14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

48ਵੇਂ ਲਿਬਰਲਜ਼ ਹਾਕੀ ਟੂਰਨਾਮੈਂਟ 'ਚ-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਜਲੰਧਰ ਬਣੀ ਲਿਬਰਲਜ਼ ਹਾਕੀ ਚੈਂਪੀਅਨ <br/>

Ad Position 21
No active advertisement
ਅਜੀਤ ਡੈਸਕ 22-12-2025
ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ-ਹਰਪਾਲ ਸਿੰਘ ਚੀਮਾ
ਨਾਭਾ, 21 ਦਸੰਬਰ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਪੰਜਾਬ ਪਬਲਿਕ ਸਕੂਲ ਦੇ ਖੇਡ ਗਰਾਊਾਡ ਵਿਚ ਖੇਡੇ ਗਏ ਸੱਤ ਦਿਨਾਂ 48ਵੇਂ ਜੀ.ਐਸ. ਬੈਂਸ ਲਿਬਰਲਜ਼ ਸਰਬ ਭਾਰਤੀ ਹਾਕੀ ਟੂਰਨਾਮੈਂਟ ਦਾ ਫਾਈਨਲ ਮੈਚ ਖੇਡਿਆ ਗਿਆ | ਇਹ ਫਾਈਨਲ ਮੈਚ ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਜਲੰਧਰ ਅਤੇ ਈ.ਐਮ.ਈ. ਜਲੰਧਰ ਵਿਚਕਾਰ ਖੇਡਿਆ ਗਿਆ | 48ਵੇਂ ਹਾਕੀ ਟੂਰਨਾਮੈਂਟ ਦੇ ਫਾਈਨਲ ਮੈਚ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕੀਤਾ ਗਿਆ | ਮੈਚ ਦੇ ਪਹਿਲੇ ਅੱਧ ਤੱਕ ਈ.ਐਮ.ਈ. ਜਲੰਧਰ ਦੀ ਟੀਮ ਦੋ ਗੋਲਾਂ ਨਾਲ ਅੱਗੇ ਰਹੀ | ਮੈਚ ਦੇ ਤੀਜੇ ਅੱਧ ਵਿਚ ਐਲ.ਪੀ.ਯੂ. ਜਲੰਧਰ ਦੀ ਟੀਮ ਦੇ ਖਿਡਾਰੀਆਂ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਚਾਰ ਗੋਲ ਕੀਤੇ | ਇਸ ਤਰ੍ਹਾਂ ਇਹ ਫਾਈਨਲ ਮੈਚ ਐਲ.ਪੀ.ਯੂ. ਜਲੰਧਰ ਨੇ 4-2 ਨਾਲ ਜਿੱਤ ਲਿਆ ਅਤੇ ਲਿਬਰਲਜ਼ ਚੈਂਪੀਅਨ ਦੀ ਟੀਮ ਬਣੀ | ਇਸ ਮੌਕੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਜੇਤੂ ਟੀਮ ਨੂੰ ਲਿਬਰਲਜ਼ ਟਰਾਫ਼ੀ ਦਿੱਤੀ ਅਤੇ ਇਸ ਦੇ ਨਾਲ ਹੀ ਜੇਤੂ ਟੀਮ ਨੂੰ ਇਕ ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ | ਇਕੱਤਰ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੀ ਪ੍ਰਫੁੱਲਤਾ ਲਈ ਯਤਨਸ਼ੀਲ ਹੈ | ਇਸ ਮੌਕੇ ਉਨ੍ਹਾਂ ਨੇ ਲਿਬਰਲਜ਼ ਸੁਸਾਇਟੀ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ | ਇਸ ਮੌਕੇ ਉਨ੍ਹਾਂ ਨਾਲ ਗੈੱਸਟ ਆਫ਼ ਆਨਰ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਸਾਬਕਾ ਵਿਧਾਇਕ ਰਮੇਸ਼ ਸਿੰਗਲਾ, ਮਹਾਰਾਣੀ ਉਮਾ ਸਿੰਘ, ਹਰੀ ਸਿੰਘ ਐਮ.ਡੀ. ਪ੍ਰੀਤ ਗਰੁੱਪ, ਜੈ ਸਿੰਘ ਗਿੱਲ ਵੀ ਮੌਜੂਦ ਸਨ | ਲਿਬਰਲਜ਼ ਸੁਸਾਇਟੀ ਦੇ ਪ੍ਰਧਾਨ ਗੁਰਕਰਨ ਸਿੰਘ ਬੈਂਸ ਵਲੋਂ ਮੁੱਖ ਮਹਿਮਾਨ ਅਤੇ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਗੁਰਜੀਤ ਸਿੰਘ ਬੈਂਸ, ਪ੍ਰਬੰਧਕੀ ਸਕੱਤਰ ਰੁਪਿੰਦਰ ਸਿੰਘ ਗਰੇਵਾਲ, ਅਸ਼ੋਕ ਬਾਂਸਲ, ਜਤਿੰਦਰ ਸਿੰਘ ਦਾਖੀ, ਅਜੇ ਸਿੰਘ ਭੂਰੀਆ, ਦਲਵੀਰ ਸਿੰਘ ਭੰਗੂ, ਜੀ.ਐਸ. ਸੋਢੀ, ਜਤਿੰਦਰ ਸਿੰਘ ਬਹਿਰੀ, ਇੰਦਰਜੀਤ ਸਿੰਘ ਮਿੱਠੂ, ਇੰਸਪੈਕਟਰ ਸਰਬਜੀਤ ਸਿੰਘ ਚੀਮਾ, ਤਹਿਸੀਲਦਾਰ ਸੁਖਜਿੰਦਰ ਸਿੰਘ ਟਿਵਾਣਾ, ਪ੍ਰੀਤਮ ਸਿੰਘ ਮਾਨ, ਬਰਿੰਦਰਪਾਲ ਸਿੰਘ ਬੱਬਲੂ ਚੌਹਾਨ, ਸੁਖਵੰਤ ਸਿੰਘ ਕੌਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸੁਰਿੰਦਰ ਕੌਰ ਨਮਿਤ ਸ਼ਰਧਾਂਜਲੀ ਸਮਾਗਮ 'ਚ ਕਈ ਰਾਜਨੀਤਕ ਆਗੂ ਪੁੱਜੇ <br/> ਅਗਲੀ ਖ਼ਬਰ ਸੂਬੇ 'ਚ 24 ਤੋਂ 27 ਦਸੰਬਰ ਨੂੰ ਪਵੇਗੀ ਸੰਘਣੀ ਧੁੰਦ, ਬਾਰਿਸ਼ ਦੇ ਵੀ ਬਣ ਸਕਦੇ ਨੇ ਆਸਾਰ <br/>
Ad Position 24