ਦਲ ਖ਼ਾਲਸਾ ਵਲੋਂ ਵਿਸ਼ਵ ਸ਼ਾਂਤੀ ਨੋਬੇਲ ਪੁਰਸਕਾਰ ਜੇਤੂ ਨਵੀ ਪਿੱਲੇ ਨੂੰ ਦੁਨੀਆ ਭਰ ਦੇ ਸੰਘਰਸ਼ ਕਰ ਰਹੇ ਲੋਕਾਂ ਅਤੇ ਕੌਮਾਂ ਦੀ ਆਵਾਜ਼ ਬਣਨ ਦਾ ਸੱਦਾ
ਅੰਮ੍ਰਿਤਸਰ, 13 ਅਕਤੂਬਰ (ਜਸਵੰਤ ਸਿੰਘ ਜੱਸ)-ਦੱਖਣੀ ਅਫ਼ਰੀਕਾ ਦੀ ਉੱਘੀ ਕਾਨੂੰਨਦਾਨ ਅਤੇ ਸੰਯੁਕਤ ਰਾਸ਼ਟਰ ਦੀ ਸਾਬਕਾ ਮਨੁੱਖੀ ਅਧਿਕਾਰ ਦੀ ਹਾਈ ਕਮਿਸ਼ਨਰ ਨਵੀ ਪਿੱਲੇ ਨੂੰ 2026 ਦਾ ਨੋਬੇਲ ਸ਼ਾਂਤੀ ਪੁਰਸਕਾਰ ਮਿਲਣ ’ਤੇ ਵਧਾਈ ਦਿੰਦਿਆਂ ਦਲ ਖ਼ਾਲਸਾ ਦੇ ਸਿਆਸੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜੇਕਰ ਕੌਮਾਂਤਰੀ ਕਾਨੂੰਨ ਤਾਕਤਵਰ ਦੇਸ਼ਾਂ ਨੂੰ ਜਵਾਬਦੇਹ ਨਹੀਂ ਬਣਾ ਸਕਦਾ ਤਾਂ ਪੀੜ੍ਹਤ ਕੌਮਾਂ ਲਈ ਇਨਸਾਫ਼ ਦਾ ਸੁਪਨਾ ਅਧੂਰਾ ਹੀ ਰਹਿ ਜਾਵੇਗਾ। ਉਨ੍ਹਾਂ ਨਵੀ ਪਿੱਲੇ ਦੇ ਨਸਲੀ ਵਿਤਕਰੇ, ਸਰਕਾਰੀ ਜਬਰ, ਜੰਗੀ ਅਪਰਾਧਾਂ ਅਤੇ ਨਸਲਕੁਸ਼ੀ ਵਿਰੁੱਧ ਉਨ੍ਹਾਂ ਦੇ ਜੀਵਨ ਭਰ ਦੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿੱਖਾਂ ਸਮੇਤ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਲਈ ਸੰਘਰਸ਼ ਕਰ ਰਹੇ ਲੋਕਾਂ ਅਤੇ ਕੌਮਾਂ ਦੀ ਆਵਾਜ਼ ਬਣਨ ਦਾ ਸੱਦਾ ਦਿੱਤਾ।
ਅੰਮ੍ਰਿਤਸਰ, 13 ਅਕਤੂਬਰ (ਜਸਵੰਤ ਸਿੰਘ ਜੱਸ)-ਦੱਖਣੀ ਅਫ਼ਰੀਕਾ ਦੀ ਉੱਘੀ ਕਾਨੂੰਨਦਾਨ ਅਤੇ ਸੰਯੁਕਤ ਰਾਸ਼ਟਰ ਦੀ ਸਾਬਕਾ ਮਨੁੱਖੀ ਅਧਿਕਾਰ ਦੀ ਹਾਈ ਕਮਿਸ਼ਨਰ ਨਵੀ ਪਿੱਲੇ ਨੂੰ 2026 ਦਾ ਨੋਬੇਲ ਸ਼ਾਂਤੀ ਪੁਰਸਕਾਰ ਮਿਲਣ ’ਤੇ ਵਧਾਈ ਦਿੰਦਿਆਂ ਦਲ ਖ਼ਾਲਸਾ ਦੇ ਸਿਆਸੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਜੇਕਰ ਕੌਮਾਂਤਰੀ ਕਾਨੂੰਨ ਤਾਕਤਵਰ ਦੇਸ਼ਾਂ ਨੂੰ ਜਵਾਬਦੇਹ ਨਹੀਂ ਬਣਾ ਸਕਦਾ ਤਾਂ ਪੀੜ੍ਹਤ ਕੌਮਾਂ ਲਈ ਇਨਸਾਫ਼ ਦਾ ਸੁਪਨਾ ਅਧੂਰਾ ਹੀ ਰਹਿ ਜਾਵੇਗਾ। ਉਨ੍ਹਾਂ ਨਵੀ ਪਿੱਲੇ ਦੇ ਨਸਲੀ ਵਿਤਕਰੇ, ਸਰਕਾਰੀ ਜਬਰ, ਜੰਗੀ ਅਪਰਾਧਾਂ ਅਤੇ ਨਸਲਕੁਸ਼ੀ ਵਿਰੁੱਧ ਉਨ੍ਹਾਂ ਦੇ ਜੀਵਨ ਭਰ ਦੇ ਸੰਘਰਸ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਿੱਖਾਂ ਸਮੇਤ ਆਜ਼ਾਦੀ ਅਤੇ ਸਵੈ-ਨਿਰਣੇ ਦੇ ਹੱਕ ਲਈ ਸੰਘਰਸ਼ ਕਰ ਰਹੇ ਲੋਕਾਂ ਅਤੇ ਕੌਮਾਂ ਦੀ ਆਵਾਜ਼ ਬਣਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਵੀ ਪਿੱਲੇ ਨੂੰ ਮਿਲਿਆ ਇਹ ਸਨਮਾਨ ਦੁਨੀਆ ਭਰ ਦੇ ਦੱਬੇ-ਕੁਚਲੇ ਲੋਕਾਂ ਲਈ ਉਮੀਦ ਦੀ ਕਿਰਨ ਹੈ। ਕੰਵਰਪਾਲ ਸਿੰਘ ਨੇ ਨਵੀ ਪਿੱਲੇ ਦੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਹਾਈ ਕਮਿਸ਼ਨਰ ਹੁੰਦਿਆਂ ਜਥੇਬੰਦੀ ਵਲੋਂ ਜਨੇਵਾ ਵਿਚ ਉਨ੍ਹਾਂ ਤੱਕ ਕੀਤੀ ਪਹੁੰਚ ਨੂੰ ਯਾਦ ਕਰਦਿਆਂ ਦੱਸਿਆ ਕਿ ਮਾਰਚ 2014 ਵਿਚ ਦਲ ਖ਼ਾਲਸਾ ਦੇ ਸਵਿਟਜਰਲੈਡ ਚੈਪਟਰ ਦੇ ਸਕੱਤਰ ਪ੍ਰਿਤਪਾਲ ਸਿੰਘ ਰਾਹੀਂ ਜਥੇਬੰਦੀ ਵਲੋਂ ਉਨ੍ਹਾਂ ਨੂੰ ਇਕ ਯਾਦ ਪੱਤਰ ਸੌਂਪ ਕੇ ਜੂਨ 1984 ਵਿਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਉੱਤੇ ਕੀਤੇ ਹਮਲੇ, ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਪੰਜਾਬ ਵਿਚ ਵੱਡੇ ਪੱਧਰ ’ਤੇ ਹੋਏ ਝੂਠੇ ਪੁਲਿਸ ਮੁਕਾਬਲਿਆਂ ਤੇ ਜਬਰੀ ਲਾਪਤਾ ਕੀਤੇ ਗਏ ਲੋਕਾਂ ਦੇ ਮਾਮਲਿਆਂ ਦੀ ਆਜ਼ਾਦ ਅਤੇ ਕੌਮਾਂਤਰੀ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਇਜ਼ਰਾਈਲ ਦੇ ਕਬਜ਼ੇ ਹੇਠਲੇ ਫ਼ਲਸਤੀਨੀ ਇਲਾਕਿਆਂ ਬਾਰੇ ਸੰਯੁਕਤ ਰਾਸ਼ਟਰ ਦੇ ਜਾਂਚ ਕਮਿਸ਼ਨ ਦੀ ਮੁਖੀ ਵਜੋਂ ਨਵੀ ਪਿੱਲੇ ਦੀ ਭੂਮਿਕਾ ਦੀ ਵੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਕਮਿਸ਼ਨ ਨੇ ਸਾਲ 2025 ਵਿਚ ਆਪਣੀ ਰਿਪੋਰਟ ਰਾਹੀਂ ਇਹ ਨਿਰਣਾ ਦਿੱਤਾ ਸੀ ਕਿ ਇਜ਼ਰਾਈਲ ਨੇ ਗਾਜ਼ਾ ਵਿਚ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ ਕੀਤੀ ਹੈ। 13 ਏਐਸਆਰ62 ਦਲ ਖ਼ਾਲਸਾ ਦੇ ਸਿਆਸੀ ਬੁਲਾਰੇ ਸ. ਕੰਵਰਪਾਲ ਸਿੰਘ ਦੀ ਤਸਵੀਰ। ਅਜੀਤ ਤਸਵੀਰ