ਪਾਤੜਾਂ, 21 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸਬਡਵੀਜ਼ਨ ਦੇ ਪਿੰਡ ਹਾਮਝੇੜੀ ਦੇ ਰਹਿਣ ਵਾਲੇ ਸਿੰਗਲਾ ਪਰਿਵਾਰ 'ਚੋਂ ਅਪਗੰਤਾ ਨੂੰ ਮਾਤ ਦਿੰਦਿਆਂ ਜੱਜ ਬਣ ਕੇ ਨੌਜਵਾਨਾਂ ਲਈ ਨਵੀ ਮਿਸਾਲ ਕਾਇਮ ਕੀਤੀ ਹੈ | ਇਲਾਕੇ ਦੇ ਨਾਮਵਰ ਸਮਾਜ ਸੇਵੀ ਆਗੂ ਸਾਬਕਾ ਸਰਪੰਚ ਸਤਪਾਲ ਸਿੰਗਲਾ ਦੇ ਪੋਤੇ ਸ਼ੁਭਮ ਸਿੰਗਲਾ ਦੇ ਜੱਜ ਬਣਨ ਨਾਲ ਕੇ ਪਾਤੜਾਂ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਰਾਜਸਥਾਨ ਜ਼ੁਡੀਸ਼ੀਅਲ ਦਾ ਟੈਸਟ ਪਾਸ ਕਰਕੇ ਸ਼ੁਭਮ ਸਿੰਗਲਾ ਦੇ ਜੱਜ ਬਣਨ ਦਾ ਪਤਾ ਲੱਗਦਿਆਂ ਇਲਾਕੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ | ਦੱਸਣਯੋਗ ਹੈ ਕਿ ਸ਼ੁਭਮ ਸਿੰਗਲਾ ਸ਼ੇਰੇ ਪੰਜਾਬ ਗਰੁੱਪ ਆਫ ਲੁਧਿਆਣਾ ਦੇ ਡਾਇਰੈਕਟਰ ਅਤੇ ਪਾਤੜਾਂ ਮੀਡੀਆ ਕਲੱਬ ਦੇ ਸਰਗਰਮ ਆਗੂ ਰਾਜ ਸਿੰਗਲਾ ਗੁਰਦਾਸ ਦੇ ਬੇਟੇ ਹਨ | ਸਿੰਗਲਾ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਰੱਸਟ ਹਾਮਝੇੜੀ ਦੇ ਪ੍ਰਧਾਨ ਮੋਹਨ ਸਿੰਘ ਸਿੱਧੂ ਨੇ ਦੱਸਿਆ ਕਿ ਸਵਰਗੀ ਸਤਪਾਲ ਸਿੰਗਲਾ ਪਿੰਡ ਹਾਮਝੇੜੀ ਦੇ ਲੰਬਾ ਸਮਾਂ ਸਰਪੰਚ ਰਹਿਣ ਦੇ ਨਾਲ ਨਾਲ ਇਲਾਕੇ ਵਿਚ ਸਮਾਜਸੇਵੀ ਆਗੂ ਵਜੋਂ ਉਨ੍ਹਾਂ ਦੀ ਵੱਡੀ ਪਹਿਚਾਣ ਸੀ ਉਹ ਕਾਮਰੇਡ ਹਰਪਾਲ ਸਿੰਘ ਘੱਗਾ ਦੀ ਅਗਵਾਈ ਵਿਚ ਸਮਾਜ ਸੇਵੀ ਸੰਸਥਾ ਵਜੋਂ ਚੱਲ ਰਹੇ ਸਕੂਲ ਟਰੱਸਟ ਦੇ ਲੰਬਾ ਸਮਾਂ ਪ੍ਰਧਾਨ ਰਹੇ ਹਨ | ਉਹਨਾਂ ਕਿਹਾ ਕਿ ਸ਼ੁਭਮ ਸਿੰਗਲਾ ਇਲਾਕੇ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣ ਕੇ ਉਭਰੇ ਹਨ | ਇਸ ਮੌਕੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ, ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਾਲਜ ਟਰੱਸਟ ਪਾਤੜਾਂ ਦੇ ਚੇਅਰਮੈਨ ਕੀਮਤ ਰਾਏ ਸਿੰਗਲਾ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ, ਸਰਕਲ ਪ੍ਰਧਾਨ ਗੁਰਦੀਪ ਸਿੰਘ ਖਾਂਗ, ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ, ਬਾਬੂ ਤਰਸੇਮ ਚੰਦ ਬਾਂਸਲ, ਭੀਮ ਸੈਨ, ਜਸਵਿੰਦਰ ਡਿੰਪਲ, ਮੀਡੀਆ ਕਲੱਬ ਪਾਤੜਾਂ ਦੇ ਪ੍ਰਧਾਨ ਜਗਦੀਸ਼ ਸਿੰਘ ਕੰਬੋਜ, ਭੁਪਿੰਦਰਜੀਤ ਮੌਲਵੀਵਾਲਾ, ਬਲਰਾਮ ਸਿੰਘ ਧੌਂਸਾ, ਕਾਮਰੇਡ ਮੱਖਣ ਸਿੰਘ ਆਦਿ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਸ਼ੁਭਮ ਸਿੰਗਲਾ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਹੈ |