13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'ਆਪ' ਦੀ ਜਿੱਤ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ-ਵਿਧਾਇਕ ਜੌੜਾਮਾਜਰਾ <br/>

Ad Position 21
No active advertisement
ਅਜੀਤ ਡੈਸਕ 22-12-2025
ਸਮਾਣਾ, 21 ਦਸੰਬਰ (ਸਾਹਿਬ ਸਿੰਘ)-ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਬੰਮਣਾਂ ਜੋਨ ਤੋਂ ਜਿੱਤੇ ਉਨ੍ਹਾਂ ਦੇ ਨਿੱਜੀ ਸਹਾਇਕ ਗੁਰਦੇਵ ਸਿੰਘ ਟਿਵਾਣਾ ਵਲੋਂ ਰੱਖੇ ਸ਼ੁਕਰਨਾ ਸਮਾਗਮ ਵਿਚ ਸ਼ਿਰਕਤ ਕਰਦਿਆਂ ਕਿਹਾ ਹੈ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਵਿਚ ਆਮ ਆਦਮੀ ਦੀ ਇਤਿਹਾਸਕ ਤੇ ਸ਼ਾਨਦਾਰ ਜਿੱਤ ਆਪ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ ਹੈ | ਸ. ਟਿਵਾਣਾ ਦੇ ਜੱਦੀ ਪਿੰਡ ਕਾਦਰਾਬਾਦ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਇਸ ਸਮਾਗਮ ਵਿਚ ਭਾਰੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ | ਆਪ ਦੇ ਸੀਨੀਅਰ ਆਗੂ ਹਰਜਿੰਦਰ ਸਿੰਘ ਮਿੰਟੂ ਨੇ ਵੀ ਸ਼ਿਰਕਤ ਕੀਤੀ | ਸ. ਜੌੜਾਮਾਜਰਾ ਨੇ ਆਖਿਆ ਕਿ ਜਿੰਨੇ ਅਮਨ-ਅਮਾਨ ਨਾਲ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਹਨ, ਪਹਿਲਾਂ ਕਦੇ ਨਹੀਂ ਹੋਈਆਂ | ਉਨ੍ਹਾਂ ਆਖਿਆ ਕਿ ਅਕਾਲੀ ਦਲ (ਬਾਦਲ) ਤੇ ਕਾਂਗਰਸ ਵਲੋਂ ਚੋਣਾਂ ਵਿਚ ਗੁੰਡਾਗਰਦੀ ਤੇ ਧੱਕਾਸ਼ਾਹੀ ਦੀ ਪਾਈ ਪਿਰਤ ਨੂੰ ਆਮ ਆਦਮੀ ਪਾਰਟੀ ਨੇ ਤੋੜ ਦਿੱਤਾ ਹੈ | ਉਨ੍ਹਾਂ ਆਖਿਆ ਕਿ ਜੇਕਰ ਤੁਸੀ ਲੋਕਾਂ ਦੀ ਸੁਣਵਾਈ ਨਹੀਂ ਕਰੋਗੇ ਤਾਂ ਧੱਕਾਸ਼ਾਹੀ ਦੀ ਲੋੜ ਪੈਂਦੀ ਹੈ | ਕਿਸੇ ਲੋਕ ਸੇਵਕ ਨੂੰ ਗੈਰਕਾਨੂੰਨੀ ਢੰਗ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ | ਉਨ੍ਹਾਂ ਆਖਿਆ ਕਿ ਸ. ਟਿਵਾਣਾ ਤੇ ਹੋਰ ਉਮੀਦਵਾਰਾਂ ਦੀ ਜਿੱਤ ਨਾਲ ਵਿਕਾਸ ਦੀ ਗੱਡੀ ਹੋਰ ਰਫ਼ਤਾਰ ਫੜ੍ਹੇਗੀ | ਹਲਕੇ ਦੇ ਕੋਨੇ-ਕੋਨੇ ਵਿਚ ਵਿਕਾਸ ਕੀਤਾ ਜਾਵੇਗਾ | ਪਿੰਡ ਵਾਸੀਆਂ ਨੇ ਵਿਧਾਇਕ ਜੌੜਾਮਾਜਰਾ ਅਤੇ ਟਿਵਾਣਾ ਦਾ ਨਿੱਘਾ ਸਵਾਗਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਨਰੇਗਾ ਕਾਮੇ ਕੰਮ ਪ੍ਰਾਪਤੀ ਲਈ ਐਸ.ਡੀ.ਐਮ. ਦਫ਼ਤਰ ਬਾਹਰ ਕੱਲ੍ਹ ਨੂੰ ਦੇਣਗੇ ਧਰਨਾ- ਕਾਮਰੇਡ ਗਦਾਈਆ <br/> ਅਗਲੀ ਖ਼ਬਰ ਡੀ.ਟੀ.ਐਫ਼. ਵਜ਼ੀਫ਼ਾ ਪ੍ਰੀਖਿਆ ਕਰਵਾਈ <br/>
Ad Position 24