15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੰਜਾਬ ਬਚਾਉਣ ਲਈ 2027 'ਚ ਅਕਾਲੀ ਦਲ ਵਾਰਿਸ ਪੰਜਾਬ ਨੂੰ ਸੱਤਾ 'ਚ ਲਿਆਉਣਾ ਜ਼ਰੂਰੀ-ਬਾਪੂ ਤਰਸੇਮ ਸਿੰਘ <br/>

Ad Position 21
No active advertisement
ਅਜੀਤ ਡੈਸਕ 22-12-2025
ਦੇਵੀਗੜ੍ਹ, 21 ਦਸੰਬਰ (ਰਾਜਿੰਦਰ ਸਿੰਘ ਮੌਜੀ)-ਅਕਾਲੀ ਦਲ ਵਾਰਿਸ ਪੰਜਾਬ ਪਟਿਆਲਾ ਟੀਮ ਦੇ ਮੈਂਬਰ ਰਾਜਵੰਤ ਕੌਰ ਪਤਨੀ ਸਰਬਜੀਤ ਸਿੰਘ ਘੜਾਮ ਦੀ ਅਗਵਾਈ ਹੇਠ ਦੇਵੀਗੜ੍ਹ ਵਿਖੇ ਭਰਵੀਂ ਬੈਠਕ ਕੀਤੀ ਗਈ | ਜਿਸ ਵਿਚ ਬਾਪੂ ਤਰਸੇਮ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਵਾਰਸ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਬਚਾਉਣ ਲਈ 2027 ਵਿਚ ਅਕਾਲੀ ਦਲ ਵਾਰਸ ਪੰਜਾਬ ਨੂੰ ਸੱਤਾ 'ਚ ਲਿਆਉਣਾ ਜ਼ਰੂਰੀ ਹੈ ਤਾਂ ਜੋ ਪੰਜਾਬ, ਪੰਜਾਬ ਦੇ ਪਾਣੀ, ਪੰਜਾਬੀਅਤ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਪੰਜਾਬ 'ਚ ਹੋ ਰਹੀਆਂ ਧੱਕੇਸ਼ਾਹੀਆਂ, ਨਿੱਤ ਦਿਨ ਹੋ ਰਹੇ ਕਤਲ, ਪੰਜਾਬ 'ਚ ਨਸ਼ਿਆਂ ਦੇ ਵੱਗ ਰਹੇ ਦਰਿਆ ਨੂੰ ਠੱਲ੍ਹ ਪਾਉਣ, ਲੁੱਟੇ ਜਾ ਰਹੇ ਪੰਜਾਬ ਦੇ ਪਾਣੀ ਅਤੇ ਪੰਜਾਬ ਦੇ ਪਾਣੀ ਨੂੰ ਜੋ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਾਡੀ ਪਾਰਟੀ ਜਦੋ-ਜਹਿਦ ਕਰ ਰਹੀ ਹੈ | ਇਸ ਲਈ ਪੰਜਾਬ ਨੂੰ ਬਚਾਉਣ ਲਈ 2027 ਵਿਚ ਹੋਣ ਵਾਲੀਆਂ ਚੋਣਾਂ ਲਈ ਚੋਣ ਮੈਨੀਫੈਸਟੋ ਜਾਰੀ ਕਰਾਂਗੇ | ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਚੁਣੇ ਗਏ ਨੁਮਾਇੰਦੇ ਨੂੰ ਜੇਲ੍ਹ ਵਿਚ ਡੱਕਣਾ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਦਾ ਅੰਤ ਹੈ | ਜੇਕਰ ਅੰਮਿ੍ਤਪਾਲ ਸਿੰਘ ਤੋਂ ਪੰਜਾਬ ਦੇ ਲੋਕਾਂ ਨੂੰ ਕੋਈ ਖ਼ਤਰਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਇੰਨੇ ਵੱਡੇ ਬਹੁਮਤ ਨਾਲ ਕਿਉਂ ਜਤਾਉਂਦੇ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀ ਕੁਰਸੀ ਦਾ ਹੀ ਖ਼ਤਰਾ ਹੈ ਇਸੇ ਕਰਕੇ ਹੀ ਉਹ ਅੰਮਿ੍ਤਪਾਲ ਸਿੰਘ ਨੂੰ ਬਾਹਰ ਨਹੀਂ ਆਉਣ ਦਿੰਦੇ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਉਨ੍ਹਾਂ ਤੋਂ ਆਪਾਂ ਪ੍ਰੇਰਨਾ ਲੈ ਕੇ ਆਪਣੀ ਕੌਮ, ਪੰਜਾਬ ਅਤੇ ਪੰਜਾਬ ਦੀ ਮਿੱਟੀ ਲਈ ਕੰਮ ਕਰੀਏ | ਇਸ ਮੌਕੇ ਰਾਜਵੰਤ ਕੌਰ ਘੜਾਮ ਨੇ ਇਕੱਠ ਵੀ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਪੰਜਾਬ ਦੀ ਵਾਗਡੋਰ ਭਾਈ ਅੰਮਿ੍ਤਪਾਲ ਸਿੰਘ ਨੂੰ ਸੰਭਾਲਣ | ਇਸ ਮੌਕੇ ਉਨ੍ਹਾਂ ਅਕਾਲੀ ਦਲ ਵਾਰਸ ਪੰਜਾਬ ਦੇ 1200 ਮੈਂਬਰਾਂ ਦੀ ਮੈਂਬਰਸ਼ਿਪ ਦੇ ਫਾਰਮ ਬਾਪੂ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਨੂੰ ਸੌਂਪੇ ਅਤੇ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ. ਸਤਨਾਮ ਕੌਰ, ਬਲਜਿੰਦਰ ਕੌਰ ਭੈਣੀ, ਸਰਬਜੀਤ ਸਿੰਘ ਘੜਾਮ, ਪਾਰਟੀ ਆਬਜ਼ਰਵਰ ਕਾਬਲ ਸਿੰਘ, ਜੈ ਸਿੰਘ ਘੜਾਮ, ਹਰਜਿੰਦਰ ਸਿੰਘ ਜ਼ੀਰਾ, ਜਸਵਿੰਦਰ ਸਿੰਘ ਡਰੋਲੀ, ਪਿ੍ਤਪਾਲ ਸਿੰਘ ਲੁਧਿਆਣਾ, ਗੁਰਦੀਪ ਸਿੰਘ ਮਰਦਾਂਪੁਰ, ਸੁਖਵੀਰ ਸਿੰਘ ਬਲਬੇੜਾ, ਚਾਚਾ ਪਲਵਿੰਦਰ ਸਿੰਘ, ਨਿਰਵੈਰ ਸਿੰਘ ਖ਼ਾਲਸਾ ਫ਼ਿਰੋਜ਼ਪੁਰ, ਗੁਰਚਰਨ ਸਿੰਘ ਸਾਦਕ, ਗੁਰਦੀਪ ਸਿੰਘ ਮਾਲਹਾ, ਗੁਰਜੀਤ ਸਿੰਘ ਜੋਗੀਪੁਰ, ਪਰਮਜੀਤ ਸਿੰਘ ਮਹਿਮੂਦਪੁਰ, ਦਲਜੀਤ ਸਿੰਘ ਸਾਬਕਾ ਸਰਪੰਚ ਕੋਟਲਾ, ਗੁਰਜੀਤ ਸਿੰਘ ਬਲੌਂਗੀ, ਦਲਬੀਰ ਸਿੰਘ, ਗੁਰਪ੍ਰੀਤ ਸਿੰਘ ਅੰਟਾਲ, ਗੁਰਵਿੰਦਰ ਸਿੰਘ ਮੋਹਲਗੜ੍ਹ, ਲਖਵੀਰ ਸਿੰਘ, ਹਰਦੀਪ ਸਿੰਘ ਵਿਰਕ ਜਲਵੇੜਾ, ਦੀਦਾਰ ਸਿੰਘ ਘੜਾਮ, ਗੁਰਮੀਤ ਸਿੰਘ ਗੁਥਮੜਾ, ਨਿਸ਼ਾਨ ਸਿੰਘ ਭੈਣੀ, ਗੁਰਸਾਹਿਬ ਸਿੰਘ ਭੈਣੀ, ਸਰਬਜੀਤ ਸਿੰਘ ਚੀਮਾ, ਲਖਵਿੰਦਰ ਸਿੰਘ ਫ਼ੌਜੀ ਮਸੀਂਗਣ, ਗੁਰਪ੍ਰੀਤ ਸਿੰਘ ਭਗਵਾਨਪੁਰ ਜੱਟਾਂ, ਪ੍ਰਕਾਸ਼ ਸਿੰਘ ਚੁੰਹਟ, ਜੈਮਲ ਸਿੰਘ ਖਾਂਸਾ, ਮਨਜੀਤ ਸਿੰਘ ਖਾਕਟਾਂ, ਨਰਿੰਦਰ ਸਿੰਘ ਚੌਹਾਨ, ਗਗਨਦੀਪ ਸਿੰਘ ਚੌਹਾਨ, ਲਵਪ੍ਰੀਤ ਸਿੰਘ, ਸ਼ੈਲੀ ਖਾਨ, ਚਰਨਜੀਤ ਸਿੰਘ ਘੜਾਮ, ਹਰਕੀਰਤ ਸਿੰਘ, ਬਾਬੂ ਰਾਮ, ਸ਼ਮਸ਼ੇਰ

Ad Position 22
No active advertisement
ਪਿਛਲੀ ਖ਼ਬਰ ਪਟਿਆਲਾ-ਸਨੌਰ ਰੋਡ 'ਤੇ ਨਿੱਜੀ ਸਕੂਲ ਦੀ ਪਾਰਕਿੰਗ ਨਾ ਹੋਣ ਕਾਰਨ-ਸਥਾਨਕ ਲੋਕ ਦੁਖੀ <br/> ਅਗਲੀ ਖ਼ਬਰ ਪਾਤੜਾਂ ਇਲਾਕੇ ਦੇ ਸ਼ੁਭਮ ਸਿੰਗਲਾ ਦੇ ਜੱਜ ਬਣਨ ਨਾਲ ਖ਼ੁਸ਼ੀ ਦੀ ਲਹਿਰ <br/>
Ad Position 24