20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਯੰਗ ਫਾਰਮਰਜ਼ ਸਕੂਲ 'ਚ ਖ਼ੂਨਦਾਨ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 24-12-2025
ਭਾਦਸੋਂ, 23 ਦਸੰਬਰ (ਗੁਰਬਖ਼ਸ਼ ਸਿੰਘ ਵੜੈਚ)-ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਯੰਗ ਫਾਰਮਰਜ਼ ਪਬਲਿਕ ਹਾਈ ਸਕੂਲ, ਭਾਦਸੋਂ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ 'ਚ ਇਲਾਕੇ ਦੇ ਉਤਸ਼ਾਹੀ ਲੋਕਾਂ, ਨੌਜਵਾਨਾਂ ਅਤੇ ਅਧਿਆਪਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਕੈਂਪ ਦੀ ਸ਼ੁਰੂਆਤ ਹਰਲੀਨ, ''ਨਵੀ ਰਾਹ ਫਾਊਾਡੇਸ਼ਨ'' ਦੀ ਸੰਸਥਾਪਕ, ਰਮਨਪ੍ਰੀਤ, ਨਵੀਂ ਰਾਹ ਫਾਊਾਡੇਸ਼ਨ ਟੀਮ ਮੈਂਬਰ, ਗੁਰਿੰਦਰ ਸਿੰਘ ਬੱਲ (ਡੀ.ਐੱਸ.ਪੀ. ਨਾਭਾ) ਦੁਆਰਾ ਕੀਤੀ ਗਈ | ਇਸ ਉਪਰਾਲੇ ਦਾ ਮੁੱਖ ਮੰਤਵ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਘਾਟ ਨੂੰ ਪੂਰਾ ਕਰਨਾ ਅਤੇ ਨੌਜਵਾਨ ਪੀੜ੍ਹੀ ਨੂੰ ਸੇਵਾ ਦੇ ਕਾਰਜਾਂ ਨਾਲ ਜੋੜਨਾ ਸੀ | ਰਾਜਿੰਦਰਾ ਹਸਪਤਾਲ, ਪਟਿਆਲਾ ਦੇ ਬਲੱਡ ਬੈਂਕ ਦੀ ਮਾਹਿਰ ਡਾਕਟਰਾਂ ਦੀ ਟੀਮ 'ਚ ਡਾਕਟਰ ਮਰਿਆਦਾ (ਸੀਨੀਅਰ ਰੈਜ਼ੀਡੈਂਟ ਟਰਾਂਸਫਿਊਜਨ ਮੈਡੀਸਨ), ਜਸਪ੍ਰੀਤ ਕੌਰ (ਕਾਊਾਸਲਰ), ਜੀਵਨ ਲਤਾ (ਸਟਾਫ਼ ਨਰਸ) ਮਾਇਆ ਰਾਮ (ਲੈਬ ਟੈਕਨੀਸ਼ੀਅਨ), ਗੁਰਬਚਨ ਸਿੰਘ (ਲੈਬ ਅਟੈਂਡੈਂਟ), ਜੋਤੀ (ਡੀ. ਓ.) ਬਲਦੇਵ ਸਿੰਘ ਤੇ ਮਦਨ (ਹੈਲਪਰਜ) ਅਤੇ ਵਰਿੰਦਰਪਾਲ ਸਿੰਘ (ਡਰਾਈਵਰ) ਵਲੋਂ ਖੂਨ ਇਕੱਤਰ ਕੀਤਾ ਗਿਆ | ਖ਼ੂਨਦਾਨੀਆਂ ਨੂੰ ਉਨ੍ਹਾਂ ਦੇ ਇਸ ਨੇਕ ਕਾਰਜ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ | ਇਸ ਮੌਕੇ ਸਿੱਖ ਚਿੰਤਕ ਤੇ ਪ੍ਰਧਾਨ ਅਬਜਿੰਦਰ ਸਿੰਘ ਗਰੇਵਾਲ ਨੇ ਸਾਹਿਬਜ਼ਾਦਿਆਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਖ਼ੂਨਦਾਨ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ | ਇਸ ਮੌਕੇ ਪ੍ਰਧਾਨ ਨੇ ਦੱਸਿਆ ਕਿ ਉਹ 1992 ਤੋਂ ਖ਼ੂਨਦਾਨ ਕਰ ਰਹੇ ਹਨ ਤੇ ਤਕਰੀਬਨ 50 ਤੋਂ ਵੱਧ ਵਾਰ ਖ਼ੂਨਦਾਨ ਕਰ ਚੁੱਕੇ ਹਨ | ਪਿ੍ੰਸੀਪਲ ਮਨਦੀਪ ਗਰੇਵਾਲ ਨੇ ਕਿਹਾ ਕਿ ਇਸ ਖ਼ੂਨਦਾਨ ਕੈਂਪ ਰਾਹੀਂ ਸਾਡਾ ਉਦੇਸ਼ ਸਾਹਿਬਜ਼ਾਦਿਆਂ ਦੀ ਵਿਰਾਸਤ ਨੂੰ ਸਿਰਫ ਯਾਦ ਕਰਨਾ ਹੀ ਨਹੀਂ ਸਗੋਂ ਇਕ ਮਹੱਤਵਪੂਰਨ ਸਮਾਜਿਕ ਉਦੇਸ਼ ਰਾਹੀਂ ਕੀਮਤੀ ਜਾਨਾਂ ਬਚਾਉਂਦਾ ਹੈ | ਪ੍ਰਬੰਧਕਾਂ ਨੇ ਪਹੁੰਚੇ ਸਾਰੇ ਮਹਿਮਾਨਾਂ, ਭਾਗੀਦਾਰਾਂ, ਵਲੰਟੀਅਰਾਂ, ਮੈਡੀਕਲ ਟੀਮ, ਅਧਿਆਪਕਾ ਗੋਲਡੀ ਰਾਣੀ, ਨਿਸ਼ਠਾ, ਮਨਜੋਤ ਕੌਰ, ਵਿਧੀ ਅਤੇ ਵਿਦਿਆਰਥਣਾਂ ਜਾਨਵੀ ਨੰਦਾ, ਚਮਨਦੀਪ ਕੌਰ, ਦਿਲਪ੍ਰੀਤ ਕੌਰ, ਸੋਨਾਕਸੀ ਵਰਮਾ, ਜਪਜੀ ਵਰਮਾ, ਅਨੁਸ਼ਕਾ, ਕਿ੍ਤਿਕਾ ਅਤੇ ਸ਼ੁਭਕਰਨ ਪ੍ਰਤਾਪ ਸਿੰਘ ਦਾ ਉਨ੍ਹਾਂ ਦੇ ਸਮਰਥਨ ਤੇ ਸਮਰਪਣ ਲਈ ਧੰਨਵਾਦ ਕੀਤਾ | ਮਨਪ੍ਰੀਤ ਸਿੰਘ ਕਰਤਾਰ ਐਗਰੋ, ਰਣਜੀਤ ਸਿੰਘ, ਜੋਰਾ ਸਿੰਘ ਖ਼ਾਲਸਾ ਅਤੇ ਯੰਗ ਫਾਰਮਰ ਕਲੱਬ ਦੇ ਬਲਵਿੰਦਰ ਸਿੰਘ ਬਿੱਲੂ ਭਲਵਾਨ, ਜੋਗੀ ਸਿੰਘ ਅੜਕ, ਦਰਸ਼ਨ ਸਿੰਘ ਧਾਰਨੀ, ਗੁਰਜੰਟ ਸਿੰਘ, ਨਵਲ ਕੁਮਾਰ, ਗੁਰਬੀਰ ਸਿੰਘ ਜ਼ੈਲਦਾਰ, ਅਮਰਜੀਤ ਸਿੰਘ ਲੱਖੀ, ਗੁਰਧਿਆਨ ਸਿੰਘ ਧਿਆਨਾ ਅਤੇ ਹਰਦੀਪ ਸਿੰਘ ਖੱਟੜਾ ਆਦਿ ਨੇ ਵੀ ਆਪਣਾ ਭਰਪੂਰ ਯੋਗਦਾਨ ਪਾਇਆ |
Ad Position 22
No active advertisement
ਪਿਛਲੀ ਖ਼ਬਰ ਗੁਰੂਕੁਲ ਗਲੋਬਲ ਕਰਿਐਂਜਾ ਸਕੂਲ ਦਾ ਸਾਲਾਨਾ ਸਮਾਗਮ ਮੰਥਨ-2025 ਕਰਵਾਇਆ ਅਗਲੀ ਖ਼ਬਰ ਬਲਾਕ ਭਾਦਸੋਂ-2 ਵਲੋਂ ਸੇਫਟੀ ਤੇ ਸੁਰੱਖਿਆ ਵਿਸ਼ੇ 'ਤੇ ਵਰਕਸ਼ਾਪ ਕਰਵਾਈ
Ad Position 24