14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਕਾਂਗਰਸ ਵਲੋਂ ਭਾਜਪਾ ਸਰਕਾਰ ਖਿਲਾਫ ਮਨਰੇਗਾ ਨੂੰ ਲੈ ਕੇ ਰੋਸ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 22-12-2025
ਪਟਿਆਲਾ, 21 ਦਸੰਬਰ (ਧਰਮਿੰਦਰ ਸਿੰਘ ਸਿੱਧੂ)-ਕੁੱਲ ਹਿੰਦ ਕਾਂਗਰਸ ਕਮੇਟੀ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੇਂਦਰ ਵਿਚ ਭਾਜਪਾ ਸਰਕਾਰ ਵਲੋਂ ਨਵੇਂ ਕਾਨੂੰਨ ਰਾਹੀਂ ਮਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਨ, ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਨਾਮ ਹਟਾਉਣ ਅਤੇ ਗ਼ਰੀਬਾਂ ਨੂੰ ਰੁਜ਼ਗਾਰ ਦੇ ਕਾਨੂੰਨੀ ਅਧਿਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਦੇ ਵਿਰੋਧ ਵਿਚ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਜਿਸ ਵਿਚ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਮਹਾਤਮਾ ਗਾਂਧੀ ਦੇ ਸਮਾਰਕ ਸਥਿਤ ਰੋਸ ਧਰਨਾ ਦਿੱਤਾ ਗਿਆ | ਇਸ ਮੌਕੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਬੋਲਦਿਆਂ ਕਿਹਾ ਕਿ 2005 ਵਿੱਚ ਡਾਕਟਰ ਮਨਮੋਹਨ ਸਿੰਘ ਸਰਕਾਰ ਨੇ ਤਕਰੀਬਨ 30 ਕਰੋੜ ਗਰੀਬ ਗਰਾਮਿਣ ਨਿਵਾਸੀਆਂ ਨੂੰ ਇਸ ਮਨਰੇਗਾ ਐਕਟ ਦੇ ਤਹਿਤ ਰੁਜਗਾਰ ਮੁਹਈਆਂ ਕਰਵਾਉਣ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਗਰੀਬ ਵਰਗ ਦੀ ਮਦਦ ਕੀਤੀ ਪਰ ਹੁਣ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਵੱਲੋਂ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਮਦਦ ਕਰਨ ਲਈ ਅਤੇ ਮਹਾਤਮਾ ਗਾਂਧੀ ਦੇ ਖਿਲਾਫ ਘਟੀਆ ਮਾਨਸਿਕ ਸੋਚ ਦਾ ਪ੍ਰਗਟਾਵਾ ਕਰਦੇ ਹੋਏ ਗਰੀਬ ਗਰਾਮੀਣ ਵਰਗ ਤੋਂ ਉਨਾਂ ਦੀ ਰੋਜੀ ਰੋਟੀ ਖੋਹਣ ਦਾ ਕੰਮ ਕੀਤਾ ਅਤੇ ਮਹਾਤਮਾ ਗਾਂਧੀ ਦਾ ਨਾਂ ਹਟਾ ਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਇਸ ਐਕਟ ਦੇ ਅਧੀਨ ਪਹਿਲਾਂ 90% ਹਿੱਸਾ ਕੇਂਦਰ ਦੀ ਸਰਕਾਰ ਅਤੇ 10% ਹਿੱਸਾ ਸੂਬੇ ਦੀਆਂ ਸਰਕਾਰਾਂ ਦਿੰਦੀਆਂ ਸਨ ਨਵੇਂ ਐਕਟ ਜੀ ਰਾਮ ਜੀ ਦੇ ਤਹਿਤ ਹੁਣ 60% ਹਿੱਸਾ ਕੇਂਦਰ ਦਾ ਅਤੇ 40% ਹਿੱਸਾ ਸੂਬਾ ਸਰਕਾਰ ਸਰਕਾਰ ਪਾਇਆ ਕਰੇਗੀ ¢ ਕਿਉਂਕਿ ਸੂਬਾ ਸਰਕਾਰਾਂ ਦੇ ਕੋਲ ਆਮਦਨ ਦੇ ਜਿਆਦਾ ਸਾਧਨ ਨਹੀਂ ਹੁੰਦੇ ਜਿਸ ਕਰਕੇ ਉਹ ਆਪਣਾ ਬਣਦਾ ਹਿੱਸਾ ਨਹੀਂ ਪਾ ਸਕਣਗੀਆਂ ਬੜੀ ਸੋਚੀ ਸਮਝੀ ਚਾਲ ਵਿੱਚ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦਾ ਇਹ ਨਵਾਂ ਤਰੀਕਾ ਕੇਂਦਰ ਦੀ ਸਰਕਾਰ ਨੇ ਅਪਣਾਇਆ ਹੈ | ਕਾਂਗਰਸ ਦੇ ਪਟਿਆਲਾ ਦਿਹਾਤੀ ਤੋਂ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ 2006 ਵਿਚ ਸ਼ੁਰੂ ਹੋਈ ਮਨਰੇਗਾ ਸਕੀਮ ਦਾ ਪਹਿਲਾ ਬਜਟ ਉਨ੍ਹਾਂ ਨੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਕਾਰਜਕਾਲ ਦੌਰਾਨ ਪਾਸ ਕੀਤਾ ਸੀ ਅਤੇ ਉਸ ਤੋਂ ਬਾਅਦ ਗਰੀਬ ਵਰਗ ਨੂੰ ਵੱਡੀ ਰਾਹਤ ਮਿਲੀ ਸੀ | ਰੰਧਾਵਾ ਨੇ ਕਿਹਾ ਕਿ ਭਾਜਪਾ ਸਰਕਾਰ ਵਲੋਂ ਇਸ ਨਵੇਂ ਕਾਨੂੰਨ ਦਾ ਨਾਮ ਜੀ ਰਾਮ ਜੀ ਰੱਖ ਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦਾ ਵੀ ਕੰਮ ਕੀਤਾ ਹੈ | ਕਾਂਗਰਸ ਪਾਰਟੀ ਦਾ ਹਰ ਵਰਕਰ ਭਾਵੇਂ ਉਹ ਵੱਡਾ ਲੀਡਰ ਹੋਵੇ ਭਾਵੇਂ ਉਹ ਛੋਟਾ ਵਰਕਰ ਹੋਵੇ ਭਾਜਪਾ ਸਰਕਾਰ ਦੀਆਂ ਕੋਝੀਆਂ ਹਰਕਤਾਂ ਦਾ ਗਰੀਬ ਵਰਗ ਨੂੰ ਰੁਜ਼ਗਾਰ ਤੋਂ ਵਾਂਝੇ ਕਰਨਾ ਅਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦਾ ਇਸ ਕਾਨੂੰਨ ਤੋਂ ਨਾਮ ਹਟਾ ਕੇ ਉਨਾਂ ਦਾ ਅਪਮਾਨ ਕਰਨਾ ਨੂੰ ਸਹਿਣ ਨਹੀਂ ਕਰਨਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਹਰਿੰਦਰਪਾਲ ਸਿੰਘ ਹੈਰੀਮਾਨ, ਸਾਬਕਾ ਵਿਧਾਇਕ ਜਗਤਾਰ ਸਿੰਘ ਰਾਜਲਾ, ਬਲਿਹਾਰ ਸਿੰਘ ਸ਼ਮਸ਼ਪੁਰ, ਕਿਸਾਨ ਕਾਂਗਰਸ ਦੇ ਆਗੂ ਰਸ਼ਪਾਲ ਸਿੰਘ ਜੌੜਾਮਾਜਰਾ, ਨਛੱਤਰ ਸਿੰਘ, ਨਰਿੰਦਰ ਸ਼ਾਸਤਰੀ, ਬਲਿਹਾਰ ਸਿੰਘ ਸਮੇਤ ਸੈਂਕੜਿਆਂ ਦੀ ਤਾਦਾਦ ਵਿਚ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਹੋਏ | ਧਰਨੇ ਵਿਚ ਡਾ. ਮੱਟੂ, ਨੈਬ ਸਿੰਘ ਭਾਨਰੀ, ਰਣਜੀਤ ਮਤੋਲੀ, ਨਰਿੰਦਰ ਸ਼ਾਸਤਰੀ, ਹਰਦੀਪ ਕੁਲਾਰਾ, ਬਿੱਟੂ ਸ਼ਾਹਪੁਰ, ਸਹਿਜਵੀਰ ਚੱਠਾ, ਮਹਿਕ ਸਿੰਘ ਨੈਣਾ, ਰਾਠਿਆਂ, ਹੈਪੀ ਸ਼ੁਤਰਾਣਾ, ਟਿੰਕਾ ਗਾਜੇਵਾਸ, ਵਿਜੇ ਅੱਗਰਵਾਲ, ਸਿੱਪੀ ਧਾਲ਼ੀਵਾਲ, ਮਨਦੀਪ ਚੌਹਾਨ, ਰੇਖਾ ਅਗਰਵਾਲ, ਤਰਸੇਮ ਝੰਡੀ, ਹਰਵਿੰਦਰ ਰਾਠੀਆਂ, ਰਾਜ ਕੁਮਾਰ, ਸਹਿਜਵੀਰ ਚੱਠਾ, ਕੁਲਵਿੰਦਰ ਸੁੱਖੇਵਾਲ, ਪਰਮਜੀਤ ਕੱਲਰਮਾਜਰੀ, ਰਤਨਜੀਤ ਜਾਹਲਾਂ, ਭੂਪਿੰਦਰ ਕੌਰ, ਹਰਵਿੰਦਰ ਮਾਹਲ ਅਤੇ ਕਾਂਗਰਸ ਪਾਰਟੀ ਦੇ ਆਗੂ, ਜ਼ਿਲ੍ਹਾ ਕਾਂਗਰਸ ਕਮੇਟੀ, ਬਲਾਕ ਕਾਂਗਰਸ ਕਮੇਟੀਆਂ, ਮਹਿਲਾ ਕਾਂਗਰਸ, ਪੰਚਾਇਤੀ ਰਾਜ ਸੰਗਠਨ, ਮੌਜੂਦਾ ਤੇ ਸਾਬਕਾ ਕੌਂਸਲਰ, ਯੂਥ ਕਾਂਗਰਸ, ਐਸ.ਸੀ./ਬੀ.ਸੀ. ਸੈਲ, ਸੇਵਾ ਦਲ, ਇੰਟਕ, ਮੰਡਲ ਅਤੇ ਬੂਥ ਕਮੇਟੀਆਂ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀਆਂ ਦੇ ਸਾਬਕਾ ਚੇਅਰਮੈਨ ਅਤੇ ਮੈਂਬਰ, ਪੰਚ ਸਰਪੰਚ ਅਤੇ ਵਰਕਰ ਵੀ ਸ਼ਾਮਿਲ ਹੋਏ | ਧਰਨੇ ਦੇ ਅੰਤ ਵਿਚ ਕਾਂਗਰਸ ਆਗੂਆਂ ਵਲੋਂ

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਕੌਰ ਨੇ ਪੀ.ਸੀ.ਐਸ. ਦੀ ਪ੍ਰੀਖਿਆ ਪਾਸ ਕਰ ਇਲਾਕੇ ਦਾ ਨਾਂਅ ਕੀਤਾ ਰੌਸ਼ਨ ਅਗਲੀ ਖ਼ਬਰ ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਵਜ਼ੀਫੇ ਤੇ ਮੈਡਲ ਪ੍ਰਾਪਤ ਕੀਤੇ <br/>
Ad Position 24