ਪਟਿਆਲਾ, 20 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਖੇਤਰੀ ਪੱਧਰ ਦਾ ਪ੍ਰਸ਼ਨੋਤਰੀ ਮੁਕਾਬਲਾ 'ਭਾਰਤ ਕੋ ਜਾਣੋ' ਏ. ਵੀ. ਐੱਨ. ਰਿਜ਼ੋਰਟ, ਭਟਾਮੰਡੀ, ਪਾਉਂਟਾ ਸਾਹਿਬ ਵਿਖੇ ਹੋਇਆ ਜਿਸ ਵਿਚ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਪੰਜਾਬ ਤੋਂ ਵਿਦਿਆਰਥੀਆਂ ਨੇ ਭਾਗ ਲਿਆ¢ ਇਹ ਮੁਕਾਬਲਾ ਰਾਜ ਪੱਧਰ 'ਤੇ ਜੇਤੂ ਰਹੀਆਂ ਟੀਮਾਂ ਦਰਮਿਆਨ ਹੋਇਆ, ਜਿਸ ਦÏਰਾਨ ਕਾਫ਼ੀ ਫਸਵਾਂ ਮੁਕਾਬਲਾ ਦੇਖਣ ਨੂੰ ਮਿਲਿਆ¢ ਇਨ੍ਹਾਂ ਮੁਕਾਬਲਿਆਂ 'ਚ ਡੀਏਵੀ ਸਕੂਲ ਦੇ ਕਲਾਸ ਸੱਤਵੀਂ-ਰੋਜ਼ ਦੇ ਅਥਰਵ ਅਤੇ ਕਲਾਸ ਅੱਠਵੀਂ-ਮੇਰੀਗੋਲਡ ਦੀ ਪਵਿਨੀ ਮਹਾਜਨ ਨੇ ਜ਼ੋਨਲ ਪੱਧਰ 'ਤੇ 7ਵਾਂ ਸਥਾਨ ਹਾਸਲ ਕਰਕੇ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਦਾ ਨਾਮ ਰÏਸ਼ਨ ਕੀਤਾ¢ ਸਕੂਲ ਦੇ ਪਿ੍ੰਸੀਪਲ ਵਿਵੇਕ ਤਿਵਾਰੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਾਰਗਦਰਸ਼ਕ ਮਿਸ ਸ਼ੈੱਲੀ ਲੁਥਰਾ ਦੇ ਯਤਨਾਂ ਦੀ ਭਰਪੂਰ ਸਰਾਹਨਾ ਕਰਦਿਆਂ ਵਿਦਿਆਰਥੀਆਂ ਨੂੰ ਲਗਾਤਾਰ ਉਤਕ੍ਰਿਸ਼ਟਤਾ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ¢ ਸਕੂਲ ਪਰਿਵਾਰ ਅਥਰਵ ਅਤੇ ਪਵਿਨੀ ਨੂੰ ਸਕੂਲ ਦੀ ਸ਼ਾਨ ਵਧਾਉਣ ਤੇ ਗÏਰਵਮਈ ਪ੍ਰਤੀਨਿਧਿਤਾ ਕਰਨ ਲਈ ਦਿਲੋਂ ਮੁਬਾਰਕਬਾਦ ਦਿੰਦਾ ਹੈ¢