14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਜਵਾਹਰ ਨਵੋਦਿਆ ਵਿਦਿਆਲਿਆ ਦੇ ਸਾਬਕਾ ਵਿਦਿਆਰਥੀਆਂ ਵਲੋਂ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 22-12-2025
ਸਨੌਰ, 21 ਦਸੰਬਰ (ਸੋਖਲ)-ਜੇ.ਐੱਨ.ਵੀ. ਫ਼ਤਿਹਪੁਰ ਰਾਜਪੂਤਾਂ ਵਿਚ ਕਰਵਾਇਆ ਇਕ ਸਮਾਗਮ ਉਸ ਵੇਲੇ ਯਾਦਗਾਰੀ ਹੋ ਨਿੱਬੜਿਆ ਜਦੋਂ ਜਵਾਹਰ ਨਵੋਦਿਆ ਵਿਦਿਆਲਿਆ ਦੇ ਸਾਬਕਾ ਵਿਦਿਆਰਥੀਆਂ ਵਲੋਂ ਸੇਵਾ ਲਈ ਕਾਰਜਸ਼ੀਲ ਜਥੇਬੰਦੀ 'ਦਾ ਜੇਐੱਨਵੀ ਪਟਿਆਲਾ ਅਲੂਮਨੀ ਐਸੋਸੀਏਸ਼ਨ' ਵਲੋਂ ਸਕੂਲ ਦੇ ਖਿਡਾਰੀਆਂ ਨੂੰ ਵੱਖ-ਵੱਖ ਖੇਡ ਕਿੱਟਾਂ ਦੇ ਕੇ ਹੌਸਲਾ ਅਫਜਾਈ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਮੀਤ ਪ੍ਰਧਾਨ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਵਾਈਸ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਆਖਿਆ ਕਿ ਨਵੋਦਿਆ ਪਰਿਵਾਰ ਦੇ ਸਾਬਕਾ ਵਿਦਿਆਰਥੀਆਂ ਨੂੰ ਇਸ ਸਕੂਲ 'ਚ ਬਿਤਾਏ ਸੱਤ ਸਾਲ ਨਹੀਂ ਭੁੱਲ ਸਕਦੇ, ਉਨ੍ਹਾਂ ਆਖਿਆ ਕਿ ਇਸ ਸਕੂਲ 'ਚ ਪੜ੍ਹਨ ਵਾਲੇ ਵਿਦਿਆਰਥੀ ਵੱਡੇ ਭਾਗਾਂ ਵਾਲੇ ਹਨ ਜੋ ਉਨ੍ਹਾਂ ਨੂੰ ਜੇ.ਐਨ.ਵੀ. ਵਿਚ ਪੜ੍ਹਨ ਦਾ ਮੌਕਾ ਮਿਲਿਆ ਕਿਉਂਕਿ ਇਹ ਸਕੂਲ ਸਿਰਫ਼ ਕਿਤਾਬੀ ਵਿਦਿਆ ਨਹੀਂ ਦਿੰਦਾ ਬਲਕਿ ਇਕ ਸ਼ਖ਼ਸੀਅਤ ਦਾ ਨਿਰਮਾਣ ਕਰਦਾ ਹੈ | ਇੰਦਰਜੀਤ ਸੰਧੂ ਨੇ ਅੱਗੇ ਬੋਲਦਿਆਂ ਆਖਿਆ ਕਿ ਬੀਤੇ ਇਕ ਸਮਾਗਮ 'ਚ ਜੇ.ਐਨ.ਵੀ. ਮੁਖੀ ਪਿ੍ੰਸੀਪਲ ਗੁਰਜਿੰਦਰ ਸਿੰਘ ਵਲੋਂ ਬਾਇਓ ਲੈਬ ਖ਼ਾਤਰ ਇਕ ਐਲ.ਈ.ਡੀ. ਦੀ ਮੰਗ ਕੀਤੀ ਗਈ ਸੀ, ਜਿਸ ਨੂੰ ਕਿ ਫੈਡਰਲ ਬੈਂਕ ਦੇ ਸਹਿਯੋਗ ਨਾਲ ਪੂਰਾ ਕਰ ਦਿੱਤਾ ਗਿਆ ਹੈ | ਸੰਧੂ ਨੇ ਆਖਿਆ ਕਿ ਸਕੂਲ ਮੁਖੀ ਵਲੋਂ ਦੂਜੀ ਮੰਗ ਓਪਨ ਜਿੰਮ ਲਈ ਕੀਤੀ ਗਈ ਹੈ ਜਿਸ ਨੰੂ ਜਲਦ ਪੂਰਾ ਕਰ ਦਿੱਤਾ ਜਾਵੇਗਾ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜਵਾਹਰ ਨਵੋਦਿਆ ਵਿਦਿਆਲਿਆਂ ਦੇ ਸਾਬਕਾ ਵਿਦਿਆਰਥੀਆਂ ਦੀ ਜਥੇਬੰਦੀ ਦਾ ਜੇ.ਐਨ.ਵੀ. ਪਟਿਆਲਾ ਐਸੋਸੀਏਸ਼ਨ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਦੀ ਭਲਾਈ ਵਾਸਤੇ ਹਮੇਸ਼ਾ ਕਾਰਜਸ਼ੀਲ ਰਹੇਗੀ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਗੁਰਧਿਆਨ ਸਿੰਘ ਆਲੋਵਾਲ, ਜਰਨਲ ਸਕੱਤਰ ਅਮਨਦੀਪ ਕੁਮਾਰ ਨੰਦਪੁਰ ਕੇਸ਼ੋ, ਖ਼ਜ਼ਾਨਚੀ ਅਮਰਿੰਦਰ ਸਿੰਘ ਧਾਲੀਵਾਲ ਤੇ ਐਡਵੋਕੇਟ ਆਤਮਜੀਤ ਸਿੰਘ ਕਾਹਲੋਂ, ਚਰਨਜੀਤ ਕੌਰ, ਹਰਪ੍ਰੀਤ ਕੌਰ ਸਰਾਓ, ਸੁਸ਼ਮਾ ਰਾਣੀ, ਸੋਨਲ ਗਰਗ, ਸੁਖਵਿੰਦਰ ਭਟੇੜੀ, ਗੁਰਪ੍ਰੀਤ ਸਿੰਘ ਖਹਿਰਾ ਵਲੋਂ ਸਕੂਲ ਦੇ ਵੱਖ-ਵੱਖ ਖਿਡਾਰੀਆਂ ਨੂੰ ਵੱਖ-ਵੱਖ ਪ੍ਰਕਾਰ ਦੀਆਂ ਖੇਡ ਕਿੱਟਾਂ ਦੀ ਵੰਡ ਕੀਤੀ ਗਈ, ਜਿਸ 'ਤੇ ਵਿਦਿਆਰਥੀਆਂ ਅਤੇ ਖਿਡਾਰੀਆਂ 'ਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ | ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਲੰਬੀ ਨੇ ਵੀ ਪੁੱਜ ਨੇ ਆਪਣੇ ਅਨਮੋਲ ਵਿਚਾਰ ਪੇਸ਼ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਗੁਰਜਿੰਦਰ ਸਿੰਘ ਅਤੇ ਸਕੂਲ ਸਟਾਫ਼ ਨੇ ਸਾਬਕਾ ਵਿਦਿਆਰਥੀਆਂ ਦਾ ਸਮਾਗਮ 'ਚ ਪੁੱਜਣ ਲਈ ਤਹਿ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਕੇਂਦਰ ਸਰਕਾਰ 'ਜੀ ਰਾਮ ਜੀ' ਸਕੀਮ 'ਤੇ ਮੁੜ ਵਿਚਾਰ ਕਰੇ-ਪ੍ਰੋ. ਚੰਦੂਮਾਜਰਾ <br/>
Ad Position 24