ਸਮਾਣਾ, 20 ਦਸੰਬਰ (ਹਰਵਿੰਦਰ ਸਿੰਘ ਟੋਨੀ)-ਪਿੰਡ ਫ਼ਤਿਹਗੜ੍ਹ ਛੰਨਾ ਵਿਚ ਆਈ. ਪੀ. ਐੱਸ. ਫਾੳਾੂਡੇਸ਼ਨ ਵਲੋਂ ਪ੍ਰੋਜੈਕਟ ਭੂਮੀ ਦੇ ਤਹਿਤ ਪਿੰਡ ਦੇ ਕਿਸਾਨ ਕੇਵਲ ਸਿੰਘ ਦੀ ਜ਼ਮੀਨ 'ਤੇ ਲੱਗੀ ਘਰੇਲੂ ਬਗੀਚੀ ਵਿਚ ਕਿਸਾਨ ਖੇਤ ਦਿਵਸ ਮਨਾਇਆ ਗਿਆ, ਜਿਸ ਵਿਚ ਬਾਗ਼ਬਾਨੀ ਵਿਭਾਗ ਤੋਂ ਡਾ. ਦਿਲਪ੍ਰੀਤ ਸਿੰਘ ਦੁਲੇਅ ਬਾਗ਼ਬਾਨੀ ਵਿਕਾਸ ਅਫ਼ਸਰ ਸਮਾਣਾ ਨੇ ਕਿਸਾਨਾਂ ਨੂੰ ਰਿਵਾਇਤੀ ਖੇਤੀ ਛੱਡ ਕੇ ਫ਼ਸਲੀ ਵਿਭਿੰਨਤਾ ਵੱਲ ਮੁੜਨ ਲਈ ਪ੍ਰੇਰਿਤ ਕੀਤਾ | ਡਾ. ਦਿਲਪ੍ਰੀਤ ਨੇ ਕਿਸਾਨਾਂ ਨੂੰ ਖੇਤੀਬਾੜੀ ਵਿਚ ਬਾਗ਼ਬਾਨੀ ਦੇ ਫ਼ਾਇਦੇ ਦੱਸੇ ਅਤੇ ਬਾਗ਼ਬਾਨੀ ਨਾਲ ਸੰਬੰਧਿਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਆਈ. ਪੀ. ਐੱਸ. ਫਾੳਾੂਡੇਸ਼ਨ ਤੋਂ ਡਿਸਟਿ੍ਕਟ ਕੋਆਰਡੀਨੇਟਰ ਹਰਦੀਪ ਸਿੰਘ ਨੇ ਪੰਜਾਬ ਵਿਚ ਆਈ. ਪੀ. ਐੱਸ. ਫਾਊਾਡੇਸ਼ਨ ਵਲੋਂ ਚੰਬਲ ਫਰਟੀਲਾਈਜ਼ਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰੋਜੈਕਟ ਭੂਮੀ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਪਿੰਡ ਦੇ ਸਰਪੰਚ ਗੁਰਨੈਬ ਸਿੰਘ, ਬਘੇਲ ਸਿੰਘ, ਕੇਵਲ ਸਿੰਘ, ਰਾਜਵਿੰਦਰ ਸਿੰਘ, ਅਮਨਦੀਪ ਕੌਰ, ਜਗਸੀਰ ਸਿੰਘ, ਜਸਵੀਰ ਸਿੰਘ ਕਲੱਬ ਪ੍ਰਧਾਨ, ਜਸਪਾਲ ਸਿੰਘ ਫੌਜੀ, ਸੁਰਜੀਤ ਗਰੇਵਾਲ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਕਾਲਾ, ਕੇਸ਼ੋ ਰਾਮ ਤੇ ਗੁਰਭੇਜ ਸਿੰਘ ਆਦਿ ਹਾਜ਼ਰ ਸਨ |