ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਵਜ਼ੀਫੇ ਤੇ ਮੈਡਲ ਪ੍ਰਾਪਤ ਕੀਤੇ <br/>
ਅਜੀਤ ਡੈਸਕ
22-12-2025
ਇਸ ਸੰਬੰਧੀ ਸਕੂਲ ਪਿ੍ੰ: ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਦੀ ਇਸ ਪ੍ਰਾਪਤੀ 'ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਧਰਮ ਪ੍ਰਚਾਰ ਕਮੇਟੀ ਵਲੋਂ ਬੱਚਿਆਂ ਦਾ ਗੁਰਮਤਿ ਗਿਆਨ ਦਾ ਪੇਪਰ ਲਿਆ ਗਿਆ, ਜਿਸ 'ਚ 21 ਬੱਚਿਆਂ ਨੇ ਵਜੀਫੇ ਤੇ 19 ਬੱਚਿਆਂ ਨੇ ਮੈਡਲ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧੀ ਬੱਚਿਆਂ ਦੀ ਹੌਸਲਾ ਅਫਜਾਈ ਕਰਦਿਆਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਅਤੇ ਪ੍ਰਚਾਰਕ ਜਸਪਾਲ ਸਿੰਘ ਦਬੁਰਜੀ ਅਤੇ ਰਣਜੀਤ ਸਿੰਘ ਪਨੂੰ ਨੇ ਪਹਿਲੇ ਦਰਜੇ ਦੀਆਂ 5 ਵਿਦਿਆਰਥਣਾਂ ਨੂੰ 1100 ਅਤੇ ਦੂਜੇ ਦਰਜੇ ਦੇ 16 ਬੱਚਿਆਂ ਨੂੰ 2100 ਰੁਪਏ ਨਕਦ ਰਾਸ਼ੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਧਾਰਮਿਕ ਅਧਿਆਪਕ ਗੁਰਮੀਤ ਕੌਰ ਤੇ ਸਰਨਦੀਪ ਕੌਰ ਵੀ ਹਾਜ਼ਰ ਸਨ |