20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰਾਤ ਸਮੇਂ ਵਾਹਨਾਂ ਨੂੰ ਇੱਟਾਂ ਰੋੜੇ ਮਾਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਡੀ. ਐੱਸ. ਪੀ. ਬਰਾੜ

Ad Position 21
No active advertisement
ਅਜੀਤ ਡੈਸਕ 24-12-2025

ਸਮਾਣਾ, 23 ਦਸੰਬਰ (ਸਾਹਿਬ ਸਿੰਘ)-ਸਮਾਣਾ-ਪਟਿਆਲਾ ਸੜਕ 'ਤੇ ਰਾਤ ਦੇ ਸਮੇਂ ਲੰਘਦੇ ਵਾਹਨਾਂ 'ਤੇ ਪਿਛਲੇ ਇਕ ਹਫ਼ਤੇ ਤੋਂ ਰੋੜੇ ਅਤੇ ਪੱਥਰ ਆਦਿ ਸੁੱਟਣ ਦੀਆਂ ਘਟਨਾਵਾਂ ਨੂੰ ਪੁਲਿਸ ਨੇ ਗੰਭੀਰਤਾ ਨਾਲ ਲਿਆ ਹੈ | ਦੱਸਣਯੋਗ ਹੈ ਕਿ ਪਟਿਆਲਾ-ਸਮਾਣਾ ਸੜਕ 'ਤੇ ਰਾਤ ਸਮੇਂ ਆਵਾਜਾਈ ਕਰਨ ਵਾਲੇ ਲੋਕ ਅਣਪਛਾਤੇ ਸ਼ਰਾਰਤੀਆਂ ਵਲੋਂ ਉਨ੍ਹਾਂ ਦੇ ਵਾਹਨਾਂ 'ਤੇ ਇੱਟਾਂ-ਪੱਥਰ ਸੁੱਟਣ ਕਾਰਨ ਵਾਹਨ ਚਾਲਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਨ੍ਹਾਂ ਘਟਨਾਵਾਂ ਤੋਂ ਪੀੜਤ ਚਾਲਕਾਂ ਨੇ 'ਰੋੜੇ-ਪੱਥਰ ਵਾਲੇ ਗੈਂਗ' ਵਲੋਂ ਉਨ੍ਹਾਂ ਦੀਆਂ ਕਾਰਾਂ 'ਤੇ ਪੱਥਰ ਮਾਰਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਪਾ ਕੇ ਲੋਕਾਂ ਰਾਤ ਸਮੇਂ ਇਸ ਸੜਕ 'ਤੇ ਸਫ਼ਰ ਕਰਨ ਲਈ ਸੁਚੇਤ ਕੀਤਾ ਹੈ ਅਤੇ ਇਸ ਸੰਬੰਧੀ ਸਮਾਣਾ ਪੁਲਿਸ ਨੂੰ ਵੀ ਸੂਚਿਤ ਕੀਤਾ ਹੈ | ਘਟਨਾਵਾਂ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਉੁਪ-ਕਪਤਾਨ ਸਮਾਣਾ ਫਤਿਹ ਸਿੰਘ ਬਰਾੜ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਰੀ ਧੁੰਦ ਕਾਰਨ ਜੇਕਰ ਅਜਿਹੀ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਸਮਾਣਾ, ਪਸਿਆਣਾ ਜਾਂ ਨਜ਼ਦੀਕੀ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਇਸ ਰੂਟ 'ਤੇ ਪੁਲਿਸ ਵਲੋਂ ਗਸ਼ਤ ਵੀ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਗ਼ੈਰ ਸਮਾਜੀ ਅਨਸਰਾਂ ਨੂੰ ਤਾੜਨਾ ਕਰਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਅਜਿਹੀ ਕਾਰਵਾਈ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨਾਭਾ ਹਲਕੇ 'ਚ ਜਲਦ ਹਟਵਾਏ ਜਾਣਗੇ ਪੰਚਾਇਤੀ ਜ਼ਮੀਨਾਂ ਤੇ ਛੱਪੜਾਂ, ਟੋਭਿਆਂ ਤੋਂ ਨਾਜਾਇਜ਼ ਕਬਜ਼ੇ- ਵਿਧਾਇਕ ਦੇਵ ਮਾਨ ਅਗਲੀ ਖ਼ਬਰ ਨਗਰ ਨਿਗਮ ਦੀ ਐੱਫ ਐਂਡ ਸੀ. ਸੀ. ਮੀਟਿੰਗ 'ਚ 7.50 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ
Ad Position 24