂ ਭਰਨ ਸਮੇਂ ਤੋਂ ਹੀ ਕਾਂਗਰਸੀ ਉਮੀਦਵਾਰਾਂ ਦੀ ਫਾਈਲਾਂ ਪੜਵਾ ਕੇ ਤੇ ਪੁਲਿਸ ਦੀ ਦੁਰਵਰਤੋਂ ਕਰਕੇ ਮੌਜੂਦਾ ਵਿਧਾਇਕ ਦਾ ਚੋਣਾਂ ਜਿੱਤਣ ਦਾ ਇਰਾਦਾ ਸਾਫ਼ ਹੋ ਗਿਆ ਸੀ, ਪਰ ਹਲਕੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ 15 ਵਿਚੋਂ 8 ਉਮੀਦਵਾਰ ਜਿਤਾ ਕੇ ਉਸ ਦੇ ਭਰਮ ਭੁਲੇਖੇ ਨੂੰ ਦੂਰ ਕਰ ਦਿੱਤਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਾਜਪੁਰਾ ਦੇ ਸਾਬਕਾ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਅਸਲ ਵਿਚ ਕਾਂਗਰਸ ਦੇ 11 ਉਮੀਦਵਾਰ ਜਿੱਤੇ ਹਨ, ਕਿਉਂਕਿ ਜਦੋਂ ਨਿਰਪੱਖ ਹੋ ਕੇ ਵੋਟਾਂ ਦਾ ਗਿਣਤੀ ਚਲ ਰਹੀ ਸੀ ਤੇ ਉਸ ਸਮੇਂ ਕਾਂਗਰਸ ਦੇ 8 ਉਮੀਦਵਾਰਾਂ ਦੀ ਜਿੱਤ ਦਾ ਜਦੋਂ ਐਲਾਨ ਹੋਇਆ ਤਾਂ ਉਸ ਤੋਂ ਬਾਅਦ 3 ਜ਼ੋਨਾਂ ਉਕਸੀ ਜੱਟਾਂ, ਚੰਦੂਮਾਜਰਾ ਅਤੇ ਰੰਗੀਆਂ ਦੇ ਨਤੀਜਿਆਂ ਵਿਚ ਦੇਰੀ ਕਰ ਦਿੱਤੀ ਗਈ ਤੇ ਉਕਤ 3 ਜ਼ੋਨਾਂ ਦੇ ਕਾਂਗਰਸੀ ਉਮੀਦਵਾਰ ਜੋ ਕਿ ਜਿੱਤ ਚੁੱਕੇ ਸਨ ਤਾਂ ਦੁਬਾਰਾ ਗਿਣਤੀ ਕਰਵਾ ਕੇ ਉਨ੍ਹਾਂ ਨੂੰ 2-2, 4-4 ਵੋਟਾਂ ਦੇ ਫ਼ਰਕ ਨਾਲ ਹਾਰਿਆ ਐਲਾਨ ਦਿੱਤਾ | ਉਨ੍ਹਾਂ ਕਿਹਾ ਕਿ ਜੋ ਗੁੰਡਾਗਰਦੀ 'ਆਪ' ਨੇ ਚੋਣਾਂ 'ਚ ਕੀਤੀ ਹੈ ਉਸ ਦਾ ਖ਼ਮਿਆਜ਼ਾ ਮੌਜੂਦਾ ਵਿਧਾਇਕਾ ਨੂੰ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ | ਇਸ ਮੌਕੇ ਬਲਾਕ ਪ੍ਰਧਾਨ ਦਿਹਾਤੀ ਬਲਦੇਵ ਸਿੰਘ ਗੱਦੋਮਾਜਰਾ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਕਿਸਾਨ ਸੈੱਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਜੰਡੋਲੀ, ਮਲਕੀਤ ਸਿੰਘ ਉੱਪਲਹੇੜੀ ਸਮੇਤ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਵਦੀਪ ਸਿੰਘ ਨਵੀ ਰਾਜਪੁਰਾ ਯੂਥ ਕਾਂਗਰਸ ਦਿਹਾਤੀ ਦੇ ਪ੍ਰ੍ਰਧਾਨ ਨਿਯੁਕਤ ਅਗਲੀ ਖ਼ਬਰ ਕਿਸਾਨਾਂ ਨੂੰ ਰਿਵਾਇਤੀ ਖੇਤੀ ਛੱਡ ਕੇ ਫ਼ਸਲੀ ਵਿਭਿੰਨਤਾ ਵੱਲ ਮੁੜਨ ਲਈ ਕੀਤਾ ਪ੍ਰੇਰਿਤ
Ad Position 24