14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਡੀ. ਓ. ਏ., ਸੀ. ਐੱਨ. ਆਈ. ਵਲੋਂ ਕਿ੍ਸਮਸ ਨੂੰ ਸਮਰਪਿਤ 'ਕੈਰਲ ਮਾਰਚ' ਦਾ ਆਯੋਜਨ <br/>

Ad Position 21
No active advertisement
ਅਜੀਤ ਡੈਸਕ 22-12-2025
ਅੰਮਿ੍ਤਸਰ, 21 ਦਸੰਬਰ (ਸੁਰਿੰਦਰ ਕੋਛੜ)-ਸਥਾਨਕ ਈਸਾਈ ਭਾਈਚਾਰੇ ਨੇ ਡਾਇਓਸਿਸ ਆਫ਼ ਅੰਮਿ੍ਤਸਰ (ਡੀ. ਓ. ਏ.) ਅਤੇ ਚਰਚ ਆਫ਼ ਨੌਰਥ ਇੰਡੀਆ (ਸੀ. ਐੱਨ. ਆਈ.) ਦੀ ਸਰਪ੍ਰਸਤੀ ਹੇਠ ਕਿ੍ਸਮਸ ਮਨਾਉਣ ਲਈ ਉਤਸ਼ਾਹ ਨਾਲ ਮੋਮਬਤੀਆਂ ਦੀ ਰੌਸ਼ਨੀ 'ਚ 'ਕੈਰਲ (ਕਿ੍ਸਮਸ ਮੌਕੇ ਗਾਏ ਜਾਣ ਵਾਲੇ ਗੀਤ) ਮਾਰਚ' ਦਾ ਆਯੋਜਨ ਕੀਤਾ | ਈਸਾਈ ਭਾਈਚਾਰੇ ਦੇ ਲੋਕ ਕਿ੍ਸਮਸ ਦੇ ਸ਼ਾਂਤੀ, ਉਮੀਦ ਅਤੇ ਪ੍ਰੇਮ ਦੇ ਸੰਦੇਸ਼ ਨੂੰ ਫੈਲਾਉਣ ਲਈ ਚਮਕਦੀਆਂ ਮੋਮਬਤੀਆਂ ਹੱਥਾਂ 'ਚ ਫੜ੍ਹ ਕੇ ਅੰਮਿ੍ਤਸਰ ਦੀਆਂ ਸੜਕਾਂ 'ਤੇ ਨਿਕਲੇ | ਕੋਰਟ ਰੋਡ ਵਿਖੇ ਸੇਂਟ ਪੌਲ ਚਰਚ ਤੋਂ ਸ਼ੁਰੂ ਹੋਇਆ ਇਹ ਮਾਰਚ ਸ਼ਹਿਰ ਦੇ ਮੁੱਖ ਮਾਰਗਾਂ 'ਚੋਂ ਹੁੰਦਾ ਹੋਇਆ ਕ੍ਰਾਈਸਟ ਚਰਚ ਕੈਥੇਡ੍ਰਲ, ਰਾਮ ਬਾਗ ਵਿਖੇ ਸਮਾਪਤ ਹੋਇਆ | ਇਸ ਮੌਕੇ ਆਯੋਜਿਤ ਸਮਾਗਮ 'ਚ ਅਲੈਗਜ਼ੈਂਡਰਾ ਸਕੂਲ ਹੋਸਟਲ ਦੀਆਂ ਕੁੜੀਆਂ ਦੁਆਰਾ ਪ੍ਰਭੂ ਯਿਸੂ ਮਸੀਹ ਦਾ ਜਨਮ ਦਿ੍ਸ਼ ਪੇਸ਼ ਕੀਤਾ ਗਿਆ | ਰੈਵਰੈਂਡ ਜੀਵਨ ਮਸੀਹ ਦੀ ਅਗਵਾਈ 'ਚ ਕੈਰਲ ਗਾਇਨ ਅਤੇ ਕ੍ਰਾਈਸਟ ਚਰਚ ਕੈਥੇਡ੍ਰਲ ਵਿਖੇ ਸੰਡੇ ਸਕੂਲ ਦੇ ਬੱਚਿਆਂ ਦੁਆਰਾ ਸਭਿਆਚਾਰਕ ਪ੍ਰਦਰਸ਼ਨ ਕੀਤੇ ਗਏ | ਰੈਵਰੈਂਡ ਵਿਨੇ ਸੰਨ੍ਹੀ ਅਤੇ ਰੈਵਰੈਂਡ ਸਟੀਫਨ ਮਸੀਹ ਨੇ ਪ੍ਰਬੰਧਾਂ ਦੀ ਨਿਗਰਾਨੀ ਕੀਤੀ | ਨਜ਼ਦੀਕੀ ਪਿੰਡਾਂ ਦੇ ਸੈਂਕੜੇ ਈਸਾਈ ਭਾਈਚਾਰੇ ਦੇ ਲੋਕ ਇਸ ਕੈਂਡਲ ਲਾਈਟ ਕੈਰਲ ਮਾਰਚ 'ਚ ਸ਼ਾਮਿਲ ਹੋਏ, ਜਿਨ੍ਹਾਂ 'ਚ ਪ੍ਰਧਾਨ ਸਿਨੋਡੀਕਲ ਯੂਥ ਫੈਲੋਸ਼ਿਪ ਸੀ. ਐੱਨ. ਆਈ. ਯਸ਼ਬ ਚਰਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਦ ਰਾਈਟ ਰੈਵਰੈਂਡ ਮਨੋਜ ਚਰਨ ਬਿਸ਼ਪ, ਡਾਇਓਸਿਸ ਆਫ਼ ਅੰਮਿ੍ਤਸਰ, ਚਰਚ ਆਫ਼ ਨੌਰਥ ਇੰਡੀਆ ਸਜਾਏ ਹੋਏ ਰਥ 'ਤੇ ਸਵਾਰ ਹੋ ਕੇ ਕ੍ਰਾਈਸਟ ਚਰਚ ਕੈਥੇਡ੍ਰਲ ਤੱਕ ਪਹੁੰਚੇ | ਬਿਸ਼ਪ ਮਨੋਜ ਚਰਨ ਨੇ ਪਿਆਰ, ਉਮੀਦ ਅਤੇ ਸਦਭਾਵਨਾ ਫੈਲਾਉਣ ਲਈ ਡਾਇਓਸਿਸ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਅਤੇ ਵਿੱਤ ਅਧਿਕਾਰੀ ਡਾਇਓਸਿਸ ਆਫ਼ ਅੰਮਿ੍ਤਸਰ ਓਮ ਪ੍ਰਕਾਸ਼ ਨੇ ਹਾਜ਼ਰ ਇਕੱਠ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਵਜ਼ੀਫੇ ਤੇ ਮੈਡਲ ਪ੍ਰਾਪਤ ਕੀਤੇ <br/> ਅਗਲੀ ਖ਼ਬਰ 25 ਤੋਂ 31 ਦਸੰਬਰ ਤੱਕ ਮਨਾਈ ਜਾਵੇਗੀ ਸਾਬਕਾ ਪ੍ਰਧਾਨ ਮੰਤਰੀ ਵਾਜਪਾਈ ਦੀ ਜਨਮ ਸ਼ਤਾਬਦੀ <br/>
Ad Position 24