ਸਮਾਣਾ, 22 ਦਸੰਬਰ (ਸਾਹਿਬ ਸਿੰਘ)-ਸਮਾਣਾ ਦੇ ਪਿੰਡ ਧਨੇਠਾ-ਰਤਨਹੇੜੀ ਸੜਕ 'ਤੇ ਸਥਿਤ 'ਜੀਓ ਪਲਾਨੈਂਟ ਕੋ-ਐਜ਼ੂਕੇਸ਼ਨ ਸਕੂਲ' (ਜੀ.ਪੀ.ਐਸ.) ਦਾ ਸਲਾਨਾ ਇਨਾਮ ਵੰਡ ਸਮਾਗਮ ਪਿੰ੍ਰਸੀਪਲ ਕੁਲਵਿੰਦਰ ਕੌਰ ਵਿਰਕ ਖਹਿਰਾ ਦੀ ਅਗਵਾਈ ਵਿਚ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਇਨਾਯਤ ਰਿਅਲਟੈਕ ਗਰੁੱਪ ਦੇ ਐਮ.ਡੀ. ਸੰਦੀਪ ਸਿੰਘ ਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮਾਰਕੀਟ ਕਮੇਟੀ ਸਮਾਣਾ ਦੇ ਸਾਬਕਾ ਚੇਅਰਮੈਨ ਪਰਦਮਨ ਸਿੰਘ ਵਿਰਕ, ਪੈਰਾਡਾਈਜ਼ ਸਕੂਲ ਘੱਗਾ ਦੇ ਚੇਅਰਮੈਨ ਡਾ. ਅੰਮਿ੍ਤਪਾਲ ਸਿੰਘ ਕਾਲੇਕਾ, ਪਿੰ੍ਰਸੀਪਲ ਡਾ. ਪਰਮਿੰਦਰ ਕੌਰ ਨੇ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਵੈਟਰਨਰੀ ਅਫਸਰ ਡਾ. ਦੀਪਇੰਦਰ ਸਿੰਘ, ਜਸਵਿੰਦਰ ਸਿੰਘ ਦਰਦ, ਵਿਜੇ ਗਰਗ, ਸਮਾਣਾ ਕਲਾ ਮੰਚ ਦੇ ਪ੍ਰਧਾਨ ਵਿਜੇ ਡਾਵਰ, ਵੈਟਰਨਰੀ ਅਫਸਰ ਡਾ. ਜਗਪ੍ਰੀਤ ਸਿੰਘ, ਰਵਿੰਦਰ ਸਿੰਘ ਸਿੱਧੂ , ਡਾ. ਤੁਸ਼ਾਰ, ਡਾ. ਪਰਮਿੰਦਰ ਸਿੰਘ, ਵੈਟਰਨਰੀ ਇੰਸਪੈਕਟਰ ਸੰਦੀਪ ਚੌਧਰੀ ਅਤੇ ਵਿਜੇ ਸ਼ਰਮਾ ਵੀ ਮੌਜੂਦ ਸਨ | ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਸੰਦੀਪ ਸਿੰਘ ਮਾਨ ਅਤੇ ਪਰਦਮਨ ਸਿੰਘ ਵਿਰਕ ਨੇ ਕਿਹਾ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਸੱਭਿਅਚਾਰਕ ਗਤੀਵਿਧੀਆਂ 'ਚ ਭਾਗ ਲੈਣਾ ਬਹੁਤ ਜ਼ਰੂਰੀ ਹੈ | ਸਕੂਲ ਪਿੰ੍ਰਸੀਪਲ ਕੁਲਵਿੰਦਰ ਕੌਰ ਵਿਰਕ ਖਹਿਰਾ ਨੇ ਸਕੂਲ ਦੀ ਸਲਾਨਾ ਰਿਪੋਰਟ ਪੜ੍ਹਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਚਾਣਨਾ ਪਾਇਆ | ਸਮਾਗਮ ਵਿਚ ਸਕੂਲੀ ਬੱਚਿਆਂ ਵਲੋਂ ਪੇਸ਼ ਕੀਤਾ ਰੰਗਾ-ਰੰਗ ਪ੍ਰੋਗਰਾਮ ਦਿਲ ਟੁੰਬਵਾਂ ਸੀ | ਪੜ੍ਹਾਈ ਤੇ ਖੇਡਾਂ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ ਦੇ ਮਹਿਮਾਨਾਂ ਤੇ ਪਤਵੰਤਿਆਂ ਦਾ ਵੀ ਸਨਮਾਨ ਕੀਤਾ ਗਿਆ |